ਮੀਰਾਬਾਈ ਚਾਨੂੰ ਨੇ ਕਾਮਨਵੈਲਥ ਗੇਸਮ 2026 ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ ਹੈ। ਉਨ੍ਹਾਂ ਨੇ ਵੂਮੈਨਸ ਵੇਟਲਿਫਟਿੰਗ ਦੀ 48ਕਿਲੋ ਵੇਟ ਕੈਟਾਗਰੀ ਵਿਚ ਕੁੱਲ 190 ਕਿਲੋ ਭਾਰ ਚੁੱਕਿਆ। ਭਾਰਤੀ ਵੇਟਲਿਫਟਰ ਨੇ ਸਨੈਚ ਵਿਚ 85 ਕਿਲੋ ਤੇ ਕਲੀਨ ਐਂਡ ਜਰਕ ਵਿਚ 105 ਕਿਲੋ ਭਾਰ ਉਠਾਇਆ। ਮੀਰਾਬਾਈ ਦਾ ਇਹ ਲਗਾਤਾਰ ਤੀਜਾ ਕਾਮਨਵੈਲਥ ਗੋਲਡ ਹੈ। ਉਨ੍ਹਾਂ ਨੇ 2018 ਦੇ ਗੋਲਡ ਕੋਸਟ ਤੇ 2022 ਦੇ ਬਰਮਿੰਘਮ ਗੇਮਸ ਵਿਚ ਵੀ ਗੋਲਡ ਜਿੱਤਿਆ ਸੀ। ਉਹ ਗਲਾਸਗੋ ਗੇਮਸ 2014 ਵਿਚ ਸਿਲਵਰ ਵੀ ਜਿੱਤ ਚੁੱਕੀ ਹੈ।
ਦੱਸ ਦੇਈਏ ਕਿ ਟੋਕੀਓ ਓਲੰਪਿਕ ਦੀ ਸਿਲਵਰ ਮੈਡਲਿਸਟ ਮੀਰਾਬਾਈ ਸਨੈਚ ਦੀ ਪਹਿਲੀ ਕੋਸ਼ਿਸ਼ ਵਿਚ 82 ਕਿਲੋ ਭਾਰ ਨਹੀਂ ਚੁੱਕ ਸਕੀ। ਇਸ ਦੇ ਬਾਅਦ ਉਸ ਨੇ ਦੂਜੇ ਵਿਚ 82 ਤੇ ਤੀਜੇ ਵਿਚ 85 ਕਿਲੋ ਭਾਰ ਚੁੱਕ ਕੇ ਕਾਮਨਵੈਲਥ ਰਿਕਾਰਡ ਬਣਾ ਦਿੱਤਾ। ਚਾਨੂੰ ਕਲੀਨ ਐਂਡ ਜਰਕ ਵਿਚ ਵੀ ਪਹਿਲੀ ਕੋਸ਼ਿਸ਼ ਤੋਂ ਚੂਕ ਗਈ ਪਰ ਉਨ੍ਹਾਂ ਨੇ ਦੂਜੀ ਕੋਸ਼ਿਸ਼ ਵਿਚ 105 ਕਿਲੋ ਚੁੱਕ ਕੇ ਗੋਲਡ ਆਪਣੇ ਨਾਂ ਕੀਤਾ।
ਰਿਸ਼ੀਕਾਂਤ ਦਾ ਦੂਜਾ ਕਾਮਨਵੈਲਥ ਗੇਮਸ ਸੀ। ਉਨ੍ਹਾਂ ਨੇ ਗਲਾਸਗੋ ਵਿਚ ਪੁਰਸ਼ਾਂ ਦੇ 60 ਕਿਲੋ ਵੇਟ ਵਿਚ ਸਿਲਵਰ ਮੈਡਲ ਜਿੱਤਿਆ। ਗੋਲਡ ਮਲੇਸ਼ੀਆ ਦੇ ਅਨੀਕ ਕਸਦਾਰ ਦੇ ਨਾਂ ਰਿਹਾ। ਇਸ ਤੋਂ ਪਹਿਲਾਂ ਉਹ ਬਰਮਿੰਘਮ 2022 ਵਿਚ 55 ਕਿਲੋ ਭਾਰ ਵਿਚ ਭਾਰਤ ਦੀ ਅਗਵਾਈ ਕਰ ਚੁੱਕੇ ਹਨ। ਰਿਸ਼ੀਕਾਂਤ ਮੌਜੂਦਾ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਚੈਂਪੀਅਨ ਵੀ ਹਨ। ਨਾਲ ਹੀ ਗਲਾਸਗੋ ਕਾਮਨਵੈਲਥ ਗੇਮਸ ਵਿਚ ਭਾਰਤ ਦੇ ਰਾਜਾ ਮੁਥੁਪੰਡੀ ਨੇ ਪੁਰਸ਼ਾਂ ਦੇ 65 ਕਿਲੋ ਵੇਟਲਿਫਟਿੰਗ ਈਵੈਂਟ ਵਿਚ ਸਿਲਵਰ ਮੈਡਲ ਜਿੱਤਿਆ। ਉਨ੍ਹਾਂ ਨੇ ਸਨੈਚ ਵਿਚ 126 ਕਿਲੋ ਤੇ ਕਲੀਨ ਐਂਡ ਜਰਕ ਵਿਚ 160 ਕਿਲੋ ਸਣੇ ਕੁੱਲ 286 ਕਿਲੋ ਭਾਰ ਚੁੱਕਿਆ। ਇਹ ਭਾਰਤ ਦਾ ਦਿਨ ਦਾ ਤੀਜਾ ਤੇ ਵੇਟਲਿਫਟਿੰਗ ਦਾ ਚੌਥਾ ਮੈਡਲ ਰਿਹਾ।

ਇਹ ਵੀ ਪੜ੍ਹੋ : ਬਾਬਾ ਬਾਲਕ ਨਾਥ ਤੋਂ ਅੰਮ੍ਰਿਤਸਰ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਪਲਟੀ ਬੱ/ਸ, 2 ਦੀ ਮੌ/ਤ, ਕਈ ਜ਼ਖਮੀ
PM ਮੋਦੀ ਨੇ ਮੀਰਾਬਾਈ ਚਾਨੂ ਨੂੰ Gold Medal ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਮੀਰਾਬਾਈ ਚਾਨੂੰ ਨੇ ਇੱਕ ਵਾਰ ਫਿਰ CWG ‘ਚ 48 KG. ਵਰਗ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤੇ ਸੋਨ ਤਗਮਾ ਜਿੱਤ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਲਗਾਤਾਰ ਦੋ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮੇ ਅਤੇ ਆਪਣੇ ਨਾਮ ‘ਤੇ ਕੁੱਲ ਚੌਥਾ ਰਾਸ਼ਟਰਮੰਡਲ ਖੇਡਾਂ ਦਾ ਤਗਮਾ ਜਿੱਤਣ ਦੇ ਨਾਲ ਉਹ ਹਰ ਭਾਰਤੀ ਲਈ ਪ੍ਰੇਰਨਾ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:









