ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਫਾਰਮੇਸੀ ਪੇਪਰ ਵਿਵਾਦ ਦਾ ਮਾਮਲਾ ਉਠਿਆ ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੋਈ ਪੇਪਰ ਲੀਕ ਨਹੀਂ ਹੋਇਆ ਇਹ ਨਕਲ ਦਾ ਮਾਮਲਾ ਸੀ। ਉਥੇ ਹੀ ਪੰਜਾਬ ਸਰਕਾਰ ਨੇ NEET ਪੇਪਰ ਲੀਕ ਨੂੰ ਲੈ ਕੇ BJP ਨੂੰ ਘੇਰਿਆ। ਇਸ ਦੇ ਨਾਲ ਹੀ ਪੇਪਰ ਲੀਕ ਮਾਮਲੇ ਵਿਚ ਵਿਧਾਨ ਸਭਾ ਵਿਚ ਨਿੰਦਾ ਮਤਾ ਪਾਸ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੀਟ ਦਾ ਪੇਪਰ ਲੀਕ ਨਹੀਂ, ਪੇਪਰ ਖਰੀਦ ਹੈ। ਇਹ ਲੀਕ ਕਿਉਂ ਹੁੰਦਾ ਹੈ? ਕਿਉਂਕਿ ਇਹ ਖਰੀਦਿਆ ਗਿਆ ਹੈ। ਧੋਖਾਧੜੀ ਦੀਆਂ ਦਰਾਂ ਹਨ। ਪੇਪਰ ਲੀਕ ਦੀ ਦਰ 18 ਤੋਂ 20 ਲੱਖ ਰੁਪਏ ਤੱਕ ਹੈ। ਇਹ ਧੋਖਾਧੜੀ ਕਰਨ ਵਾਲੇ ਗਿਰੋਹ ਦੇ ਫੜੇ ਜਾਣ ਤੋਂ ਬਾਅਦ ਹੀ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ BJP ਦੀ ਸਰਕਾਰ, ਉੱਥੇ ਹੀ ਪੇਪਰ ਲੀਕ ਹੋਏ ਹਨ। ਦੇਸ਼ ‘ਚ ਸਾਲ 2019 ਤੋਂ 2024 ਤੱਕ 65 ਪੇਪਰ ਲੀਕ ਹੋਏ ਹਨ ਅਤੇ ਸਾਲ 2014 ਤੋਂ ਹੁਣ ਤੱਕ 93 ਪੇਪਰ ਲੀਕ ਹੋਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ NEET ਪ੍ਰੀਖਿਆ ‘ਚ ਪੰਜਾਬ ਦੇ ਸਰਕਾਰੀ ਸਕੂਲ ਦੇ 882 ਬੱਚੇ ਪਾਸ ਹਨ, ਜੇ ਜੇ ਪੇਪਰ ਲੀਕ ਨਾ ਹੁੰਦਾ ਤਾਂ ਸਾਡੇ 1000 ਤੋਂ ਵੱਧ ਬੱਚੇ ਪਾਸ ਹੁੰਦੇ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ‘ਚ ਪੰਜਾਬ ਨੇ ਕੇਰਲਾ ਨੂੰ ਵੀ ਪਿੱਛੇ ਛੱਡਿਆ ਹੈ। ਸਕੂਲਾਂ ਚ ਬਿਜਲੀ, ਕੰਪਿਊਟਰ, ਸਾਇੰਸ, ਗਣਿਤ ‘ਚ ਪੰਜਾਬ ਪਹਿਲੇ ਨੰਬਰ ‘ਤੇ ਆਇਆ ਹੈ।
CM ਮਾਨ ਨੇ ਕਿਹਾ ਕਿ ਜਦੋਂ ਪੇਪਰ ਵਿਕਦਾ ਹੈ ਤਾਂ ਬੱਚੇ ਦਾ ਸੁਪਨਾ ਟੁੱਟਦਾ ਹੈ, ਪੇਪਰ ਲੀਕ ਦੇ ਪੰਜ ਟੌਪ ਦੇ ਸੂਬਿਆਂ ‘ਚ BJP ਦੀ ਸਰਕਾਰ ਹੈ। ਪੇਪਰ ਲੀਕ ਖਿਲਾਫ GenZ ਦਾ ਗੁੱਸਾ ਫੁੱਟਿਆ ਤਾਂ ਵਿਦਿਆਰਥੀਆਂ ‘ਤੇ ਲਾਠੀਚਾਰਜ ਤੇ ਪੈਲੇਟ ਗੰਨਾਂ ਦੀ ਵਰਤੋਂ ਕੀਤੀ ਗਈ। ਪੇਪਰ ਲੀਕ ਰੋਕਣ ਦੀ ਬਜਾਏ ਫਾਸਟ ਟ੍ਰੈਕ ਅਦਾਲਤਾਂ ਬਣਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ‘ਮੇਰੇ ਪੁੱਤ ਸਿੱਧੂ ਦੀ ਫੈਨ following PM ਮੋਦੀ ਦੀ ਫੈਨ following ਦੇ ਬਰਾਬਰ ਹੈ’ : ਬਲਕੌਰ ਸਿੱਧੂ
ਉਨ੍ਹਾਂ ਕਿਹਾ ਕਿ ਸਿੱਖਿਆ ਸਿਸਟਮ ‘ਤੇ ਜਿਹੜਾ ਹਮਲਾ ਹੋ ਰਿਹਾ ਹੈ ਉਸ ਨੂੰ ਰੋਕਣ ਦੀ ਲੋੜ ਹੈ, ਬਹੁਤ ਚਲਾਕੀ ਨਾਲ ਖਾਸ ਵਰਗ ਦਾ ਟੀਕਾ ਲਗਾਇਆ ਜਾ ਰਿਹਾ ਹੈ, ਇਤਿਹਾਸ ਨੂੰ ਇਤਿਹਾਸ ਦੀਆਂ ਕਿਤਾਬਾਂ ‘ਚ ਬਦਲਿਆ ਜਾ ਰਿਹਾ ਹੈ। ਸਾਡੀ ਸਟੱਡੀ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ, ਬਾਹਰਲੇ ਦੇਸ਼ਾਂ ‘ਚ ਸਾਡੀਆਂ ਡਿਗਰੀਆਂ ਦਾ ਕੋਈ ਮੁੱਲ ਨਹੀਂ, ਅਸੀਂ ਜੰਤਰ ਮੰਤਰ ‘ਤੇ ਵਿਦਿਆਥੀਆਂ ਦੇ ਪ੍ਰਦਰਸ਼ਨ ਦੀ ਸਪੋਰਟ ਕਰਦੇ ਹਾਂ।
ਉਥੇ ਹੀ ਫਰੀਦਕੋਟ ਫਾਰਮੇਸੀ ਪੇਪਰ ਵਿਵਾਦ ‘ਤੇ ਬੋਲਦਿਆਂ CM ਮਾਨ ਨੇ ਕਿਹਾ ਕਿ ਫਾਰਮੇਸੀ ਪੇਪਰ ਨਕਲ ਦਾ ਮਾਮਲਾ ਸੀ, ਜਿਥੇ ਹਾਈਟੈੱਕ ਤਰੀਕੇ ਨਾਲ ਨਕਲ ਹੋਈ ਸੀ। ਸਮੇਂ ਦੇ ਨਾਲ ਨਕਲ ਦੇ ਤਰੀਕੇ ਬਦਲਦੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਕਲ ਦੇ ਦੋ ਮਾਮਲੇ ਸਾਹਮਣੇ ਆਏ। ਸਾਨੂੰ ਨਾਇਬ ਤਹਿਸੀਲਦਾਰ ਦੇ ਨਤੀਜੇ ‘ਤੇ ਸ਼ੱਕ ਹੋਇਆ ਕਿਉਂਕਿ ਇੱਕੋ ਦੇ 10 ਵਿਦਿਆਰਥੀ ਟੌਪ 10 ਵਿੱਚ ਸਨ। ਫਾਰਮੇਸੀ ਪ੍ਰੀਖਿਆ ਵਿੱਚ ਨਕਲ ਹੋ ਰਹੀ ਸੀ। ਇਹ 15 ਮਿੰਟਾਂ ਦੇ ਅੰਦਰ ਫੜ ਲਿਆ ਗਿਆ। ਇਹ ਇੱਕ ਡਿਜੀਟਲ ਡਿਵਾਈਸ ਸੀ। ਪੰਜਾਬ ਦੇ ਬੱਚਿਆਂ ਨੂੰ CM ਮਾਨ ਨੇ ਭਰੋਸਾ ਦਿੱਤਾ ਕਿ ਅਸੀਂ ਸੂਬੇ ‘ਚ ਕੋਈ ਪੇਪਰ ਲੀਕ ਨਹੀਂ ਹੋਣ ਦਿਆਂਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








