CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੁੜ ਤੋਂ ਮੀਟਿੰਗ ਹੋਣ ਵਾਲੀ ਹੈ। ਪਰ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਵੀਡੀਓ ਸੰਦੇਸ਼ ਰਾਹੀਂ GenZ ਨਾਲ ਸਿੱਧਾ ਸੰਪਰਕ ਕੀਤਾ ਹੈ। ਇਹ 24 ਘੰਟਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਦੂਜਾ ਵੀਡੀਓ ਸੰਦੇਸ਼ ਹੈ, ਜਿਸ ਵਿੱਚ ਉਨ੍ਹਾਂ ਨੇ ਜਨਤਾ ਦਾ ਅਤੇ ਖਾਸ ਕਰਕੇ GenZ ਦਾ, ਵੀਰਵਾਰ ਨੂੰ ਸ਼ੇਅਰ ਕੀਤੇ ਗਏ ਆਪਣੇ ਵੀਡੀਓ ਦੇ ਜਵਾਬ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਪਹਿਲੇ ਵੀਡੀਓ ਨੇ ਇੱਕ ਵਰਲਡ ਰਿਕਾਰਡ ਬਣਾ ਦਿੱਤਾ ਹੈ।
24 ਘੰਟਿਆਂ ਵਿੱਚ ਸਭ ਤੋਂ ਵੱਧ ਦੇਖੇ ਗਏ ਵੀਡੀਓ ਦਾ ਰਿਕਾਰਡ
ਦੱਸ ਦੇਈਏ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਾਰੀ ਕੀਤੇ ਗਏ ਵੀਡੀਓ ਸੰਦੇਸ਼ ਨੇ ਸੋਸ਼ਲ ਮੀਡੀਆ ‘ਤੇ ਇੱਕ ਵਿਸ਼ਵ ਰਿਕਾਰਡ ਬਣਾਇਆ। ਪ੍ਰਧਾਨ ਮੰਤਰੀ ਦੇ ਇਸ ਵੀਡੀਓ ਨੂੰ 24 ਘੰਟਿਆਂ ਵਿੱਚ 300 ਮਿਲੀਅਨ ਯਾਨੀ 30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ। ਇਹ ਇੱਕ ਨਵਾਂ ਵਰਲਡ ਰਿਕਾਰਡ ਹੈ। ਪ੍ਰਧਾਨ ਮੰਤਰੀ ਦੇ ਵੀਡੀਓ ਨੂੰ 24 ਘੰਟਿਆਂ ਵਿੱਚ ਇੰਸਟਾਗ੍ਰਾਮ ‘ਤੇ 303 ਮਿਲੀਅਨ ਵਿਊਜ਼ ਮਿਲੇ। ਪਿਛਲਾ ਵਿਸ਼ਵ ਰਿਕਾਰਡ 300 ਮਿਲੀਅਨ ਸੀ, ਜੋ Streamer IShowSpeed ਵੱਲੋਂ ਬਣਾਇਆ ਗਿਆ ਸੀ। ਖਬਰ ਲਿਖੇ ਜਾਣ ਤੱਕ ਪ੍ਰਧਾਨ ਮੰਤਰੀ ਮੋਦੀ ਦੇ ਵੀਰਵਾਰ ਦੇ ਵੀਡੀਓ ਨੂੰ 322 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਦੇ GenZ ਨਾਲ ਦੂਜੀ ਵਾਰ ਗੱਲਬਾਤ ਹੋਈ ਹੈ ਅਤੇ ਇਸ ਵਾਰ, ਉਨ੍ਹਾਂ ਨੇ ਉਹ ਮਾਧਿਅਮ ਚੁਣਿਆ ਜਿਸ ‘ਤੇ ਅੱਜ ਦੇ ਨੌਜਵਾਨ ਸਭ ਤੋਂ ਵੱਧ ਸਰਗਰਮ ਹਨ ਅਤੇ ਸਕ੍ਰੌਲ ਕਰਦੇ ਹਨ। ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ ‘ਤੇ GenZ ਸਟਈਲ ਵਿੱਚ ਇਹ ਦੂਜਾ ਵੀਡੀਓ ਸਾਂਝਾ ਕੀਤਾ, ਵੀਰਵਾਰ ਨੂੰ ਸਾਂਝਾ ਕੀਤੇ ਗਏ ਵੀਡੀਓ ਲਈ ਮਿਲੇ ਹੁੰਗਾਰੇ ਅਤੇ ਹਾਂਪੱਖੀ ਸੁਝਾਵਾਂ ਲਈ GenZ ਦਾ ਧੰਨਵਾਦ ਕੀਤਾ।
ਨਵੀਂ ਵੀਡੀਓ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਥੈਂਕਿਊ ਫ੍ਰੈਂਡਸ, ਮੈਨੂੰ ਕੱਲ੍ਹ ਦੇਰ ਰਾਤ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ। ਤੁਸੀਂ ਮੇਰੇ ਵੀਡੀਓ ‘ਤੇ ਜਿਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ ਅਤੇ ਤੁਹਾਡੇ ਵੱਲੋਂ ਦਿੱਤੇ ਗਏ ਹਾਂਪੱਖੀ ਸੁਝਾਵਾਂ ਲਈ ਸਾਰਿਆਂ ਦਾ ਧੰਨਵਾਦ। ਇਹ ਪਿਆਰ ਜਾਰੀ ਰਹੇਗਾ। ਸਾਡਾ ਰਿਸ਼ਤਾ ਹੋਰ ਸਰਗਰਮੀ ਨਾਲ ਵਧਦਾ ਰਹੇਗਾ। ਥੈਂਕਿਊ, ਥੈਂਕਿਊ ਦੋਸਤੋ : PM ਮੋਦੀ।”
ਇਹ ਵੀ ਪੜ੍ਹੋ : ਬਰਨਾਲਾ ਲਾਠੀਚਾਰਜ ਮਾਮਲੇ ‘ਚ CM ਮਾਨ ਦਾ ਵੱਡਾ ਐਕਸ਼ਨ, DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
ਪ੍ਰਧਾਨ ਮੰਤਰੀ ਮੋਦੀ ਦਾ GenZ ਦਾ ਥੈਂਕਿਊ ਬੋਲਣ ਵਾਲਾ ਇਹ 40-ਸਕਿੰਟ ਦਾ ਵੀਡੀਓ ਪਹਿਲੇ ਵੀਡੀਓ ਤੋਂ ਥੋੜ੍ਹਾ ਵੱਖਰਾ ਹੈ। ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਪਹਿਲੀ ਵੀਡੀਓ ਵਿੱਚ ਗੰਭੀਰ ਦਿਖਾਈ ਦਿੱਤੇ, ਉਹ ਦੂਜੇ ਵਿੱਚ ਵਧੇਰੇ ਰਿਲੈਕਸ ਲੱਗ ਰਹੇ ਸਨ। ਪਹਿਲੀ ਵੀਡੀਓ ਵਿੱਚ ਉਨ੍ਹਾਂ ਦਾ ਚਿਹਰਾ ਜ਼ਿਆਦਾ ਨੇੜੇ ਸੀ, ਪਰ ਇਸ ਵਾਰ ਉਨ੍ਹਾਂ ਨੇ ਮੋਬਾਈਲ ਕੈਮਰਾ ਥੋੜ੍ਹਾ ਹੋਰ ਦੂਰ ਫੜਿਆ ਹੋਇਆ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਸੰਦੇਸ਼ ਖਤਮ ਕਰਨ ਤੋਂ ਬਾਅਦ ਖੁਦ ਕੈਮਰੇ ਨੂੰ ਬੰਦ ਵੀ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:










