ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਕਾਲੇਕੇ ਵਿਖੇ ਉਸ ਸਮੇਂ ਵੱਡੀ ਮੰਦਭਾਗੀ ਘਟਨਾ ਵਾਪਰੀ ਜਦ ਇੱਕ ਨੌਜਵਾਨ ਪਿੰਡ ਦੇ ਛੱਪੜ ਵਿੱਚ ਤੈਰਦੇ ਗੈਸ ਸਿਲੰਡਰ ਲੈਣ ਗਿਆ ਪਰ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਦੀ ਪਹਿਚਾਣ ਪਿੰਡ ਕਾਲੇਕੇ ਦੇ ਗਰੀਬ ਪਰਿਵਾਰ ਨਾਲ ਸਬੰਧਿਤ 30 ਸਾਲ ਦੇ ਹਰਦੀਪ ਸਿੰਘ ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 8.30 ਵਜੇ ਦੇ ਕਰੀਬ ਹਰਦੀਪ ਸਿੰਘ ਆਪਣੇ ਚਾਚੇ ਗੁਰਤੇਜ ਸਿੰਘ ਨਾਲ ਕੰਮ ‘ਤੇ ਜਾ ਰਿਹਾ ਸੀ। ਪਿੰਡ ਦੇ ਛੱਪੜ ਕੋਲ ਪਹੁੰਚਾ ਤਾਂ ਉਸਨੇ ਛੱਪੜ ਵਿੱਚ ਇੱਕ ਗੈਸ ਸਿਲੰਡਰ ਤੈਰਦਾ ਦੇਖਿਆ ਜਿਸ ਨੂੰ ਕੱਢਣ ਲਈ ਉਸ ਨੇ ਬਿਨਾਂ ਸੋਚੇ ਸਮਝੇ ਪਿੰਡ ਦੇ ਪਾਣੀ ਦੇ ਛੱਪੜ ਵਿੱਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਸਦੇ ਚਾਚੇ ਨੇ ਉਸ ਨੂੰ ਬਾਹਰ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਚਾਨਕ ਉਹ ਪਿੰਡ ਦੇ ਛੱਪੜ ਦੀ ਦਲ ਦਲ ਵਿੱਚ ਫਸ ਗਿਆ ਅਤੇ ਛੱਪੜ ਵਿੱਚ ਡੁੱਬ ਗਿਆ।
ਇਸ ਘਟਨਾ ਨੂੰ ਲੈ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਪਰਿਵਾਰਿਕ ਮੈਂਬਰ ਪਿੰਡ ਵਾਸੀ ਨੌਜਵਾਨਾਂ ਵੱਲੋਂ ਆਪਣੇ ਤੌਰ ‘ਤੇ ਛੱਪੜ ਵਿੱਚ ਡੁੱਬੇ ਹਰਦੀਪ ਸਿੰਘ ਨੂੰ ਬਾਹਰ ਕੱਢਣ ਲਈ ਰੱਸੇ ਅਤੇ ਟਰੈਕਟਰਾਂ ਦੀ ਮਦਦ ਨਾਲ ਬਹੁਤ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਦਾ ਕੋਈ ਵੀ ਪਤਾ ਨਹੀਂ ਲੱਗਿਆ।
ਇਹ ਵੀ ਪੜ੍ਹੋ : ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ‘ਚ ਸਾਬਕਾ ਸਰਪੰਚ ਦਾ ਕ.ਤ/ਲ, 3 ਮੁਲਜ਼ਮ ਗ੍ਰਿਫ਼ਤਾਰ ਤੇ 3 ਦੀ ਭਾਲ ਜਾਰੀ
ਇਸ ਮੌਕੇ ਰੋਂਦੇ ਕਰਲਾਉਂਦੇ ਕੁਲਦੀਪ ਸਿੰਘ ਦੇ ਮਾਪਿਆਂ ਨੇ ਕਿਹਾ ਕਿ ਅਜੇ ਤੱਕ ਤਿੰਨ ਘੰਟੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਪ੍ਰਸ਼ਾਸਨਿਕ ਤੌਰ ‘ਤੇ ਅਧਿਕਾਰੀ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ। ਛੱਪੜ ਦੇ ਆਲੇ ਦੁਆਲੇ ਕੋਈ ਵੀ ਚਾਰਦੀਵਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਪ੍ਰਬੰਧ ਕੀਤਾ ਗਿਆ ਸੀ। ਪਿੰਡ ਦੇ ਛੱਪੜ ਵਿੱਚ ਦਲਦਲ ਜਿਆਦਾ ਹੋਣ ਕਾਰਨ ਉਹਨਾਂ ਦਾ ਪੁੱਤ ਹਰਦੀਪ ਸਿੰਘ ਦਲਦਲ ਵਿੱਚ ਫਸ ਗਿਆ ਹੈ।
ਪਿੰਡ ਵਾਸੀਆਂ ਨੇ ਆਪਣੇ ਤੌਰ ‘ਤੇ ਪ੍ਰਾਈਵੇਟ ਤੌਰ ‘ਤੇ ਬੰਟੀ ਸਿੰਘ ਰੈਸਕਿਊ ਨੂੰ ਪਿੰਡ ਬੁਲਾਇਆ ਅਤੇ 11 ਵਜੇ ਦੇ ਕਰੀਬ ਪਿੰਡ ਪਹੁੰਚੀ ਰੈਸਕਿਊ ਟੀਮ ਨੇ ਅੱਧੇ ਘੰਟੇ ਵਿੱਚ ਹੀ ਆਪਣੇ ਸਾਥੀਆਂ ਦੀ ਰੈਸਕਿਊ ਟੀਮ ਨਾਲ ਹਰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਛੱਪੜ ਵਿੱਚੋਂ ਬਾਹਰ ਕੱਢ ਦਿੱਤਾ। ਮ੍ਰਿਤਕ ਹਰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੀ ਮਾਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਹੁਣ ਹਰਦੀਪ ਸਿੰਘ ਆਪਣੇ ਪਿਤਾ ਕਾਲਾ ਸਿੰਘ, ਭਰਾ ਕੁਲਦੀਪ ਸਿੰਘ ਨਾਲ ਘਰ ਵਿੱਚ ਰਹਿ ਰਿਹਾ ਸੀ। ਜੋਂ ਦਿਹਾੜੀ ਮਜਦੂਰੀ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








