ਦਿੱਲੀ ਵਿਚ ਬੀਤੇ ਦਿਨੀਂ ਦੁਪਹਿਰ ਨੂੰ ਡਿੱਗੀ ਇਮਾਰਤ ਦਾ ਮਲਬਾ ਅਜੇ ਵੀ ਹਟਾਇਆ ਜਾ ਰਿਹਾ ਹੈ। ਹਾਦਸੇ ‘ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 12 ਦਾ ਰੈਸਕਿਊ ਕੀਤਾ ਜਾ ਚੁੱਕਾ ਹੈ। 5 ਲੋਕ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਅਜੇ ਵੀ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਰੈਸਕਿਊ ਡੌਗ ਤੇ ਕੈਮਰੇ ਦੀ ਮਦਦ ਨਾਲ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਹਾਦਸਾ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਦੇ ਕੋਲ ਸਤਿਆ ਨਿਕੇਤਨ ਵਿਚ ਐਤਵਾਰ ਦੁਪਹਿਰ ਲਗਭਗ 1.30 ਵਜੇ ਹੋਇਆ। ਡਿੱਗੀ ਹੋਈ ਇਮਾਰਤ ਲਗਭਗ 40 ਸਾਲ ਪੁਰਾਣੀ ਸੀ। ਦਿੱਲੀ ਨਗਰ ਨਿਗਮ ਦੇ ਰਿਕਾਰਡ ਵਿਚ ਇਸ ਇਮਾਰਤ ਨੂੰ ਖਤਰਨਾਕ ਨਹੀਂ ਐਲਾਨਿਆ ਗਿਆ ਸੀ। ਸਥਾਨਕ ਲੋਕਾਂ ਮੁਤਾਬਕ ਇਮਾਰਤ ਦੀ ਬੇਸਮੈਂਟ ਵਿਚ ਪਿਛਲੇ 7 ਦਿਨਾਂ ਤੋਂ ਤੋੜਫੋੜ ਦਾ ਕੰਮ ਚੱਲ ਰਿਹਾ ਸੀ। ਬੇਸਮੈਂਟ ਪਹਿਲਾਂ ਤੋਂ ਹੀ ਕਮਜ਼ੋਰ ਸੀ ਤੇ ਉਸ ਵਿਚ ਪਾਣੀ ਭਰਿਆ ਹੋਇਆ ਸੀ। ਖੁਦਾਈ ਦੌਰਾਨ ਇਕ ਪਿਲਰ ਖਿਸਕ ਗਿਆ ਜਿਸ ਨਾਲ ਪੂਰੀ ਉਮਾਰਤ ਡਿੱਗ ਗਈ। ਹਾਦਸੇ ਸਮੇਂ ਉਥੇ ਕੰਮ ਕਰਨ ਵਾਲੇ ਮਜ਼ਦੂਰ ਵੀ ਮਲਬੇ ਵਿਚ ਦਬ ਗਏ।
ਇਮਾਰਤ ਕੋਲ ਬਣੀ ਇਕ ਦੂਜੀ ਬਿਲਡਿੰਗ ਨੂੰ ਵੀ ਖਾਲੀ ਕਰਾ ਲਿਆ ਗਿਆ ਹੈ। ਉਸ ਵਿਚ ਵੀ ਦਰਾਰਾਂ ਦਿਖਾਈ ਦਿੱਤੀਆਂ ਹਨ। ਰੈਸਕਿਊ ਟੀਮ ਮੁਤਾਬਕ ਮਲਬਾ ਹਟਾਉਣ ਦੌਰਾਨ ਇਸ ਬਿਲਡਿੰਗ ਦੇ ਵੀ ਡਿਗਣ ਦਾ ਖਤਰਾ ਹੈ। ਇਸ ਨੂੰ ਸੁਰੱਖਿਅਤ ਰੱਖਣ ਲਈ ਸਪੋਰਟ ਦੇਣ ਵਾਲੇ ਪਿਲਰ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਦਿਖੀ ਸ਼ੱਕੀ ਡ੍ਰੋਨ ਐਕਟੀਵਿਟੀ, 7 ਉਡਾਣਾਂ ਨੂੰ ਕੀਤਾ ਗਿਆ ਡਾਇਵਰਟ
ਦੱਸ ਦੇਈਏ ਕਿ ਬਿਲਡਿੰਗ ਦੇ ਮਾਲਕ ਖਿਲਾਫ ਪੁਲਿਸ ਨੇ ਗੈਰ-ਇਰਾਦਤਨ ਕਤਲ ਤੇ ਲਾਪ੍ਰਵਾਹੀ ਦੀਆਂ ਧਾਰਾਵਾਂ ਦਰਜ ਕਰ ਲਈਆਂ ਹਨ। ਦਿੱਲੀ ਮੇਅਰ ਪ੍ਰਵੇਸ਼ ਵਾਹੀ ਨੇ ਕਿਹਾ ਕਿ 4 ਮੰਜ਼ਿਲ ਤੋਂ ਜ਼ਿਆਦਾ ਵਾਲੇ ਸਾਰੀਆਂ ਨਾਜਾਇਜ਼ ਨਿਰਮਾਣਾਂ ਨੂੰ ਤਤਕਾਲ ਸੀਲ ਕੀਤਾ ਜਾਵੇਗਾ। ਦੋਸ਼ੀ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਵੇਗਾ। ਦਿੱਲੀ ਦੀ CM ਰੇਖਾ ਗੁਪਤਾ ਨੇ ਸਤਿਆ ਨਿਕੇਤਨ ਵਿਚ ਪੀਜੀ ਡਿਗਣ ਦੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਨਾਲ ਹੀ 6 ਸਤੰਬਰ ਦੇ MCD ਦੇ ਇਕ ਆਰਡਰ ਵਿਚ ਸਤਿਆ ਨਿਕੇਤਨ ਵਿਚ ਬਣੀਆਂ ਸਾਰੀਆਂ ਕਮਜ਼ੋਰ ਤੇ ਖਤਰਨਾਕ ਇਮਾਰਤਾਂ ਨੂੰ ਡੇਗਣ ਦਾ ਨੋਟਿਸ ਲਗਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








