ਪਟਿਆਲਾ ਦੇ ਥਾਣਾ ਸਦਰ ਰਾਜਪੁਰਾ ਇਲਾਕੇ ਵਿਚ ਆਉਂਦੇ ਪਿੰਡ ਗੱਦੋਮਾਜਰਾ ਵਿਚ 86 ਸਾਲਾ ਬਜ਼ੁਰਗ ਮਹਿਲਾ ਦੀ ਦੇਖਭਾਲ ਲਈ ਰੱਖੀ 60 ਸਾਲ ਦੀ ਕੇਅਰਟੇਕਰ ਨੇ ਹੀ ਬਜ਼ੁਰਗ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ। ਬਜ਼ੁਰਗ ਮਹਿਲਾ ਵੱਲੋਂ ਬੈੱਡ ‘ਤੇ ਹੀ ਬਾਥਰੂਮ ਕਰਨ ਨਾਲ ਗੁੱਸੇ ਵਿਚ ਆਈ ਕੇਅਰਟੇਕਰ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਪਰਿਵਾਰ ਨੇ ਕਿਹਾ ਕਿ ਸਵੇਰੇ ਬਜ਼ੁਰਗ ਦੀ ਅਚਾਨਕ ਅੱਖ ਨਹੀਂ ਖੁੱਲ੍ਹੀ।
ਘਟਨਾ 22 ਜੁਲਾਈ ਦੀ ਹੈ। ਇਸ ਘਟਨਾ ਦੇ ਬਾਅਦ 80 ਸਾਲ ਬਜ਼ੁਰਗ ਮਨਜੀਤ ਕੌਰ ਦਾ ਵੱਡਾ ਮੁੰਡਾ ਸਪੇਨ ਤੋਂ ਪਰਤਿਆ ਜਿਸ ਨੇ ਘਰ ਵਿਚ ਲੱਗੇ CCTV ਫੁਟੇਜ ਦੇਖੀ। ਫੁਟੇਜ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ ਕਿਉਂਕਿ ਫੁਟੇਜ ਵਿਚ ਮੁਲਜ਼ਮ ਕੇਅਰਟੇਕਰ ਮਹਿਲਾ ਦਾ ਕਤਲ ਕਰਦੀ ਦਿਖਾਈ ਦਿੰਦੀ ਹੈ ਜਿਸ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮ੍ਰਿਤਕਾ ਦੀ ਛੋਟੀ ਨੂੰਹ ਪਰਵਿੰਦਰ ਕੌਰ ਵਾਸੀ ਪਿੰਡ ਗੱਦੋਮਾਜਰਾ ਰਾਜਪੁਰਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਕੇਅਰਟੇਕਰ ਸੁਨੀਤਾ ਕੌਰ ਵਾਸੀ ਪਿੰਡ ਗੱਦੋਮਾਜਰਾ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਸਦਰ ਰਾਜਪੁਰਾ ਇੰਚਾਰਜ ਕ੍ਰਿਪਾਲ ਸਿੰਘ ਮੋਹੀ ਨੇ ਕਿਹਾ ਕਿ ਫਿਲਹਾਲ ਮੁਲਜ਼ਮ ਮਹਿਲਾ ਗ੍ਰਿਫਤਾਰ ਕਰ ਲਈ ਗਈ ਹੈ ਜਿਸ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ ਜਿਸ ਦਾ ਐਤਵਾਰ ਨੂੰ ਸਸਕਾਰ ਕੀਤਾ ਜਾਵੇਗਾ। ਪਰਵਿੰਦਰ ਕੌਰ ਮੁਤਾਬਕ ਪਿੰਡ ਵਿਚ ਉਸ ਦੀ ਸੱਸ ਮਨਜੀਤ ਕੌਰ 80 ਸਾਲ ਵੱਖ ਮਕਾਨ ਵਿਚ ਰਹਿੰਦੀ ਸੀ। ਦੋਵੇਂ ਘਰ ਦੀਆਂ ਦੀਵਾਰ ਸਾਂਝੀ ਹੈ ਪਰ ਮਨਜੀਤ ਕੌਰ ਇਕੱਲੇ ਰਹਿੰਦੀ ਸੀ। ਉਨ੍ਹਾਂ ਦੀ ਦੇਖ-ਰੇਖ ਲਈ ਕੇਅਰਟੇਕਰ ਸੁਨੀਤਾ ਕੌਰ ਨੂੰ ਜੂਨ ਮਹੀਨੇ ਵਿਚ ਰੱਖਿਆ ਸੀ। 15 ਹਜ਼ਾਰ ਰੁਪਏ ਮਾਸਿਕ ਤਨਖਾਹ ਤੈਅ ਕਰਦੇ ਹੋਏ ਸੁਨੀਤਾ ਕੌਰ ਨੂੰ ਐਡਵਾਂਸ ਵਿਚ 50 ਹਜ਼ਾਰ ਰੁਪਏ ਦੇ ਦਿਤੇ ਸਨ।
ਇਹ ਵੀ ਪੜ੍ਹੋ : ਸਫਾਈ ਸੇਵਕਾਂ ਵੱਲੋਂ ਪੰਜਾਬ ਬੰਦ ਦਾ ਐਲਾਨ, ਬਰਨਾਲਾ ‘ਚ ਸਫਾਈ ਕਾਮਿਆਂ ‘ਤੇ ਲਾਠੀਚਾਰਜ ਦਾ ਹੋ ਰਿਹਾ ਵਿਰੋਧ
22 ਜੁਲਾਈ ਨੂੰ ਸਵੇਰੇ 10.15 ਵਜੇ ਜਦੋਂ ਪਰਵਿੰਦਰ ਕੌਰ ਆਪਣੀ ਸੱਸ ਕੋਲ ਪਹੁੰਚੀ ਤਾਂ ਉਹ ਮੰਜੀ ‘ਤੇ ਲੇਟੀ ਹੋਈ ਸੀ ਪਰ ਬੁਲਾਉਣ ‘ਤੇ ਵੀ ਨਹੀਂ ਹਿਲੀ। ਗੁਆਂਢੀਆਂ ਨੂੰ ਬੁਲਾਇਆ ਤਾਂ ਦੇਖਿਆ ਕਿ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਬਾਅਦ ਬਜ਼ੁਰਗ ਮਹਿਲਾ ਦੇ ਵੱਡੇ ਮੁੰਡੇ ਜਸਵਿੰਦਰ ਸਿੰਘ ਨੂੰ ਸਪੇਨ ਤੋਂ ਬੁਲਾਇਆ। ਜਸਵਿੰਦਰ ਸਿੰਘ ਨੇ 22 ਜੁਲਾਈ ਦੀ ਸਵੇਰੇ 10.15 ਵਜੇ ਦੀ ਫੁਟੇਜ ਤੇ ਪਹਿਲਾਂ ਦੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿਕ ਉਨ੍ਹਾਂ ਦੀ ਮਾਤਾ ਮਨਜੀਤ ਕੌਰ ਘਰ ਦੇ ਲੌਬੀ ਵਿਚ ਪਈ ਸੀ ਜਿਸ ਨੂੰ ਬਿਸਤਰ ‘ਤੇ ਲਿਟਾਉਣ ਮਗਰੋਂ ਕੇਅਰ ਟੇਕਰ ਸੁਨੀਤਾ ਕੌਰ ਸਿਰਹਾਣੇ ਨਾਲ ਉਨ੍ਹਾਂ ਦੇ ਮੂੰਹ ਨੂੰ ਦਬਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:









