ਪੌਂਗ ਡੈਮ ਦਾ ਪਾਣੀ ਇਕ ਵਾਰ ਫਿਰ ਤੋਂ ਸਾਰਿਆਂ ਨੂੰ ਡਰਾ ਰਿਹਾ ਹੈ। ਪਾਣੀ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਹੁਣ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ।ਹੁਸ਼ਿਆਰਪੁਰ ਦੇ ਤਲਵਾੜਾ ਨੇੜੇ ਜੋ ਪੌਂਗ ਡੈਮ ਸਥਿਤ ਹੈ, ਉਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਹੋ ਸਕਦਾ ਹੈ ਕਿ ਪਾਣੀ ਦੀ ਮਾਰ ਪੰਜਾਬ ਨੂੰ ਝੱਲਣੀ ਪਵੇ।
ਹਾਲਾਂਕਿ ਪਾਣੀ ਦਾ ਪੱਧਰ 1380 ਫੁੱਟ ਤੋਂ ਉਪਰ ਜਾਣ ‘ਤੇ ਖਤਰੇ ਦਾ ਮੰਨਿਆ ਜਾਂਦਾ ਹੈ ਜੋ ਕਿ ਹੁਣ 1371 ਤੱਕ ਪਹੁੰਚ ਗਿਆ ਹੈ ਯਾਨੀ ਕਿ ਸਿਰਫ 9 ਫੁੱਟ ਦਾ ਗੈਪ ਰਹਿ ਗਿਆ ਹੈ। ਜੇਕਰ ਇਹ ਗੈਪ ਵੀ ਪੂਰਾ ਹੋ ਜਾਂਦਾ ਹੈ ਤਾਂ ਖਤਰੇ ਦੇ ਨਿਸ਼ਾਨ ਨੂੰ ਇਹ ਪਾਰ ਕਰ ਜਾਵੇਗਾ, ਜਿਸ ਕਰਕੇ ਪੰਜਾਬ ਵਿਚ ਚਿੰਤਾਜਨਕ ਸਥਿਤੀ ਪੈਦਾ ਹੋ ਸਕਦੀ ਹੈ। ਪੌਂਗ ਡੈਮ ਵਿਚ ਪਾਣੀ ਦੀ ਆਮਦ ਦਰ 19000 ਕਿਊਸਿਕ ਦਰਜ ਕੀਤੀ ਗਈ ਹੈ ਜਿਸ ਨੂੰ ਆਮ ਮੰਨਿਆ ਜਾ ਰਿਹਾ ਸੀ। ਇਸ ਤੋਂ ਬਾਅਦ ਦਰਿਆ ਵਿਚ ਛੱਡੇ ਜਾ ਰਹੇ ਪਾਣੀ ਦੀ ਆਊਟਫਲੋਅ 10000 ਕਿਊਸਿਕ ਪਾਣੀ ਹੈ ਤਾਂ ਕਿਤੇ ਨਾ ਕਿਤੇ ਇਹ ਵੱਡਾ ਖਤਰਾ ਮੰਡਰਾ ਰਿਹਾ ਹੈ। ਜੇਕਰ ਇਹ ਪਾਣੀ 9 ਫੁੱਟ ਨੂੰ ਪਾਰ ਕਰ ਜਾਂਦਾ ਹੈ ਤਾਂ ਪਾਣੀ ਪੌਂਗ ਡੈਮ ਵਿਚ ਜ਼ਿਆਦਾ ਹੋਣ ਕਰਕੇ ਪੰਜਾਬ ਵੱਲ ਨੂੰ ਪਾਣੀ ਆਏਗਾ।
ਇਹ ਵੀ ਪੜ੍ਹੋ : ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ‘ਚ ਸਾਬਕਾ ਸਰਪੰਚ ਦਾ ਕ.ਤ/ਲ, 3 ਮੁਲਜ਼ਮ ਗ੍ਰਿਫ਼ਤਾਰ ਤੇ 3 ਦੀ ਭਾਲ ਜਾਰੀ
ਹਾਲਾਂਕਿ ਇਸ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਨਾਲ ਹੀ ਪੰਜਾਬ ਵਿਚ ਚਿੰਤਾਜਨਕ ਸਥਿਤੀ ਉਮੜਦੀ ਨਜ਼ਰ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








