ਜਦੋਂ ਕੋਈ ਮੌਤ ਦੇ ਮੂੰਹ ਵਿਚ ਜਾ ਕੇ ਬਚ ਆਵੇ ਤਾਂ ਅਸੀਂ ਅਕਸਰ ਇਹ ਕਹਿੰਦੇ ਹੋਏ ਸੁਣ ਲੈਂਦੇ ਹਾਂ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’। 26 ਅਗਸਤ ਨੂੰ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਆਫ਼ਤ ਵਿੱਚ ਹੁਣ ਤੱਕ 1,200 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹੜ੍ਹਾਂ ਦੇ ਨੌਂ ਦਿਨਾਂ ਬਾਅਦ ਵੀ ਕਿਸੇ ਨੂੰ ਜ਼ਿੰਦਾ ਲੱਭਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਸਥਾਨਕ ਅਧਿਕਾਰੀਆਂ ਮੁਤਾਬਕ ਨੇਪਾਲ ਵਿੱਚ 12 ਪਣ-ਬਿਜਲੀ ਪ੍ਰੋਜੈਕਟਾਂ ਨਾਲ ਜੁੜੇ ਲਗਭਗ 900 ਵਰਕਰ ਲਾਪਤਾ ਹਨ ਅਤੇ ਇਹ ਖਦਸ਼ਾ ਹੈ ਕਿ ਇਨ੍ਹਾਂ ਵਿੱਚੋਂ 500 ਮਜ਼ਦੂਰ ਸੁਰੰਗਾਂ ਵਿੱਚ ਫਸੇ ਹੋਏ ਹਨ।

ਤ੍ਰਿਸ਼ੂਲੀ ਵਿੱਚ ਇੱਕ ਪਣ-ਬਿਜਲੀ ਪ੍ਰਾਜੈਕਟ ਵਿੱਚ ਇੱਕ ਸੁਰੰਗ ਵਿੱਚੋਂ ਦੋ ਮਜ਼ਦੂਰਾਂ ਦਾ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਫਸੇ ਹੋਏ ਮਜ਼ਦੂਰਾਂ ਨੂੰ ਬਚਾਉਣ ਲਈ ਲਗਭਗ ਇੱਕ ਹਫ਼ਤੇ ਤੋਂ ਬਚਾਅ ਕਾਰਜ ਚੱਲ ਰਿਹਾ ਹੈ।
ਰਾਸੁਵਾ ਵਿੱਚ ਭੋਟੇਕੋਸ਼ੀ ਨਦੀ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਨੇਪਾਲੀ ਫੌਜ ਦੇ ਜਵਾਨਾਂ ਨੇ ਤ੍ਰਿਸ਼ੂਲੀ-3 ‘ਏ’ ਪਣ-ਬਿਜਲੀ ਪ੍ਰੋਜੈਕਟ ਵਿੱਚ ਇੱਕ ਸੁਰੰਗ ਵਿੱਚ ਫਸੇ ਦੋ ਕਾਮਿਆਂ ਨੂੰ ਬਚਾਇਆ ਹੈ।
ਮਜ਼ਦੂਰਾਂ ਦੇ ਫਸਣ ਤੋਂ ਨੌਂ ਦਿਨਾਂ ਬਾਅਦ ਜਦੋਂ ਉਨ੍ਹਾਂ ਨੂੰ ਜ਼ਿੰਦਾ ਲੱਭਣ ਦੀਆਂ ਉਮੀਦਾਂ ਮੱਧਮ ਪੈ ਰਹੀਆਂ ਸਨ, ਬਚਾਅ ਟੀਮਾਂ ਨੂੰ ਸਫਲਤਾ ਮਿਲੀ। ਅਧਿਕਾਰੀਆਂ ਦੇ ਹਵਾਲੇ ਨਾਲ ਮਿਲੀਆਂ ਰਿਪੋਰਟਾਂ ਮੁਤਾਬਕ ਦੋਵੇਂ ਆਦਮੀ ਸੁਰੰਗ ਦੇ ਅੰਦਰ ਲਗਭਗ 170 ਮੀਟਰ ਦੀ ਦੂਰੀ ‘ਤੇ ਮਿਲੇ ਸਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫੈਸਲਾ, DA ‘ਚ ਕੀਤਾ ਵਾਧਾ, 85 ਹਜ਼ਾਰ ਕਰਮਚਾਰੀਆਂ ਨੂੰ ਹੋਵੇਗਾ ਫਾਇਦਾ
ਸੁਰੰਗ ਵਿੱਚੋਂ ਸੁਰੱਖਿਅਤ ਬਚਾਏ ਗਏ ਮਜ਼ਦੂਰਾਂ ਦੀ ਪਛਾਣ ਸੰਜੇ ਸਾਹ ਅਤੇ ਕਬੀਰ ਮਹਰਜਨ ਵਜੋਂ ਹੋਈ ਹੈ। ਉਨ੍ਹਾਂ ਨੂੰ ਇਲਾਜ ਲਈ ਤ੍ਰਿਸ਼ੂਲੀ ਵਿੱਚ ਨੇਪਾਲ ਫੌਜ ਦੀਆਂ ਬੈਰਕਾਂ ਵਿੱਚ ਲਿਜਾਇਆ ਗਿਆ।
ਬਚਾਏ ਗਏ ਮਜ਼ਦੂਰ ਕਬੀਰ ਮਹਰਜਨ ਦੇ ਭਰਾ ਅਮੀਰ ਮਹਾਰਜਨ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ, “ਮੈਂ ਬਹੁਤ ਖੁਸ਼ ਹਾਂ। ਮੇਰਾ ਮਨ ਦਾ ਬੋਝ ਹਲਕਾ ਹੋ ਗਿਆ।”
ਮਹਰਜਨ ਦੀ ਪਤਨੀ ਨੇ ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕਿਹਾ, “ਜਦੋਂ ਉਸ ਦੇ ਪਤੀ ਨੂੰ ਸੁਰੰਗ ਵਿੱਚੋਂ ਬਾਹਰ ਕੱਢਿਆ ਗਿਆ, ਤਾਂ ਉਹ ਹੋਸ਼ ਵਿੱਚ ਸੀ ਅਤੇ ਉਸ ਨੂੰ ਕਾਠਮੰਡੂ ਦੇ ਮਿਲਟਰੀ ਹਸਪਤਾਲ ਅਤੇ ਛਾਉਣੀ ਹਸਪਤਾਲ ਲਿਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।”
ਏਅਰ ਪਾਕੇਟਸ ਸੁਰੰਗ ਦੇ ਅੰਦਰ ਨੌਂ ਦਿਨਾਂ ਤੱਕ ਇਨ੍ਹਾਂ ਮਜ਼ਦੂਰਾਂ ਦੇ ਬਚਣ ਦਾ ਕਾਰਨ ਹੋ ਸਕਦੇ ਹਨ। ਜਦੋਂ ਸੁਰੰਗਾਂ ਬਣਾਈਆਂ ਜਾਂਦੀਆਂ ਹਨ, ਤਾਂ ਹਵਾਦਾਰੀ ਲਈ ਵੱਖ-ਵੱਖ ਥਾਵਾਂ ‘ਤੇ ਕੁਝ ਥਾਂਵਾਂ ਛੱਡੀਆਂ ਜਾਂਦੀਆਂ ਹਨ; ਇਨ੍ਹਾਂ ਨੂੰ ਏਅਰ ਪਾਕੇਟਸ ਕਿਹਾ ਜਾਂਦਾ ਹੈ।
ਬਚਾਅ ਟੀਮਾਂ ਹੁਣ ਉਮੀਦ ਕਰ ਰਹੀਆਂ ਹਨ ਕਿ ਇਸੇ ਤਰ੍ਹਾਂ ਦੀਆਂ ਏਅਰ ਪਾਕੇਟਸ ਸੁਰੰਗ ਦੇ ਅੰਦਰ ਹੋਰ ਬਚੇ ਲੋਕਾਂ ਦੀ ਖੋਜ ਵੱਲ ਲਿਜਾ ਸਕਦੀਆਂ ਹਨ। ਨੇਪਾਲ ਵਿੱਚ ਇਸ ਭਿਆਨਕ ਆਫ਼ਤ ਦੇ ਵਿਚਕਾਰ ਬਚਾਅ ਕਾਰਜ ਜਾਰੀ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








