ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਤਲਬੀਰ ਸਿੰਘ ਗਿੱਲ ਸਿਟੀ-2 ਦੇ ADCP ਸ਼੍ਰੀਵੇਨੇਲਾ ਨਾਲ ਭਿੜ ਗਏ। ਉਨ੍ਹਾਂ ਨੇ ADCP ਨੂੰ ਕਿਹਾ ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੈਨੂੰ ਅੰਦਰ ਦੇ ਦੇਵਾਂਗਾ। ਤੇਰੇ ਵਰਗੇ ਮੈਂ 50 ਐੱਸਪੀ ਦੇਖੇ ਹਨ। ਇਸ ਬਹਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰ ਹੋ ਰਿਹਾ ਹੈ।
ਇਸ ਪੂਰੀ ਘਟਨਾ ਬਾਰੇ ਦੱਸਦੇ ਹੋਏ ADCP ਨੇ ਦੱਸਿਆ ਕਿ ਪੁਲਿਸ ਨੇ ਗੈਰ-ਜ਼ਮਾਨਤੀ ਮਾਮਲੇ ਵਿਚ PO ਨੂੰ ਗ੍ਰਿਫਤਾਰ ਕੀਤਾ ਸੀ। ਆਪ ਨੇਤਾ ਉਸ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਸਨ। ADCP ਮੁਤਾਬਕ ਸਥਿਤੀ ਸਪੱਸ਼ਟ ਹੋਣ ਦੇ ਬਾਅਦ ਤਲਬੀਰ ਗਿੱਲ ਨੇ ਉਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਅਜਿਹੇ ਵਿਅਕਤੀ ਦੇ ਪਿੱਛੇ ਨਹੀ ਆਉਣਾ ਚਾਹੀਦਾ ਤੇ ਉਸ ਦੀ ਸਿਫਾਰਸ਼ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਨਾਕੇ ‘ਤੇ ਗੱਡੀ ਨੂੰ ਰੋਕਦੇ ਸਮੇਂ ਤੇਜ਼ ਰਫ਼ਤਾਰ ਬਾਈਕ ਨੇ ASI ਨੂੰ ਮਾ/ਰੀ ਟੱ.ਕ/ਰ, ਹੋਏ ਗੰਭੀਰ ਜ਼ਖਮੀ
ਦੱਸ ਦੇਈਏ ਕਿ 5 ਸਤੰਬਰ ਨੂੰ ਥਾਣਾ ਦਰ ਪੁਲਿਸ ਨੇ 2018 ਦੇ ਧੋਖਾਧੜੀ ਦੇ ਕੇਸ ਵਿਚ PO ਹਰਪਾਲ ਸਿੰਘ ਵਾਸੀ ਗੁਰੂ ਨਾਨਕ ਐਵੇਨਿਊ ਮਜੀਠਾ ਰੋਡ ਨੂੰ ਗ੍ਰਿਫਤਾਰ ਕੀਤਾ ਸੀ। ADCP ਮੁਤਾਬਕ ਆਪ ਨੇਤਾ ਤਲਬੀਰ ਸਿੰਘ ਗਿੱਲ ਕੁਝ ਹੋਰ ਲੋਕਾਂ ਨਾਲ ਥਾਣਾ ਸਦਰ ਪਹੁੰਚੇ। ਉਨ੍ਹਾਂ ਨੇ ਪੁਲਿਸ ਤੋਂ ਗ੍ਰਿਫਤਾਰ ਵਿਅਕਤੀ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਗਿੱਲ ਨੂੰ ਗਲਤਫਹਿਮੀ ਸੀ ਕਿ ਜਿਸ ਮਾਮਲੇ ਵਿਚ ਮੁਲਜ਼ਮ ਗ੍ਰਿਫਤਾਰ ਹੋਇਆ ਹੈ, ਉਹ ਜ਼ਮਾਨਤੀ ਅਪਰਾਧ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਗੈਰ-ਜ਼ਮਾਨਤੀ ਹੈ ਤੇ ਜ਼ਮਾਨਤ ਅਦਾਲਤ ਤੋਂ ਹੀ ਮਿਲ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








