ਖਰੜ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਬੀਤੇ ਦਿਨੀਂ ਮੀਂਹ ਦਾ ਪਾਣੀ ਘਰ ਵਿਚ ਭਰ ਗਿਆ। ਬੈੱਡ ‘ਤੇ ਜਵਾਕ ਸੁੱਤਾ ਪਿਆ ਸੀ ਜੋ ਕਿ ਅਚਾਨਕ ਹੇਠਾਂ ਡਿੱਗ ਗਿਆ ਤੇ ਮੀਂਹ ਦੇ ਪਾਣੀ ਵਿਚ ਡੁੱਬਣ ਨਾਲ ਉਸ ਦੀ ਜਾਨ ਚਲੀ ਗਈ ਹੈ।
ਮ੍ਰਿਤਕ ਬੱਚੀ ਦੀ ਪਛਾਣ ਦੇਵਾ ਵਜੋਂ ਹੋਈ ਹੈ। ਮ੍ਰਿਤਕਾ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ ਜਿਸ ਕਰਕੇ ਉਹ ਸਾਮਾਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਘਰ ਦੀ ਛੱਤ ‘ਤੇ ਰੱਖ ਰਹੀ ਸੀ ਜਦੋਂ ਕਿ ਉਸ ਦੀ ਬੱਚੀ ਬੈੱਡ ‘ਤੇ ਸੁੱਤੀ ਪਈ ਸੀ ਪਰ ਜਦੋਂ ਕੁਝ ਦੇਰ ਬਾਅਦ ਉਸ ਨੇ ਆ ਕੇ ਦੇਖਿਆ ਤਾਂ ਉਹ ਮੀਂਹ ਦੇ ਪਾਣੀ ਵਿਚ ਡਿੱਗੀ ਪਈ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਮਾਨਸਾ : ਸਕੂਲੀ ਵੈਨ ਤੇ PRTC ਬੱਸ ਦੀ ਹੋਈ ਟੱ.ਕ/ਰ, ਇਕ ਦਰਜਨ ਦੇ ਕਰੀਬ ਜਵਾਕ ਹੋਏ ਜ਼ਖਮੀ

ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਗਲੀ ਵਿਚ ਅਕਸਰ ਹੀ ਮੀਂਹ ਪੈਣ ਕਰਕੇ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਪਾਣੀ ਦੀ ਨਿਕਾਸੀ ਦਾ ਕੋਈ ਸਹੀ ਪ੍ਰਬੰਧ ਨਹੀਂ ਹੈ ਤੇ ਜੇਕਰ ਇਸਦਾ ਹੱਲ ਹੋ ਗਿਆ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ । ਹਾਦਸੇ ਮੌਕੇ ਮ੍ਰਿਤਕਾ ਦਾ ਪਿਤਾ ਵੀ ਮਜ਼ਦੂਰੀ ਕਰਨ ਗਿਆ ਹੋਇਆ ਸੀ।
ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਵਿਚ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਇਹ ਪੂਰਾ ਹਾਦਸਾ ਵਾਪਰਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਾਵ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।







