NEET ਪੇਪਰ ਲੀਕ ਦੇ ਦੋਸ਼ਾਂ ਅਤੇ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਕਾਰਵਾਈਆਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹੁਣ ਮਨੋਰੰਜਨ ਜਗਤ ਤੋਂ ਖੁੱਲ੍ਹਾ ਸਮਰਥਨ ਮਿਲ ਰਿਹਾ ਹੈ। ਕਈ ਗਾਇਕ ਸੋਸ਼ਲ ਮੀਡੀਆ ‘ਤੇ ਇਕਜੁਚਤਾ ਦਿਖਾ ਰਹੇ ਹਨ ਤੇ ਜਵਾਬਦੇਹੀ ਤੇ ਗੱਲਬਾਤ ਦੀ ਅਪੀਲ ਕਰ ਰਹੇ ਹਨ। ਗਾਇਕ ਬੀ ਪ੍ਰਾਕ ਤੇ ਗੁਰੂ ਰੰਧਾਵਾ ਨੇ ਵਿਦਿਆਰਥੀਆਂ ਦੇ ਹੱਕ ਵਿਚ ਪੋਸਟ ਪਾਈ।

ਗਾਇਕ ਬੀ ਪ੍ਰਾਕ ਨੇ ਇੱਕ ਭਾਵੁਕ ਸੰਦੇਸ਼ ਪੋਸਟ ਕੀਤਾ, ਜਿਸ ਵਿੱਚ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਦੇ ਪਿੱਛੇ ਇੱਕ ਮਾਂ-ਬਾਪ ਦੀ ਪੂਰੀ ਦੁਨੀਆ ਹੁੰਦੀ ਹੈ। ਕੋਈ ਵੀ ਮਾਂ-ਬਾਪ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਬੱਚਾ ਕਿਸੇ ਦਰਦ ਦਾ ਹਿੱਸਾ ਬਣ ਜਾਏਗਾ।
ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਪਰਿਵਾਰਾਂ ਲਈ ਦਿਲੋਂ ਪ੍ਰਾਰਥਨਾ ਕਰਦਾ ਹਾਂ ਜੋ ਇਸ ਸਮੇਂ ਇਸ ਦਰਦ ‘ਚੋਂ ਗੁਜ਼ਰ ਰਹੇ ਹਨ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਿਦਿਆਰਥੀਆਂ ਦੀ ਗੱਲ ਸੁਣਨ, ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਦੇ ਸੁਪਨੇ, ਉਨ੍ਹਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੀਆਂ ਉਮੀਦਾਂ ਕੀਮਤੀ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਕਿਸੇ ਹੋਰ ਦੇ ਬੱਚਿਆਂ ਨਾਲ ਹੋ ਰਿਹਾ ਹੈ ਕੱਲ੍ਹ ਨੂੰ ਸਾਡੇ ਆਪਣੇ ਬੱਚਿਆਂ ਦੇ ਸਾਹਮਣੇ ਵੀ ਅਜਿਹੇ ਹਲਾਤ ਆ ਸਕਦੇ ਹਨ। ਹਰ ਬੱਚੇ ਦੀ ਆਵਾਜ਼, ਮਾਂ-ਪਿਓ ਦੀਆਂ ਚਿੰਤਾਵਾਂ ਤੇ ਵਿਦਿਆਰਥੀਆਂ ਦੇ ਸੁਪਨਿਆਂ ਦੀ ਇਜ਼ੱਤ ਕਰਨਾ ਜ਼ਰੂਰੀ ਹੈ।

ਗੁਰੂ ਰੰਧਾਵਾ ਨੇ ਕਿਹਾ ਕਿ ਸਾਡੇ ਵਿਦਿਆਰਥੀ ਕਿਸੇ ਵੀ ਆਧਾਰ ‘ਤੇ ਵੰਡੇ ਹੋਏ ਨਹੀਂ ਹਨ, ਉਨ੍ਹਾਂ ਦਾ ਸੰਘਰਸ਼ ਅਤੇ ਉਨ੍ਹਾਂ ਦੇ ਸੁਪਨੇ ਸਾਰੇ ਦੇਸ਼ ਵੱਲੋਂ ਸਾਂਝੇ ਕੀਤੇ ਜਾਂਦੇ ਹਨ। ਸਿਆਸਤ ਨੂੰ ਇੱਕ ਪਾਸੇ ਰੱਖ ਕੇ ਇੱਹ ਸਮਝੌਤਾ ਨਾ ਕੀਤੇ ਜਾਣ ਵਾਲੇ ਭਵਿੱਖ ਲਈ ਸਮੂਹਿਕ ਜਾਗਰੂਕਤਾ ਹੈ। ਮੈਨੂੰ ਉਮੀਦ ਹੈ ਕਿ ਉਨ੍ਹਾਂ ਦੀ ਆਵਾਜ਼ ਨੂੰ ਹਮਦਰਦੀ ਨਾਲ ਸੁਣਿਆ ਜਾਵੇਗਾ, ਉਨ੍ਹਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ ਤੇ ਤੁਰੰਤ ਕੋਈ ਹੱਲ ਕੱਢਿਆ ਜਾਵੇਗਾ, ਰੱਬ ਸਭ ਨੂੰ ਚੜ੍ਹਦੀ ਕਲਾ ‘ਚ ਰੱਖੇ ਤੇ ਸੁਰੱਖਿਅਤ ਰੱਖੇ।
ਇਹ ਵੀ ਪੜ੍ਹੋ : ਜਗਰਾਓਂ : ਮਰੀਜ਼ ਬਣ ਕੇ ਆਏ ਲੁਟੇਰਿਆਂ ਨੇ ਡਾਕਟਰ ਤੋਂ ਲੁੱਟੇ ਲੱਖਾਂ ਰੁਪਏ, ਪਿਸਤੌਲ ਦੀ ਨੋਕ ‘ਤੇ ਕੀਤੀ ਵਾਰਦਾਤ
ਵੀਡੀਓ ਲਈ ਕਲਿੱਕ ਕਰੋ -:










