ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਵਿਚ ਸ਼ੁੱਕਰਵਾਰ ਨੂੰ CM ਭਗਵੰਤ ਮਾਨ ਨੇ 2 ਦਿਨਾ ਕਿਸਾਨ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਧਰਨੇ ਨਾ ਲਾਇਆ ਕਰੋ। ਤੁਹਾਨੂੰ ਜਦੋਂ ਮੀਟਿੰਗ ਕਰਨੀ ਹੈ ਉਦੋਂ ਮੇਰੇ ਕੋਲ ਆ ਜਾਇਆ ਕਰੋ। ਤੁਸੀਂ ਲੋਕ ਪਹਿਲਾਂ ਧਰਨਾ ਲਗਾਉਂਦੇ ਹਨ, ਫਿਰ ਕਹਿੰਦੇ ਮੀਟਿੰਗ ਕਰਨੀ ਏ। ਤੁਸੀਂ ਪਹਿਲਾਂ ਹੀ ਆ ਜਾਇਆ ਕਰੋ। ਮੈਂ ਤੁਹਾਡਾ ਮਿੱਤਰ ਕੀੜਾ ਹਾਂ। ਤੁਸਂ ਮੇਰੇ ‘ਤੇ ਵੀ ਸਪ੍ਰੇਅ ਕਰ ਦਿੰਦੇ ਹੋ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਖੇਤੀ ਖਰਚਾ ਘਟਾਉਣ ਹੋਣਗੇ। ਉਨ੍ਹਾਂ ਮਿੱਟੀ ਤੇ ਫਸਲਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਹੀ ਛਿੜਕਾਇ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਜੇ ਪਰਾਲੀ ਸਾੜਨ ਲਈ ਬਦਨਾਮ ਕੀਤਾ ਜਾਏਗਾ। ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ‘ਤੇ ਪਰਚਾ ਕਰੋ, ਪਰ ਅਸੀਂ ਪਰਚੇ ਨਹੀਂ ਕਰਨਗੇ। ਕਿਸਾਨ ਅੱਗ ਨਾ ਲਾਓ। ਕਿਸਾਨਾਂ ਨੂੰ ਕੇਂਦਰ ਸਰਕਾਰ ਇਨਸੈਂਟਿਵ ਦੇਵੇ, ਕਿਸਾਨ ਪਰਾਲੀ ਦਾ ਮੈਨੇਜਮੈਂਟ ਕਰ ਦੇਣਗੇ। ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਇਨਸੈਂਟਿਵ ਦੇਵੇਗੀ।
ਇਹ ਵੀ ਪੜ੍ਹੋ : 5 ਸਾਲਾਂ ਮਾਸੂਮ ਨਾਲ ਦਰਿੰਦਗੀ ਮਗਰੋਂ ਕਤਲ ਕਰਨ ਵਾਲੇ ਨੂੰ ਮੌਤ ਦੀ ਸਜ਼ਾ, ਅਦਾਲਤ ਨੇ ਸੁਣਾਇਆ ਫੈਸਲਾ
ਦੂਜੇ ਪਾਸੇ ਆਮ ਆਦਮੀ ਪਾਰਟੀ ਭਲਕੇ ਪੰਜਾਬ ਵਿਚ ਚੋਣਾਂ ਕੈਂਪੇਨ ਲਾਂਚ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਭਲਕੇ 19 ਸਤੰਬਰ ਨੂੰ ਲੁਧਿਆਣਾ ਵਿਚ ਚੋਣ ਪੰਫਲੇਟ ਜਾਰੀ ਕਰਨਗੇ। ਇਸ ਤੋਂ ਬਾਅਦ ਆਪ 20 ਸਤੰਬਰ ਤੋਂ ਮੈਗਾ ਲੈਵਲ ‘ਤੇ ਡੋਰ-ਟੂ-ਡੋਰ ਕੈਂਪੇਨ ਸ਼ੁਰੂ ਕਰੇਗੀ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿਚ ਘਰ-ਘਰ ਜਾ ਕੇ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








