ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਦੇ ਖਾਸ ਪਲਾਂ ਨੂੰ ਸਾਂਝਾ ਕਰਦੀ ਹੈ। ਇਸ ਵਾਰ ਉਸ ਨੇ ਆਪਣੇ ਹਵਾਈ ਸਫਰ ਦੀ ਇੱਕ ਵੀਡੀਓ ਪੋਸਟ ਕੀਤੀ, ਜਿਸਨੇ ਉਸਦੇ ਪ੍ਰਸ਼ੰਸਕਾਂ ਨੂੰ ਇੱਕ ਪਲ ਲਈ ਪ੍ਰੇਸ਼ਾਨ ਕਰ ਦਿੱਤਾ। ਜਿਸ ਫਲਾਈਟ ਵਿੱਚ ਉਹ ਯਾਤਰਾ ਕਰ ਰਹੀ ਸੀ, ਉਸ ਨੂੰ ਹਵਾ ਵਿਚ ਤੇਜ਼ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ। ਅਚਾਨਕ ਜਹਾਜ਼ ਦੇ ਹਿਲਣ-ਡੁਲਣ ਨਾਲ ਸਫਰ ਦਾ ਮਾਹੌਲ ਕੁਝ ਦੇਰ ਲਈ ਅਸਹਿਜ ਹੋ ਗਿਆ, ਇਸ ਦੌਰਾਨ ਸ਼ਹਿਨਾਜ਼ “ਵਾਹਿਗੁਰੂ, ਵਾਹਿਗੁਰੂ” ਕਰਦੀ ਸੁਣਾਈ ਦਿੱਤੀ।

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਯਾਤਰਾ ਦਾ ਇੱਕ ਵੀਡੀਓ ਸਾਂਝਾ ਕੀਤਾ। ਕਲਿੱਪ ਵਿੱਚ ਜਹਾਜ਼ ਦੇ ਅੰਦਰ ਦੀ ਸਥਿਤੀ ਨੂੰ ਦਿਖਾਇਆ ਗਿਆ ਹੈ। ਅਚਾਨਕ ਆਏ ਟਰਬੂਲੈਂਸ ਵਿਚਕਾਰ ਸ਼ਹਿਨਾਜ਼ ਨੂੰ ਵਾਰ-ਵਾਰ “ਵਾਹਿਗੁਰੂ” ਦਾ ਨਾਂ ਲੈਂਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਉਸ ਨੂੰ ਸਫਰ ਨੂੰ ਲੈ ਕੇ ਚਿੰਤਾ ਹੋਈ ਹੋਵੇਗੀ।
ਵੀਡੀਓ ਪੋਸਟ ਕਰਦਿਆਂ ਸ਼ਹਿਨਾਜ਼ ਨੇ ਲਿਖਿਆ, “ਬਹੁਤ ਮੁਸ਼ਕਲ ਨਾਲ ਬਚੇ ਅੱਜ…. ਅਸੀਂ ਸੁਰੱਖਿਅਤ ਲੈਂਡ ਕਰ ਪਾਏ, ਇਸ ਦੇ ਲਈ ਸ਼ੁਕਰਗੁਜ਼ਾਰ ਹਾਂ, ਸ਼ੁਕਰੀਆ ਵਾਹਿਗੁਰੂ।’ ਉਸਦੇ ਕੈਪਸ਼ਨ ਤੋਂ ਸਪੱਸ਼ਟ ਤੌਰ ‘ਤੇ ਪਤਾ ਲੱਗਦਾ ਹੈ ਕਿ ਇਸ ਘਟਨਾ ਨਾਲ ਉਹ ਡਰ ਗਈ ਅਤੇ ਸੁਰੱਖਿਅਤ ਉਤਰਨ ਤੋਂ ਬਾਅਦ ਉਸਨੇ ਰਾਹਤ ਮਹਿਸੂਸ ਕੀਤੀ।

ਸ਼ਹਿਨਾਜ਼ ਦਾ ਭਰਾ ਸ਼ਹਿਬਾਜ਼ ਬਦੇਸ਼ਾ ਵੀ ਉਸ ਫਲਾਈਟ ਵਿੱਚ ਮੌਜੂਦ ਸੀ ਜਿਸ ਵਿੱਚ ਉਹ ਯਾਤਰਾ ਕਰ ਰਹੀ ਸੀ। ਵੀਡੀਓ ਵਿੱਚ ਦੋਵਾਂ ਨੂੰ ਜਹਾਜ਼ ਦੇ ਅੰਦਰ ਦੇਖਿਆ ਜਾ ਸਕਦਾ ਹੈ। ਅਚਾਨਕ ਆਏ ਟਰਬੂਲੈਂਸ ਨੇ ਕੁਝ ਸਮੇਂ ਲਈ ਯਾਤਰਾ ਨੂੰ ਮੁਸ਼ਕਲ ਬਣਾ ਦਿੱਤਾ, ਪਰ ਫਲਾਈਟ ਆਖਰਕਾਰ ਮੁੰਬਈ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡ ਕਰ ਗਈ।
ਇਹ ਵੀ ਪੜ੍ਹੋ : ਐਂਬੂਲੈਂਸ ਰਾਹੀਂ ਨਸ਼ਾ ਤਸਕਰੀ, ਅੰਮ੍ਰਿਤਸਰ ‘ਚ ਕਰੋੜਾਂ ਦੀ ਡਰੱਗਸ ਜ਼ਬਤ, ਡਰਾਈਵਰ ਸਣੇ 8 ਕਾਬੂ
ਦੱਸ ਦੇਈਏ ਕਿ ਫਲਾਈਟ ਵਿੱਚ ਟਰਬੂਲੈਂਸ ਅਸਧਾਰਨ ਘਟਨਾ ਨਹੀਂ ਹੈ। ਜਦੋਂ ਕੋਈ ਜਹਾਜ਼ ਹਵਾ ਦੇ ਅਜਿਹੇ ਹਿੱਸੇ ਤੋਂ ਲੰਘਦਾ ਹੈ, ਜਿਥੇ ਏਅਰ ਫਲੋ ਵਿਚ ਬਦਲਾਅ ਜਾਂ ਅਸਥਿਰਤਾ ਹੁੰਦੀ ਹੈ ਤਾਂ ਜਹਾਜ਼ ਵਿਚ ਅਚਾਨਕ ਝਟਕੇ ਮਹਿਸੂਸ ਹੋ ਸਕਦੇ ਹਨ। ਅਜਿਹੇ ਵਿਚ ਯਾਤਰੀਆਂ ਨੂੰ ਕਰੂ ਵੱਲੋਂ ਸੀਟ ਬੈਲਟ ਬੰਨ੍ਹੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ਹਿਨਾਜ਼ ਨੇ ਆਪਣੇ ਇਸ ਤਜਰਬੇ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ, ਉਸਦੇ ਪ੍ਰਸ਼ੰਸਕਾਂ ਨੇ ਉਸ ਲਈ ਚਿੰਤਾ ਪ੍ਰਗਟ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








