ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸੈਂਸਰ ਬੋਰਡ ਯਾਨੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦਾ ਪੁਨਰ ਗਠਨ ਕਰ ਦਿੱਤਾ ਹੈ। ਮੰਤਰਾਲੇ ਨੇ 18 ਮੈਬਰਾਂ ਵਾਲੇ ਨਵੇਂ ਬੋਰਡ ਦਾ ਐਲਾਨ ਕੀਤਾ ਹੈ। ਇਸ ਨਵੀਂ ਟੀਮ ਵਿਚ ਸਿਨੇਮਾ ਤੇ ਟੀਵੀ ਇੰਡਸਟਰੀ ਦੇ ਕਈ ਵੱਡੇ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਐਕਟ੍ਰੈਸ ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ, ਪੰਕਜ ਤ੍ਰਿਪਾਠੀ, ਰੂਪਾਲੀ ਗਾਂਗੁਲੀ, ਪੱਲਵੀ ਜੋਸ਼ੀ ਤੇ ਬੰਗਾਲੀ ਸਿਨੇਮਾ ਦੇ ਦਿੱਗਜ਼ ਪ੍ਰੋਸੇਨਜੀਤ ਚਟਰਜੀ ਦਾ ਨਾਂ ਮੁੱਖ ਹੈ। ਨਵਾਂ ਬੋਰਡ ਸਿਨੇਮਾਗ੍ਰਾਫ ਐਕਟ ਤਹਿਤ 3 ਸਾਲ ਦੀ ਮਿਆਦ ਜਾਂ ਅਗਲੇ ਹੁਕਮ ਤੱਕ ਕੰਮ ਕਰੇਗਾ।
18 ਮੈਂਬਰੀ ਬੋਰਡ ਵਿਚ ਸਿਰਫ ਐਕਟਰਸ ਹੀ ਨਹੀਂ ਸਗੋਂ ਸਿਨੇਮਾ ਤੇ ਸੰਗੀਤ ਜਗਤ ਦੀਆਂ ਹੋਰ ਹਸਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਤਿੰਨ ਵਾਰ ਦੇ ਗ੍ਰੈਮੀ ਐਵਾਰਡ ਜੇਤੂ ਸੰਗੀਤਕਾਰ ਰਿਕੀ ਕੇਜ, ਮੰਨੇ-ਪ੍ਰਮੰਨੇ ਨਿਰਦੇਸ਼ਕ ਪ੍ਰਿਯਦਰਸ਼ਨ, ਹੰਸਰਾਜ ਹੰਸ ਤੇ ਨੀਲਾ ਮਾਧਬ ਪਾਂਡਾ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਮਨੋਜ ਜੋਸ਼ੀ, ਵਿਨੋਦ ਅਨੁਪਮ, ਅਭਿਸ਼ੇਕ ਜੈਨ, ਸੁਪ੍ਰੀਆ, ਯਤੀਂਦਰ ਮਿਸਰ, ਨਿਸ਼ਿਗੰਧਾ ਵਾਡ, ਵਾਮਨ ਕੇਂਦ੍ਰੇ ਤੇ ਰਮੇਸ਼ ਪਤੰਗੇ ਨੂੰ ਵੀ ਬੋਰਡ ਵਿਚ ਮੈਂਬਰ ਬਣਾਇਆ ਗਿਆ ਹੈ।
ਸੈਂਸਰ ਬੋਰਡ ਦਾ ਪੁਨਰ ਗਠਨ ਲੰਬੇ ਸਮੇਂ ਦੇ ਬਾਅਦ ਹੋਇਆ ਹੈ। ਇਸ ਤੋਂ ਪਹਿਲਾਂ ਸੈਂਸਰ ਬੋਰਡ ਦਾ ਗਠਨ 2017 ਵਿਚ ਕੀਤਾ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਸੈਂਸਰ ਬੋਰਡ ਨੇ 6 ਸਾਲ ਵਿਚ ਆਪਣੀ ਪਹਿਲੀ ਬੈਠਕ ਕੀਤੀ ਸੀ। ਉਸ ਬੈਠਕ ਵਿਚ ਬੋਰਡ ਦੇ ਮੈਂਬਰਾਂ ਨੇ ਫਿਲਮਾਂ ਦੇ ਸਰਟੀਫਿਕੇਸ਼ਨ ਨਾਲ ਜੁੜੇ ਮੁੱਦਿਆਂ, ਰਿਵਾਇਜ਼ਿੰਗ ਕਮੇਟੀਆਂ ਦੇ ਕੰਮਕਾਜ ਤੇ ਨਿਯਮ-ਕਾਇਦਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਦਿੱਤੀ ਗਰਮੀ ਤੋਂ ਰਾਹਤ
ਸਿਨੇਮੈਟੋਗ੍ਰਾਫ ਐਕਟ ਤਹਿਤ ਮਿਲੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਕੇਂਦਰ ਸਰਕਾਰ ਨੇ ਇਹ ਨਵੀਂ ਟੀਮ ਬਣਾਈ ਹੈ। ਨਵਾਂ ਬੋਰਡ ਅਗਲੇ 3 ਸਾਲ ਤੱਕ ਜਾਂ ਸਰਕਾਰ ਦੇ ਅਗਲੇ ਹੁਕਮ ਤੱਕ ਆਪਣੇ ਅਹੁਦੇ ‘ਤੇ ਬਣਿਆ ਰਹੇਗਾ। ਇਹ ਟੀਮ ਭਾਰਤੀ ਸਿਨੇਮਾ ਵਿਚ ਕੰਟੈਂਟ ਦੀ ਪ੍ਰਮਾਣਿਕਤਾ, ਉਮਰ ਦੇ ਹਿਸਾਬ ਨਾਲ ਸਰਟੀਫਿਕੇਸ਼ਨ ਤੇ ਸਮਾਜ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਧਿਆਨ ਵਿਚ ਰੱਖ ਕੇ ਫਿਲਮਾਂ ਨੂੰ ਸਰਟੀਫਿਕੇਜ ਜਾਰੀ ਕਰਨ ਦਾ ਕੰਮ ਕਰੇਗੀ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਹੁਕਮ ਮੁਤਾਬਕ ਪੁਨਰ ਗਠਿਤ ਸੈਂਸਰ ਬੋਰਡ ਦੀ ਕਮਾਨ ਚੇਅਰਮੈਨ ਸ਼ਸ਼ੀ ਸ਼ੇਖਰ ਦੇ ਹੱਥਾਂ ਵਿਚ ਹੋਵੇਗੀ। ਸ਼ਸ਼ੀ ਸ਼ੇਖਰ ਮੰਤਰਾਲੇ ਤਹਿਤ ਕੰਮ ਕਰਨ ਵਾਲੀ ਇਸ ਫਿਲਮ ਪ੍ਰਮਾਣ ਸੰਸਥਾ ਦੇ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ। ਨਵਾਂ ਬੋਰਡ ਫਿਲਮਾਂ ਦੇ ਸਰਟੀਫਿਕੇਸ਼ਨ, ਕੰਟੈਂਟ ਦੀ ਸਮੀਖਿਆ ਤੇ ਰਿਵਾਇਜ਼ਿੰਗ ਕਮੇਟੀਆਂ ਦੇ ਕੰਮਕਾਜ ਦੀ ਨਿਗਰਾਨੀ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








