ਪੰਜਾਬ ਵਿਚ ਚੱਲ ਰਹੇ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਨੂੰ 12 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਸਰਕਾਰ ਅਗਲੇ 4 ਸ਼ਨੀਵਾਰ ਸਫਾਈ ਦਾ ਮੈਗਾ ਕੈਂਪੇਨ ਚਲਾ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਸਾਰੀਆਂ ਧਾਰਮਿਕ, ਵੈੱਲਫੇਅਰ ਐਸੋਸੀਏਸ਼ਨਾਂ, NGOs, ਮੁਹੱਲਾ ਕਮੇਟੀਆਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ।
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਚੱਲ ਰਹੇ ‘ਮਿਸ਼ਨ ਕਲੀਨ ਪੰਜਾਬ’ ਦਾ ਦੂਜਾ ਪੜਾਅ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਸੂਬੇ ਭਰ ‘ਚ ਸਫਾਈ ਮੁਹਿੰਮ 12 ਸਤੰਬਰ ਤੱਕ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਅਗਲੇ 4 ਸ਼ਨੀਵਾਰ ਚਲਾਈ ਜਾਵੇਗੀ, ਜਿਸ ਵਿਚ ਸਾਰੀਆਂ NGOs ਤੇ ਹੋਰ ਐਸੋਸੀਏਸ਼ਨਾਂ ਸਾਡਾ ਸਾਥ ਦੇਣ।

ਮੰਤਰੀ ਨੇ ਕਿਹਾ ਕਿ ਸਫ਼ਾਈ ਮੁਹਿੰਮ ਨੂੰ m-sewa ਐਪ ‘ਤੇ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ। ਮੁਹਿੰਮ ਦੇ ਆਖਰੀ 3 ਦਿਨਾਂ ‘ਚ ਲਗਭਗ 6,500 ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ‘ਚੋਂ 5,400 ਤੋਂ ਵੱਧ ਸ਼ਿਕਾਇਤਾਂ ‘ਤੇ ਕਾਰਵਾਈ ਹੋ ਚੁੱਕੀ ਹੈ।
ਮੰਤਰੀ ਬੈਂਸ ਨੇ ਕਿਹਾ ਕਿ ਲਗਾਤਾਰ ਗੰਦਗੀ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਖੁਦ 11 ਦਿਨ ਫੀਲਡ ਵਿਚ ਰਹਿ ਕੇ ਵੇਖਿਆ ਹੈ ਕਿ ਸਾਡੇ ਸਫਾਈ ਸੇਵਕ ਬਹੁਤ ਕੰਮ ਕਰਦੇ ਹਨ ਪਰ ਸਾਨੂੰ ਜਨਤਾ ਦਾ ਸਾਥ ਚਾਹੀਦਾ ਹੈ। ਜਿੰਨੇ ਵੀ ਖੁੱਲ੍ਹੀਆਂ ਕੂੜੇ ਵਾਲੀਆਂ ਥਾਵਾਂ ਹਨ ਅਸੀਂ ਉਨ੍ਹਾਂ ਨੂੰ ਰੋਜ਼ਾਨਾ ਸਾਫ ਕਰਾ ਰਹੇ ਹਾਂ ਪਰ 5-6 ਘੰਟੇ ਬਾਅਦ ਜਦੋਂ ਮੈਂ ਕੁਰਾਲੀ, ਖਰੜ ਵੇਖਦਾ ਹਾਂ ਤਾਂ ਕੂੜੇ ਦੇ ਲਿਫਾਫੇ ਫਿਰ ਉਥੇ ਪਏ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਪੰਜਾਬ ਸਾਫ਼ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ : “ਪੂਰੀ ਤਰ੍ਹਾਂ ਸੁਰੱਖਿਅਤ ਹੈ ਭਾਖੜਾ ਡੈਮ”, BBMB ਦੇ ਚੇਅਰਮੈਨ ਨੇ ਸੰਸਦੀ ਕਮੇਟੀ ਨੂੰ ਦਿੱਤੀ ਜਾਣਕਾਰੀ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਤੁਸੀਂ ਆਪਣੇ ਘਰ ਦਾ ਕੂੜਾ ਵੱਖ-ਵੱਖ ਕਰਕੇ ਘਰ ਵਿਚ ਹੀ ਰੱਖੋ ਜਾਂ ਘਰ ਦੇ ਬਾਹਰ ਰੱਖੋ, ਉਥੋਂ ਕੂੜਾ ਇੱਕ-ਦੋ ਦਿਨਾਂ ਵਿਚ ਚੁੱਕ ਲਿਆ ਜਾਵੇਗਾ, ਤਾਂ ਜੋ ਖੁੱਲ੍ਹੀਆਂ ਥਾਵਾਂ ‘ਤੇ ਕੂੜਾ ਰਹੇ ਹੀ ਨਾ।
ਉਨ੍ਹਾਂ ਕਿਹਾ ਕਿ ਅਗਲੇ ਚਾਰ ਸ਼ਨੀਵਾਰ ਅਸੀਂ ਮਹਾ ਸਫਾਈ ਅਭਇਆਨ ਚਲਾਵਾਂਗੇ, ਜਿਸ ਵਿਚ ਅਸੀਂ ਬਾਰ ਐਸੋਸੀਏਸ਼ਨ, NGOs, ਮਾਰਕੀਟ ਐਸੋਸੀਏਸ਼ਨ, ਯੂਥ ਕਲੱਬਸ, ਮੁਹੱਲੇ ਦੀ ਕਮੇਟੀ ਜਾਂ ਸਾਰੀਆਂ ਵੈੱਲਫੇਅਰ ਧਾਰਮਿਕ ਐਸੋਸੀਏਸ਼ਨ ਵੀ ਅੱਗੇ ਆਉਣ ਤੇ ਇਸ ਕੈਂਪੇਨ ਦਾ ਹਿੱਸਾ ਬਣਨ। ਹਰ ਸ਼ਨੀਵਾਰ 2-3 ਘੰਟੇ ਮੰਗ ਰਹੇ ਹਾਂ, ਅਸੀਂ ਮਿਲ ਕੇ ਆਪਣਾ ਸ਼ਹਿਰ, ਮੁਹੱਲਾ, ਪਾਰਕ ਸਾਫ ਕਰੀਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








