ਹਿਸਾਰ ਕੋਰਟ ਵਿੱਚ ਪੇਸ਼ੀ ਲਈ ਆਏ ਬਦਮਾਸ਼ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੈਂਗਸਟਰ ਵਿਨੋਦ ਪਾਨੂ ਉਰਫ਼ ਕਾਨਾ ‘ਤੇ ਅਦਾਲਤ ਦੇ ਗੇਟ ਦੇ ਸਾਹਮਣੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਹਮਲਾਵਰਾਂ ਨੇ ਕਾਨਾ ‘ਤੇ ਲਗਭਗ 12 ਰਾਊਂਡ ਫਾਇਰ ਕੀਤੇ, ਫਿਰ ਮੌਕੇ ਤੋਂ ਫਰਾਰ ਹੋ ਗਏ।
ਫਾਇਰਿੰਗ ਦੀ ਘਟਨਾ ਨਾਲ ਅਦਾਲਤ ਦੇ ਕੰਪਲੈਕਸ ਦੇ ਬਾਹਰ ਗੋਲੀਬਾਰੀ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰਦੇ ਹੋਏ ਪੂਰੇ ਇਲਾਕੇ ਨੂੰ ਘੇਰ ਲਿਆ।

ਵਿਨੋਦ ਪਾਨੂ ਉਰਫ਼ ਕਾਨਾ ਕਥਿਤ ਤੌਰ ‘ਤੇ ਹਿਸਾਰ ਦਾ ਮੋਸਟ ਵਾਂਟੇਡ ਗੈਂਗਸਟਰ ਸੀ, ਜਿਸ ‘ਤੇ ਕਤਲ ਸਮੇਤ ਲਗਭਗ 31 ਅਪਰਾਧਿਕ ਮਾਮਲੇ ਦਰਜ ਸਨ। ਕਾਨਾ ‘ਤੇ ਹਿਸਾਰ ਵਿਚ ਵਿਧਾਇਕ ਸਾਵਿਤਰੀ ਜਿੰਦਲ ਦੇ ਪੀਏ ਦੇ ਭਤੀਜੇ ਦੇ ਕਤਲ ਦਾ ਵੀ ਦੋਸ਼ ਰਿਹਾ ਹੈ।
ਇਹ ਵੀ ਪੜ੍ਹੋ : ‘Examination Hall ਅੰਦਰ ਕੈਮਰਾ ਕਿਵੇਂ ਪਹੁੰਚਿਆ?…’ ਸਾਬਕਾ CM ਚੰਨੀ ਦੀ ਪੇਪਰ ਵਾਲੀ ਫੋਟੋ ‘ਤੇ ਵਿਵਾਦ
ਕੋਰਟ ਦੇ ਮੇਨ ਗੇਟ ਦੇ ਸਾਹਮਣੇ ਦਿਨ-ਦਿਹਾੜੇ ਵਾਪਰੀ ਇਸ ਘਟਨਾ ਨੇ ਪੁਲਿਸ ਸੁਰੱਖਿਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਹੁਣ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .







