ਪਟਿਆਲਾ ਵਿਚ ਪਿਟਬੁੱਲ ਕੁੱਤੇ ਵੱਲੋਂ ਹਮਲੇ ਦੇ ਮਾਮਲੇ ‘ਚ ਐਕਸ਼ਨ ਲਿਆ ਗਿਆ ਹੈ। ਪੁਲਿਸ ਨੇ ਅਣਪਛਾਤੇ ਖਿਲਾਫ਼ FIR ਦਰਜ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪਿਟਬੁੱਲ ਨੇ ਪਤੀ-ਪਤਨੀ ‘ਤੇ ਹਮਲਾ ਕੀਤਾ ਸੀ। ਪਤੀ-ਪਤਨੀ ਦੋਵੇਂ ਕਿਰਾਏ ‘ਤੇ ਕੋਠੀ ਦੇਖਣ ਆਏ ਸੀ ਜਿਸ ਦੌਰਾਨ ਪਿਟਬੁੱਲ ਵੱਲੋਂ ਹਮਲਾ ਕਰ ਦਿੱਤਾ ਗਿਆ।
ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਪਤੀ-ਪਤਨੀ ਕੋਠੀ ਦੇ ਬਾਹਰ ਖੜ੍ਹੇ ਹੁੰਦੇ ਹਨ ਕਿ ਗੇਟ ਖੁੱਲ੍ਹਣ ‘ਤੇ ਅਚਾਨਕ ਅੰਦਰੋਂ ਪਿਟਬੁੱਲ ਕੁੱਤਾ ਬਾਹਰ ਆਉਂਦਾ ਹੈ ਤੇ ਉਹ ਪਤੀ-ਪਤਨੀ ‘ਤੇ ਹਮਲਾ ਕਰ ਦਿੰਦਾ ਹੈ। 4-5 ਬੰਦਿਆਂ ਵੱਲੋਂ ਕੁੱਤੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਉਹ ਪਿੱਛੇ ਨਹੀਂ ਹਟਦਾ। ਪਿਟਬੁੱਲ ਕੁੱਤਾ ਦੋਵਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, ਪੱਤਰ ਜਾਰੀ ਕਰਕੇ 30 ਦਿਨ ਦਾ ਦਿੱਤਾ ਅਲਟੀਮੇਟਮ
ਵੀਡੀਓ ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੇ ਘਰਾਂ ਵਿਚ ਪਿਟਬੁੱਲ ਕੁੱਤੇ ਰੱਖੇ ਹੋਏ ਹਨ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਣ ਤੇ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕਣ। ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








