ਮੋਗਾ ਦੇ ਨੱਥੂਵਾਲਾ ਜਬੀਦ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਿੰਡ ਦੇ ਨੌਜਵਾਨ ਨੂੰ ਨਸ਼ਾ ਵੇਚਣ ਤੋਂ ਰੋਕਣਾ ਮਹਿੰਗਾ ਪੈ ਗਿਆ। ਪੂਰਾ ਪਿੰਡ ਇਸ ਵੇਲੇ ਚਿੰਤਾ ਵਿਚ ਹੈ। ਮਿਲੀ ਜਾਣਕਾਰੀ ਮੁਤਾਬਕ ਨਸ਼ਾ ਵੇਚਣ ਤੋਂ ਰੋਕਣ ਗਏ ਨੌਜਵਾਨ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਉਸ ‘ਤੇ ਰਾਡਾਂ ਨਾਲ ਹਮਲਾ ਕੀਤਾ ਗਿਆ, ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ।
ਮਾੜੇ ਅਨਸਰਾਂ ਦਾ ਪਿੰਡ ਵਾਸੀ ਪਿੱਛਾ ਕਰ ਰਹੇ ਹੁੰਦੇ ਹਨ। ਪਿੰਡ ਦਾ ਹੀ ਨੌਜਵਾਨ ਜੋ ਇਕ ਵਿਅਕਤੀ ਦਾ ਪਿੱਛਾ ਕਰਨ ਲਈ ਦੌੜਦਾ ਹੈ ਤਾਂ ਉਸ ‘ਤੇ ਜਾਨਲੇਵਾ ਹਮਲਾ ਹੁੰਦਾ ਹੈ। ਰਾਡਾਂ ਨਾਲ ਕੀਤੇ ਗਏ ਹਮਲੇ ਵਿਚ ਲਵਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕਿ ਹਸਪਤਾਲ ਵਿਚ ਭਰਤੀ ਕਰਵਾਇਆ ਜਾਂਦਾ ਹੈ। ਪਿੰਡ ਦੇ ਵਿਚ ਇਸ ਘਟਨਾ ਤੋਂ ਬਾਅਦ ਡਰ ਤੇ ਸਹਿਮ ਦਾ ਮਾਹੌਲ ਬਣ ਚੁੱਕਾ ਹੈ। ਪਿੰਡ ਵਿਚ ਮੁਹਿੰਮ ਚਲਾਈ ਜਾ ਰਹੀ ਹੈ ਜਿਥੇ ਪਿੰਡ ਪੱਧਰ ‘ਤੇ ਨੌਜਵਾਨ ਨਸ਼ਾ ਰੋਕਣ ਲਈ ਅੱਗੇ ਆ ਰਹੇ ਹਨ ਤੇ ਨਸ਼ਾ ਰੋਕੂ ਟੀਮ ਦਾ ਮੈਂਬਰ ਜੋ ਕਿ ਇਕ ਵਿਅਕਤੀ ‘ਤੇ ਨਸ਼ਾ ਵੇਚਣ ਦਾ ਸ਼ੱਕ ਕਰਨਾ ਹੈ ਤੇ ਉਸ ਦਾ ਪਿੱਛਾ ਕਰਦਾ ਹੈ ਤਾਂ ਫਿਰ ਲਵਪ੍ਰੀਤ ਸਿੰਘ ‘ਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਦਿੱਤੀ ਗਰਮੀ ਤੋਂ ਰਾਹਤ
ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਪਿੰਡ ਵਾਸੀਆਂ ਨੂੰ ਕਥਿਤ ਤੌਰ ‘ਤੇ ਘੇਰ ਕੇ ਹਮਲਾ ਕਰ ਦਿੱਤਾ ਗਿਆ। ਕੁਝ ਹੋਰਨਾਂ ਦੇ ਵੀ ਸੱਟਾਂ ਲੱਗੀਆਂ ਹਨ। ਕਈ ਦਿਨਾਂ ਤੋਂ ਨਸ਼ਾ ਰੋਕੂ ਟੀਮ ਨੂੰ ਉਸ ਵਿਅਕਤੀ ‘ਤੇ ਸ਼ੱਕ ਸੀ ਕਿ ਉਹ ਨਸ਼ਾ ਵੇਚਦਾ ਹੈ ਪਿੰਡ ਦੇ ਸਰਪੰਚ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਗੰਭੀਰ ਦੋਸ਼ ਲਗਾਏ ਹਨ। ਸਰਪੰਚ ਦਾ ਕਹਿਣਾ ਹੈ ਕਿ ਵਿਅਕਤੀ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਤੇ ਮੁੜ ਪਿੰਡ ਵਿਚ ਆ ਜਾਂਦੇ ਹਨ। ਕੁਝ ਘਰਾਂ ਦੇ ਦਰਵਾਜ਼ਿਆਂ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਗਏ। ਪੀੜਤ ਦੇ ਬਿਆਨ ਦਰਜ ਕੀਤੇ ਗਏ ਹਨ ਤੇ ਤੱਥਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








