ਪੰਜਾਬ ਵਿਚ ਇਕ ਵਾਰ ਫਿਰ ਤੋਂ ਬਿਜਲੀ ਸੰਕਟ ਵਧਿਆ ਹੈ। ਕੋਲੇ ਦੀ ਕਮੀ ਤੇ ਤਕਨੀਕੀ ਖਾਮੀਆਂ ਕਾਰਨ ਪੰਜਾਬ ਦੇ ਥਰਮਲ ਪਲਾਂਟ ਬੰਦ ਹੋਣੇ ਸ਼ੁਰੂ ਹੋ ਗਏ ਹਨ। ਕੋਈ ਵੀ ਥਰਮਲ ਪਲਾਂਟ ਪੂਰੀ ਸਮਰੱਥਾ ਦੇ ਹਿਸਾਬ ਨਾਲ ਬਿਜਲੀ ਦਾ ਉਤਪਾਦਨ ਨਹੀਂ ਕਰ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਸੂਬੇ ਵਿਚ ਬਿਜਲੀ ਸੰਕਟ ਬਣਿਆ ਹੋਇਆ ਹੈ।
ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦੇ ਤਿੰਨ ਵਿਚੋਂ ਇਕ ਯੂਨਿਟ ਕੱਲ੍ਹ ਤੋਂ ਬੰਦ ਹੈ। ਵੀਰਵਾਰ ਦੇਰ ਰਾਤ ਤੋਂ ਰਾਜਪੁਰਾ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ ਹੈ। ਦੇਰ ਰਾਤ ਤੋਂ ਅਜੇ ਤੱਕ ਦੋ ਪ੍ਰਾਈਵੇਟ ਪਲਾਂਟਾਂ ਦੇ ਇਕ-ਇਕ ਯੂਨਿਟ ਤੇ ਇਕ ਸਰਕਾਰੀ ਪਲਾਂਟ ਦੇ ਇਕ ਯੂਨਿਟ ਵਿਚ ਬਿਜਲੀ ਉਤਪਾਦਨ ਨਹੀਂ ਹੋ ਰਿਹਾ ਹੈ।
ਤਲਵੰਡੀ ਸਾਬੋ ਥਰਮਲ ਪਲਾਂਟ ਦੀ ਮੈਨੇਜਮੈਂਟ ਦਾ ਦਾਅਵਾ ਹੈ ਕਿ ਉਸ ਦੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ। ਥਰਮਲ ਪਲਾਂਟ ਦੇ ਇਕ ਯੂਨਿਟ ਵਿਚ ਤਕਨੀਕੀ ਖਰਾਬੀ ਆਉਣ ਦੀ ਵਜ੍ਹਾ ਤੋਂ ਬੰਦ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਕੱਲ੍ਹ ਦੂਜਾ ਯੂਨਿਟ ਬੰਦ ਕਰਨਾ ਪਿਆ ਜਿਸ ਨੂੰ ਰਾਤ ਨੂੰ ਚਾਲੂ ਕਰ ਦਿੱਤਾ ਗਿਆ ਸੀ, ਜੋ ਯੂਨਿਟ ਬੰਦ ਹੈ, ਉਸ ਨੂੰ ਕੁਝ ਦੇਰ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਰੂਸੀ ਰਾਸ਼ਟਰਪਤੀ ਪੁਤਿਨ BRICS ਸੰਮੇਲਨ ਲਈ ਪਹੁੰਚੇ ਦਿੱਲੀ, PM ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
PSPCL ਬਿਜਲੀ ਉਤਪਾਦਨ ਘੱਟ ਹੋਣ ਕਰਕੇ ਕੇਂਦਰ ਤੋਂ ਜ਼ਿਆਦਾ ਬਿਜਲੀ ਖਰੀਦ ਰਿਹਾ ਹੈ ਪਰ ਮੰਗ ਜ਼ਿਆਦਾ ਹੋਣ ਕਰਕੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਬਿਜਲੀ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਕੋਲਾ ਨਹੀਂ ਬਚਿਆ ਹੈ। ਜੇਕਰ ਉਨ੍ਹਾਂ ਨੂੰ ਕੋਲੇ ਦੀ ਸਪਲਾਈ ਨਹੀਂ ਮਿਲਦੀ ਤਾਂ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਜਾਵੇਗਾ। PSPCL ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕੋਲੇ ਦੀ ਸਪਲਾਈ ਤਾਂ ਆ ਰਹੀ ਹੈ ਪਰ ਲੋੜੀਂਦੀ ਮਾਤਰਾ ਵਿਚ ਨਹੀਂ ਹੈ ਜਿਸ ਨਾਲ ਬਿਜਲੀ ਪ੍ਰਭਾਵਿਤ ਹੋ ਰਹੀ ਹੈ। ਬਿਜਲੀ ਕੱਟ ਰਾਤ ਵਿਚ ਜ਼ਿਆਦਾ ਲੱਗ ਰਹੇ ਹਨ। ਦਿਨ ਵਿਚ ਲਗਭਗ 400 ਮੈਗਾਵਾਟ ਬਿਜਲੀ ਸੌਰ ਊਰਜਾ ਨਾਲ ਤਿਆਰ ਹੋ ਰਹੀ ਹੈ ਜੋ ਕਿ ਰਾਤ ਨੂੰ ਜ਼ੀਰੋ ਹੋ ਜਾਂਦੀ ਹੈ।
ਪੰਜਾਬ ਦੇ ਹਾਈਡ੍ਰੋ ਪ੍ਰਾਜੈਕਟਾਂ ਤੋਂ ਅੱਜ ਬਿਜਲੀ ਦਾ ਉਤਪਾਦਨ ਕੱਲ੍ਹ ਦੇ ਮੁਕਾਬਲਾ ਘੱਟ ਹੋ ਗਿਆ ਹੈ। ਕੱਲ੍ਹ ਰਾਤ ਤੱਕ ਹਾਈਡ੍ਰੋ ਪ੍ਰਾਜੈਕਟਾਂ ਤੋੰ 850 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਹੋ ਰਹੀ ਸੀ ਜੋ ਕਿ ਘੱਟ ਕੇ 530 ਮੈਗਾਵਾਟ ਰਹਿ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








