ਪੰਜਾਬ ਵਿਚ ਬਿਜਲੀ ਕਟੌਤੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਭਰ ਵਿਚ ਬਿਜਲੀ ਸੰਕਟ ਖਿਲਾਫ ਪ੍ਰਦਰਸ਼ਨ ਕੀਤਾ। ਮੋਹਾਲੀ ਹਲਕੇ ਦੇ ਮੁੱਕ ਸੇਵਾਦਾਰ ਪਰਮਿੰਦਰ ਸਿੰਘ ਸੋਹਾਣਾ ਦੀ ਅਗਵਾਈ ਵਿਚ ਹੋਏ ਪ੍ਰਦਰਸ਼ਨ ਵਿਚ ਅਕਾਲੀ ਨੇਤਾਵਾਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਵੱਲੋਂ ਮੋਹਾਲੀ ਵਿਚ ਡੀਸੀ ਆਫਿਸ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਨੇਤਾਵਾਂ ਤੇ ਵਰਕਰਾਂ ਨੇ ਬਿਜਲੀ ਨਾਲ ਜੁੜੀਆ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਚੁੱਕਿਆ। ਅਕਾਲੀ ਦਲ ਨੇ ਬਿਜਲੀ ਬਿੱਲ ਤੇ ਪਾਵਰ ਕੱਟ ਨੂੰ ਲੈ ਕੇ ਪ੍ਰਸ਼ਾਸਨ ਦਾ ਧਿਆਨ ਇਸ ਮੁੱਦੇ ‘ਤੇ ਖਿੱਚਿਆ।
ਅਕਾਲੀ ਦਲ ਨੇ ਦੋਸ਼ ਲਗਾਇਆ ਕਿ ਲਗਾਤਾਰ ਬਿਜਲੀ ਕਟੌਤੀ ਦਾ ਅਸਰ ਸਿਰਫ ਘਰੇਲੂ ਉਪਭੋਗਤਾਵਾਂ ‘ਤੇ ਨਹੀਂ ਸਗੋਂ ਉਦਯੋਗਿਕ ਇਕਾਈਆਂ ਦੇ ਉਤਪਾਦਨ ਤੇ ਕਾਰੋਬਾਰ ‘ਤੇ ਵੀ ਪੈ ਰਿਹਾ ਹੈ। ਪਾਰਟੀ ਦਾ ਦਾਅਵਾ ਹੈ ਕਿ ਬਿਜਲੀ ਦੀ ਸਪਲਾਈ ਕਾਰਨ ਕੁਝ ਉਦਯੋਗ ਦੂਜੇ ਸੂਬਿਆਂ ਵਿਚ ਆਪਣੀ ਯੂਨਿਟ ਸ਼ਿਫਟ ਕਰਨ ‘ਤੇ ਵਿਚਾਰ ਕਰ ਰਹੇ ਹਨ।
ਪੰਜਾਬ ਵਿਚ ਇਸ ਸਮੇਂ ਉਦਯੋਗਿਕ ਖੇਤਰਾਂ ਵਿਚ ਲੰਬੇ ਬਿਜਲੀ ਕੱਟਾਂ ਲੱਗ ਰਹੇ ਹਨ। 13 ਸਤੰਬਰ ਨੂੰ ਮੋਹਾਲੀ ਸਣੇ ਮੁੱਖ ਉਦਯੋਗਿਕ ਕੇਂਦਰਾਂ ਵਿਚ ਉਦਯੋਗਿਕ ਖਪਤਕਾਰਾਂ ਨੂੰ 8 ਤੋਂ 10 ਘੰਟੇ ਤੱਕ ਦੀ ਕਟੌਤੀ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਦਾ ਕਹਿਣਾ ਹੈ ਕਿ ਕਿਸੇ ਉਦਯੋਗਿਕ ਇਕਾਈ ਵਿਚ ਅਚਾਨਕ ਬਿਜਲੀ ਬੰਦ ਹੋਣ ਨਾਲ ਮਸ਼ੀਨਰੀ ਤੇ ਉਤਪਾਦਨ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਲੰਬੇ ਕੱਟਾਂ ਕਾਰਨ ਉਤਪਾਦਨ ਸ਼ੈਡਿਊਲ ਵਿਗੜਦਾ ਹੈ ਤੇ ਸਮੇਂ ‘ਤੇ ਆਰਡਰ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ। ਉਦਯੋਗਿਕ ਸੰਗਠਨਾਂ ਨੇ ਬਿਜਲੀ ਦੀ ਕਮੀ ਦੇ ਚੱਲਦਿਆਂ ਲਗਭਗ 100 ਕਰੋੜ ਰੁਪਏ ਤੱਕ ਦੇ ਨੁਕਸਾਨ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲ ਕੇ Classmate ਅਸਗਰ ਅਲੀ ਨੂੰ ਮਿਲੀ ਰਾਹਤ, ਮੁਲਾਕਾਤ ਮਗਰੋਂ ਛੱਡਿਆ ਜ਼ਮੀਨ ਦਾ ਕਬਜ਼ਾ
ਅਕਾਲੀ ਨੇਤਾਵਾਂ ਨੇ ਕਿਹਾ ਕਿ ਉਦਯੋਗਾਂ ਲਈ ਬਿਜਲੀ ਦੀ ਸਪਲਾਈ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਜੇਕਰ ਕਿਸੇ ਸੂਬੇ ਵਿਚ ਉਤਪਾਦਨ ਲਗਾਤਾਰ ਪ੍ਰਭਾਵਿਤ ਹੁੰਦਾ ਹੈ ਤਾਂ ਨਿਵੇਸ਼ਨ ਦੂਜੇ ਸੂਬਿਆਂ ਵਿਚ ਬਦਲ ਲੱਭਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








