ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ ਪਛਾਣ ਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ, ਡਿਜੀਟਲ ਤੇ ਮਨੁੱਖੀ ਬਣਾਉਣ ਦੀ ਦਿਸ਼ਾ ਵਿਚ ਸਿਹਤ ਵਿਭਾਗ ਨੇ ਇੱਕ ਇਤਿਹਾਸਕ ਕਦਮ ਉਠਾਇਆ ਹੈ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ 2 ਸਤੰਬਰ ਨੂੰ ਵਿਸ਼ੇਸ਼ ‘ਪਹਿਚਾਨ’ ਪੋਰਟਲ ਲਾਂਚ ਕੀਤਾ ਹੈ। ਇਸ ਡਿਜੀਟਲ ਪਲੇਟਫਾਰਮ ‘ਤੇ ਹੁਣ ਸੂਬੇ ਵਿੱਚ ਅਣਪਛਾਤੀਆਂ ਲਾਸ਼ਾਂ ਦਾ ਔਨਲਾਈਨ ਡਾਟਾ, ਫੋਟੋਆਂ ਅਤੇ ਪਛਾਣ ਚਿੰਨ੍ਹ ਉਪਲਬਧ ਕਰਾਏ ਜਾ ਰਹੇ ਹਨ, ਜਿਸ ਨਾਲ ਪਰਿਵਾਰਕ ਮੈਂਬਰਾਂ ਨੂੰ ਮੁਰਦਾਘਰਾਂ ਵਿੱਚ ਜਾਣ ਦੀ ਪਰੇਸ਼ਾਨੀ ਅਤੇ ਆਪਣੇ ਅਜ਼ੀਜ਼ਾਂ ਨੂੰ ਲੱਭਣ ਦੀ ਮਾਨਸਿਕ ਪੀੜਾ ਤੋਂ ਰਾਹਤ ਮਿਲਦੀ ਹੈ। ਪੋਰਟਲ ਦੇ ਲਾਂਚ ਹੋਣ ਦੇ ਸਿਰਫ਼ ਤਿੰਨ ਦਿਨਾਂ ਦੇ ਅੰਦਰ 270 ਅਣਪਛਾਤੀਆਂ ਲਾਸ਼ਾਂ ਦੀਆਂ ਫੋਟੋਆਂ ਅਪਲੋਡ ਕੀਤੀਆਂ ਗਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ, ਲਗਭਗ 350 ਲੋਕਾਂ ਨੇ OTP ਰਾਹੀਂ ਲੌਗਇਨ ਕੀਤਾ ਹੈ ਅਤੇ ਪੋਰਟਲ ਦੇਖਿਆ ਹੈ।
ਅੰਕੜਿਆਂ ਮੁਤਾਬਕ ਹਰ ਸਾਲ ਪੰਜਾਬ ਵਿੱਚ ਲਗਭਗ 6,000 ਤੋਂ 7,000 ਅਣਪਛਾਤੀਆਂ ਲਾਸ਼ਾਂ ਬਰਾਮਦ ਹੁੰਦੀਆਂ ਹਨ। ਪੁਲਿਸ ਨਿਯਮਾਂ ਦੇ ਤਹਿਤ, ਅਜਿਹੀਆਂ ਲਾਸ਼ਾਂ ਨੂੰ 72 ਘੰਟੇ (3 ਦਿਨ) ਲਈ ਮੁਰਦਾਘਰ ਵਿੱਚ ਰੱਖਿਆ ਜਾਂਦਾ ਸੀ ਅਤੇ ਫਿਰ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਜਾਂਦਾ ਸੀ। ਇਸ ਰਵਾਇਤੀ ਪ੍ਰਣਾਲੀ ਰਾਹੀਂ ਸਿਰਫ਼ 5 ਫੀਸਦੀ ਮ੍ਰਿਤਕ ਦੇਹਾਂ ਦੀ ਪਛਾਣ ਕੀਤੀ ਗਈ, ਜਦੋਂ ਕਿ 95 ਪ੍ਰਤੀਸ਼ਤ ਮਾਮਲਿਆਂ ਵਿੱਚ, ਲਾਸ਼ਾਂ ਲਾਵਾਰਿਸ ਰਹਿ ਗਈਆਂ। 6-7 ਸਾਲਾਂ ਦੇ ਡੂੰਘੇ ਮੰਥਨ ਤੋਂ ਬਾਅਦ, ਸਿਹਤ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਚਰਨ ਕਮਲ ਦੀ ਨਿਗਰਾਨੀ ਹੇਠ “ਪਹਿਚਾਣ” ਪੋਰਟਲ ਤਿਆਰ ਕੀਤਾ ਗਿਆ ਹੈ, ਜੋ ਮ੍ਰਿਤਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਇੱਕ ਡਿਜੀਟਲ ਪੁਲ ਦਾ ਕੰਮ ਕਰੇਗਾ।

ਇਸ ਪੋਰਟਲ ਨੂੰ ਵਰਤਣ ਵਿੱਚ ਬਹੁਤ ਆਸਾਨ ਅਤੇ ਸੁਰੱਖਿਅਤ ਬਣਾਇਆ ਗਿਆ ਹੈ। ਕੋਈ ਵੀ ਨਾਗਰਿਕ ਆਪਣੇ ਮੋਬਾਈਲ ਨੰਬਰ ‘ਤੇ ਮਿਲੇ OTP ਦੀ ਵਰਤੋਂ ਕਰਕੇ ਲੌਗਇਨ ਕਰ ਸਕਦਾ ਹੈ। ਪੋਰਟਲ ‘ਤੇ ਮ੍ਰਿਤਕ ਦੇਹਾਂ ਦੇ ਮਾਣ ਤੇ ਸਤਿਕਾਰ ਦੀ ਰੱਖਿਆ ਲਈ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ, ਜਿਸ ਵਿੱਚ ਤਿੰਨ ਤਰ੍ਹਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ: ਪਹਿਲਾ, ਸਿਰਫ਼ ਚਿਹਰਾ, ਦੂਜਾ, ਪਛਾਣ ਚਿੰਨ੍ਹ ਅਤੇ ਫੋਟੋ, ਅਤੇ ਤੀਜਾ (ਜੇਕਰ ਚਿਹਰਾ ਵਿਗੜਿਆ ਗਿਆ ਹੈ) ਸਿਰਫ਼ ਪਛਾਣ ਚਿੰਨ੍ਹ, ਕੱਪੜੇ, ਜਾਂ ਸੰਬੰਧਿਤ ਚੀਜ਼ਾਂ। ਚਿਹਰੇ ਦੇ ਵਿਗਾੜ ਦੀ ਸਥਿਤੀ ਵਿੱਚ ਸਰੀਰ ਦੇ ਟੈਟੂ, ਪੁਰਾਣੇ ਸਰਜੀਕਲ ਦਾਗ, ਉਚਾਈ, ਕੱਪੜੇ, ਜੁੱਤੀ ਦਾ ਬ੍ਰਾਂਡ, ਮੌਲੀ, ਅੰਗੂਠੀ ਜਾਂ ਸਰੀਰ ‘ਤੇ ਉੱਕਰੇ ਪਰਿਵਾਰਕ ਨਾਮ ਅਪਲੋਡ ਕੀਤੇ ਜਾਣਗੇ ਤਾਂ ਜੋ ਬਿਨਾਂ ਗਲੀ-ਸੜੀ ਮ੍ਰਿਤਕ ਦੇਹ ਨੂੰ ਦੇਖੇ ਪਛਾਣ ਹੋ ਸਕੇ।
ਜੇਕਰ ਕੋਈ ਵਿਅਕਤੀ ਪੋਰਟਲ ‘ਤੇ ਫੋਟੋ ਜਾਂ ਵੇਰਵਾ ਦੇਖਣ ਤੋਂ ਬਾਅਦ ਕਿਸੇ ਮ੍ਰਿਤਕ ਵਿਅਕਤੀ ਦੀ ਪਛਾਣ ਆਪਣੇ ਰਿਸ਼ਤੇਦਾਰ ਵਜੋਂ ਕਰਦਾ ਹੈ, ਤਾਂ ਉਸ ਨੂੰ ਪੋਰਟਲ ‘ਤੇ ਇੱਕ ਆਨਲਾਈਨ ਦਾਅਵਾ ਫਾਰਮ ਭਰਨਾ ਪਵੇਗਾ। ਮ੍ਰਿਤਕ ਨਾਲ ਆਪਣੀ ਜਾਣਕਾਰੀ ਅਤੇ ਸਬੰਧ ਦਰਜ ਕਰਨ ‘ਤੇ ਮੁਰਦਾਘਰ ਦੇ ਡਾਕਟਰ ਅਤੇ ਪੁਲਿਸ ਸਟੇਸ਼ਨ ਨੂੰ ਤੁਰੰਤ ਇੱਕ ਅਲਰਟ ਮੈਸੇਜ ਭੇਜਿਆ ਜਾਵੇਗਾ। ਇਸ ਤੋਂ ਬਾਅਦ ਪੁਲਿਸ ਜ਼ਰੂਰੀ ਕਾਗਜ਼ਾਤ ਅਤੇ ਕਾਨੂੰਨੀ ਤਸਦੀਕ ਪੂਰੀ ਕਰੇਗੀ ਅਤੇ ਸਤਿਕਾਰ ਨਾਲ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦੇਵੇਗੀ।
ਇਹ ਵੀ ਪੜ੍ਹੋ : ‘ਜਾਕੋ ਰਾਖੇ ਸਾਈਆਂ…’ ਨੇਪਾਲ ‘ਚ ਤਬਾਹੀ ਵਿਚਾਲੇ 9 ਦਿਨਾਂ ਮਗਰੋਂ ਸੁਰੰਗ ‘ਚੋਂ ਜਿਊਂਦੇ ਕੱਢੇ 2 ਮਜ਼ਦੂਰ
ਸਿਹਤ ਵਿਭਾਗ ਭਵਿੱਖ ਦੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਹਰੇਕ ਸਰਕਾਰੀ ਸਿਵਲ ਹਸਪਤਾਲ ਵਿੱਚ ਇਲੈਕਟ੍ਰਾਨਿਕ ਸ਼ਮਸ਼ਾਨਘਾਟ ਲਗਾਉਣ ‘ਤੇ ਵੀ ਵਿਚਾਰ ਕਰ ਰਿਹਾ ਹੈ। ਮੌਜੂਦਾ ਪ੍ਰਣਾਲੀ ਦੇ ਤਹਿਤ, ਲੱਕੜ ਦੀ ਵਰਤੋਂ ਕਰਕੇ ਸਸਕਾਰ ਕਰਨ ‘ਤੇ ਪ੍ਰਤੀ ਸਰੀਰ ₹5,000 ਤੋਂ ₹10,000 ਦੀ ਲਾਗਤ ਆਉਂਦੀ ਹੈ। ਇਸ ਤੋਂ ਇਲਾਵਾ ਅਣਮਨੁੱਖੀ ਸਥਿਤੀਆਂ ਦਾ ਅਕਸਰ ਸਾਹਮਣਾ ਕਰਨਾ ਪਿਆ ਹੈ। ਇਲੈਕਟ੍ਰਾਨਿਕ ਸ਼ਮਸ਼ਾਨਘਾਟ ਦੇ ਨਿਰਮਾਣ ਨਾਲ ਪ੍ਰਦੂਸ਼ਣ ਅਤੇ ਲਾਗਤਾਂ ਘਟਣਗੀਆਂ ਅਤੇ ਭਵਿੱਖ ਵਿੱਚ ਮ੍ਰਿਤਕ ਦੀਆਂ ਅਸਥੀਆਂ ਅਤੇ ਹੱਡੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾ ਸਕੇਗਾ। ਹਾਲਾਂਕਿ, ਇਸ ਪ੍ਰਸਤਾਵ ਨੂੰ ਅਜੇ ਵੀ ਸਿਹਤ ਵਿਭਾਗ ਤੋਂ ਅੰਤਿਮ ਪ੍ਰਵਾਨਗੀ ਦੀ ਲੋੜ ਹੈ। ਇਸ ਦੌਰਾਨ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐਮਐਸਏ) ਨੇ ਸਰਕਾਰ ਦੇ ਇਸ ਕਦਮ ਦਾ ਜ਼ੋਰਦਾਰ ਸਵਾਗਤ ਕੀਤਾ ਹੈ, ਇਸਨੂੰ ਮ੍ਰਿਤਕਾਂ ਦੇ ਸਨਮਾਨ ਲਈ ਇੱਕ ਬਹੁਤ ਹੀ ਨੇਕ ਅਤੇ ਸੰਵੇਦਨਸ਼ੀਲ ਪਹਿਲਕਦਮੀ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








