ਕਾਮਨਵੈਲਥ ਗੇਮਸ 2026 ਵਿਚ ਭਾਰਤ ਨੇ 13 ਗੋਲਡ, 17 ਸਿਵਲਰ, 9 ਕਾਂਸੇ ਦੇ ਤਮਗੇ ਸਣੇ 39 ਮੈਡਲ ਜਿੱਤੇ। ਭਾਰਤ ਮੈਡਲ ਟੇਬਲ ‘ਚ ਚੌਥੇ ਨੰਬਰ ‘ਤੇ ਰਿਹਾ। ਪਹਿਲੀ ਨਜ਼ਰ ਵਿਚ ਇਹ ਪ੍ਰਦਰਸ਼ਨ ਬਰਮਿੰਘਮ 2022 ਦੇ 61 ਮੈਡਲ ਤੋਂ ਕਮਜ਼ੋਰ ਦਿਖ ਸਕਦਾ ਹੈ ਪਰ ਅੰਕੜੇ ਵੱਖ ਹੀ ਕਹਾਣੀ ਦੱਸਦੇ ਹਨ।
ਇਸ ਵਾਰ ਗਲਾਸਗੋ ਵਿਚ ਸਿਰਫ 10 ਖੇਡਾਂ ਸ਼ਾਮਲ ਸਨ ਜਦੋਂ ਕਿ ਬਰਮਿੰਘਨ ਵਿਚ 19 ਖੇਡਾਂ ਖੇਡੀਆਂ ਗਈਆਂ ਸਨ। ਬੈਡਮਿੰਟਨ, ਕੁਸ਼ਤੀ, ਸ਼ੂਟਿੰਗ, ਹਾਕੀ, ਟੇਬਲ ਟੈਨਿਸ ਤੇ ਕ੍ਰਿਕਟ ਵਰਗੇ ਖੇਡ ਗਲਾਸਗੋ ਗੇਮਸ ਦਾ ਹਿੱਸਾ ਨਹੀਂ ਸਨ ਜਿਨ੍ਹਾਂ ਤੋਂ 2002 ਵਿਚ ਭਾਰਤ ਨੂੰ 30 ਤਮਗੇ ਮਿਲੇ ਸਨ। ਇਸ ਤੋਂ ਇਲਾਵਾ ਭਾਰਤ ਨੇ 2010 ਖਿਡਾਰੀਆਂ ਦੀ ਜਗ੍ਹਾ ਸਿਰਫ 123 ਖਿਡਾਰੀ ਭੇਜੇ। ਇਨ੍ਹਾਂ ਵਿਚੋਂ 38 ਖਿਡਾਰੀ ਮੈਡਲ ਜਿੱਤ ਕੇ ਪਰਤੇ ਯਾਨੀ ਸਕਸੈਸ ਰੇਟ 31 ਫੀਸਦੀ ਰਿਹਾ। ਬਰਮਿੰਘਨ ਵਿਚ ਇਹ ਅੰਕੜਾ 29 ਫੀਸਦੀ ਸੀ।
ਭਾਰਤ ਦੇ 39 ਤਮਗਿਆਂ ਵਿਚ ਸਭ ਤੋਂ ਵੱਡਾ ਯੋਗਦਾਨ ਬਾਕਸਿੰਗ ਦਾ ਰਿਹਾ। ਮੁੱਕੇਬਾਜ਼ਾਂ ਨੇ 7 ਗੋਲਡ ਤੇ 3 ਸਿਲਵਰ ਸਣੇ ਕੁੱਲ 10 ਮੈਡਲ ਜਿੱਤੇ ਯਾਨੀ ਹਰ ਚਾਰ ਵਿਚੋਂ ਇਕ ਮੈਡਲ ਬਾਕਸਿੰਗ ਤੋਂ ਆਇਆ। ਅਥਲੈਟਿਕਸ ਵਿਚ 10 ਮੈਡਲ ਆਏ ਪਰ ਇਸ ਵਿਚ ਗੋਲਡ ਨਹੀਂ ਮਿਲਿਆ। ਵੇਟਲਿਫਟਿੰਗ ਤੋਂ 8, ਪੈਰਾ ਐਥਲੈਟਿਕਸ ਤੋਂ 6, ਜੂਡੋ ਤੋਂ 4 ਤੇ ਪੈਰਾ ਪਾਵਰਲਿਫਟਿੰਗ ਤੋਂ 1 ਮੈਡਲ ਮਿਲਿਆ। ਕੁੱਲ ਮਿਲਾ ਕੇ 39 ਵਿਚੋਂ 37 ਤਮਗੇ ਸਿਰਫ ਖੇਡਾਂ ਤੋਂ ਆਏ।
ਇਹ ਵੀ ਪੜ੍ਹੋ : ਬਾਬਰੀ ਮਸਜਿਦ ਜਾਂਚ ਪੈਨਲ ਦੇ ਮੁਖੀ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਦਾ ਹੋਇਆ ਦਿ/ਹਾਂਤ
PM ਮੋਦੀ ਨੇ ਰਾਸ਼ਟਰਮੰਡਲ ਖੇਡਾਂ 2026 ‘ਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ ਸਾਡੇ ਦਲ ਦੇ ਪ੍ਰਦਰਸ਼ਨ ‘ਤੇ ਮਾਣ ਹੈ। ਖੁਸ਼ੀ ਹੈ ਕਿ ਭਾਰਤ ਨੇ 13 ਸੋਨ ਤਗਮਿਆਂ ਸਣੇ 39 ਤਗਮੇ ਜਿੱਤੇ। ਖੇਡਾਂ ਦੌਰਾਨ ਸਾਡੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਸ਼ਾਨਦਾਰ ਹੁਨਰ, ਦ੍ਰਿੜਤਾ ਤੇ ਸਮਰਪਣ ਦਿਖਾਇਆ। ਉਨ੍ਹਾਂ ਦੀ ਸਖ਼ਤ ਮਿਹਨਤ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








