ਕਰੀਬ 2 ਸਾਲ ਪਹਿਲਾਂ ਪਿੰਡ ਹਰੀ ਨੌਂ ਵਿਚ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦਾ ਕੁਝ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਤਫਤੀਸ ਤੋਂ ਬਾਅਦ ਪੁਲਿਸ ਨੇ MP ਭਾਈ ਅੰਮ੍ਰਿਤਪਾਲ ਸਿੰਘ ਅਤੇ ਵਿਦੇਸ਼ ਅਧਾਰਿਤ ਗੈਂਗਸਟਰ ਦਾ ਨਾਂ ਸਾਹਮਣੇ ਆਇਆ ਸੀ ਜਿਨ੍ਹਾਂ ਨੂੰ ਇਸ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤਾ ਗਿਆ ਸੀ।
ਹੁਣ ਇਸੇ ਮਾਮਲੇ ਨੂੰ ਲੈ ਕੇ ਪਿੰਡ ਹਰੀ ਨੌ ਮੁੜ ਚਰਚਾ ਵਿਚ ਆਇਆ ਹੈ। ਪਿੰਡ ਦੇ ਲੋਕਾਂ ਨੇ ਅੱਜ ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋ ਕੇ ਐਲਾਨ ਕੀਤਾ ਹੈ ਕਿ ਪਿੰਡ ਵਿਚ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੀ ਸਿਆਸੀ ਪਾਰਟੀ ਨੂੰ ਨਾ ਤਾਂ ਪਿੰਡ ਵਿਚ ਚੋਣ ਪ੍ਰਚਾਰ ਕਰਨ ਦਿੱਤਾ ਜਵੇਗਾ ਅਤੇ ਨਾ ਹੀ ਇਹਨਾਂ ਦੇ ਪੋਸਟਰ ਵਗੈਰਾ ਪਿੰਡ ਵਿਚ ਲੱਗਣ ਦਿੱਤੇ ਜਾਣਗੇ।
ਗੱਲਬਾਤ ਕਰਦਿਆ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਪਿਤਾ ਹਾਕਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਉਸ ਦਾ ਨੌਜਵਾਨ ਪੁੱਤ ਮਰਵਾਇਆ ਹੈ, ਪੁਲਿਸ ਨੇ ਉਸ ਖਿਲਾਫ ਮੁਕੱਦਮਾਂ ਵੀ ਦਰਜ ਕੀਤਾ ਹੈ ਅਤੇ DGP ਨੇ ਖੁਦ ਅੰਮ੍ਰਿਤਪਾਲ ਵਲੋਂ ਕਤਲ ਕਰਵਾਏ ਜਾਣ ਬਾਰੇ ਪ੍ਰੈਸ ਕਾਨਫਰੰਸ ਕੀਤੀ ਗਈ। ਸੋ ਹੁਣ ਉਸ ਦੀ ਪਾਰਟੀ ਵਿਧਾਨ ਸਭਾ ਚੋਣਾਂ ਲੜਨਾਂ ਚਹੁੰਦੀ ਹੈ ਪਰ ਉਹ ਆਪਣੇ ਪਿੰਡ ਵਿਚ ਭਾਈ ਅਮ੍ਰਿਤਪਾਲ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਪਿੰਡ ਪੱਧਰ ਤੇ ਵਿਰੋਧ ਕਰਦੇ ਹਨ । ਉਹਨਾਂ ਕਿਹਾ ਕਿ ਅੱਜ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਵਾਰਿਸ ਪੰਜਾਬ ਦੇ ਦਾ ਬਾਈਕਾਟ ਕੀਤਾ ਹੈ, ਉਹ ਪਿੰਡ ਵਿਚ ਇਸ ਜਥੇਬੰਦੀ ਦਾ ਪ੍ਰਚਾਰ ਨਹੀਂ ਕਰਨ ਦੇਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ : Zomato ਡਿਲਵਰੀ ਬੁਆਏ ਦਾ ਗੋਲੀ/ਆਂ ਮਾਰ ਕੇ ਕ/ਤ.ਲ, ਇਕ ਸਾਲ ਦੇ ਮਾਸੂਮ ਦਾ ਪਿਤਾ ਸੀ ਸਾਹਿਲ
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀ ਪਾਲਾ ਸਿੰਘ ਅਤੇ ਕੁਲਦੀਪ ਸਿੰਘ ਨੇ ਵੀ ਕਿਹਾ ਕਿ ਜਿਸ ਬੰਦੇ ਨੇ ਉਹਨਾਂ ਦੇ ਪਿੰਡ ਦੇ ਨੋਜਵਾਨ ਦਾ ਕਤਲ ਕਰਵਾਇਆ ਉਹ ਉਸ ਦੀ ਪਾਰਟੀ ਦਾ ਪ੍ਰਚਾਰ ਪਿੰਡ ਵਿਚ ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਜੋ ਵੀ ਪਿੰਡ ਵਿਚ ਵਾਰਿਸ ਪੰਜਾਬ ਦਾ ਪ੍ਰਚਾਰ ਕਰਨ ਆਵੇਗਾ ਉਹ ਆਪਣੇ ਹਸ਼ਰ ਦਾ ਖੁਦ ਜਿੰਮੇਵਾਰ ਹੋਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਮਾਸਟਰ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਵਿਚ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਕਿਸੇ ਨੂੰ ਵੀ ਪ੍ਰਚਾਰ ਨਹੀਂ ਕਰਨ ਦਿੱਤਾ ਜਵੇਗਾ। ਜੇਕਰ ਕੋਈ ਮਹੌਲ ਵਿਗੜਦਾ ਹੈ ਤਾਂ ਉਸ ਦਾ ਉਹ ਖੁਦ ਜ਼ਿੰਮੇਵਾਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








