ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਮਤਭੇਦ ਨੂੰ ਸੁਲਝਾਉਣ ਲਈ ਬੀਤੇ ਦਿਨੀਂ ਦਿੱਲੀ ਵਿਚ ਮੀਟਿੰਗ ਹੋਈ ਹੈ। ਭੁਪੇਸ਼ ਬਘੇਲ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਸਣੇ 21 ਮੈਂਬਰ ਇਸ ਮੀਟਿੰਗ ਵਿਚ ਮੌਜੂਦ ਸਨ।
ਹੁਣ ਮੀਟਿੰਗ ਮਗਰੋਂ ਲੀਡਰਾਂ ਦੇ ਬਿਆਨ ਸਾਹਮਣੇ ਆਏ ਹਨ। ਮੀਟਿੰਗ ਦੀਆਂ ਅੰਦਰਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਥੇ ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ ਨਾਲ ਬੈਠੇ ਨਜ਼ਰ ਆਏ ਹਨ। ਇਹ ਤਸਵੀਰਾਂ ਸੁਰਖੀਆਂ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕੇ. ਸੀ. ਵੇਣੁਗੋਪਾਲ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਦੀ ਇਹ ਮੀਟਿੰਗ ਹੋਈ ਸੀ। ਸਾਰੇ ਲੀਡਰ ਇਹ ਕਹਿ ਰਹੇ ਸਨ ਕਿ ਕਾਂਗਰਸ ਇਕਜੁੱਟ ਹਨ। ਸਾਰੇ ਆਗੂਆਂ ਨੂੰ ਇਕੋ ਹੀ ਪਲੇਟਫਾਰਮ ‘ਤੇ ਲਿਆਂਦਾ ਗਿਆ।
ਇਹ ਵੀ ਪੜ੍ਹੋ : ‘ਦੇਸ਼ ਦੇ ਨੌਜਵਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ, ਦੋਸ਼ੀਆਂ ਨੂੰ ਦਿੱਤੀ ਜਾਏਗੀ ਸਖ਼ਤ ਸਜ਼ਾ’ ਪੇਪਰ ਲੀਕ ਮਾਮਲੇ ‘ਤੇ ਬੋਲੇ PM ਮੋਦੀ
ਹਾਲਾਂਕਿ ਚੰਨੀ ਧੜਾ ਲਗਾਤਾਰ ਹੀ ਮੰਗ ਕਰ ਰਿਹਾ ਸੀ ਕਿ ਪ੍ਰਧਾਨ ਨੂੰ ਬਦਲਿਆ ਜਾਵੇ ਪਰ ਹਾਈਕਮਾਨ ਨਾਲ ਜਦੋਂ ਮੀਟਿੰਗ ਹੋਈ ਤਾਂ ਚੰਨੀ ਦਾ ਰੁਖ਼ ਕੁਝ ਨਰਮ ਨਜ਼ਰ ਆਈ। ਭਲਕੇ ਵੀ ਦੁਬਾਰਾ ਤੋਂ ਪੰਜਾਬ ਕਾਂਗਰਸ ਦੀ ਹਾਈਕਮਾਨ ਨਾਲ ਮੀਟਿੰਗ ਹੋਈ। ਹਾਲਾਂਕਿ ਇਸ ਕਾਟੋ ਕਲੇਸ਼ ਦੌਰਾਨ ਸਾਰੇ ਆਗੂ ਇਹ ਕਹਿੰਦੇ ਹੋਏ ਨਜ਼ਰ ਆਏ ਕਿ ‘All is well’ . ਪਾਰਟੀ ਵਿਚ ਕੁਝ ਮਤਭੇਦ ਹਨ ਜਿਨ੍ਹਾਂ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:










