ਭਾਰਤ ਨੇ ਏਸ਼ੀਅਨ ਗੇਮਸ 2026 ਵਿਚ ਦੂਜਾ ਗੋਲਡ ਮੈਡਲ ਜਿੱਤ ਲਿਆ ਹੈ। ਜਾਪਾਨ ਦੇ ਨਾਗੋਯਾ ਵਿਚ ਅੱਜ ਸੁਰੂਚੀ-ਕਮਲਜੀਤ ਦੀ ਜੋੜੀ ਨੇ 10 ਮੀਟਰ ਪਿਸਟਲ ਸ਼ੂਟਿੰਗ ਦੇ ਮਿਕਸਡ ਈਵੈਂਟ ਵਿਚ 484.6 ਦੇ ਸਕੋਰ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਹ ਸ਼ੂਟਿੰਗ ਵਿਚ ਇਸ ਏਸ਼ੀਅਨ ਗੇਮਸ ਦਾ ਪਹਿਲਾ ਗੋਲਡ ਮੈਡਲ ਹੈ। ਭਾਰਤੀ ਨਿਸ਼ਾਨੇਬਾਜ਼ਾਂ ਹੁਣ ਤਕ 10 ਮੈਡਲ ਜਿਤਾ ਚੁੱਕੇ ਹਨ। ਇਨ੍ਹਾਂ ਵਿਚ 5 ਚਾਂਦੀ ਤੇ 4 ਕਾਂਸੇ ਦੇ ਤਮਗੇ ਵੀ ਸ਼ਾਮਲ ਹਨ। ਇਸ ਤੋ ਪਹਿਲਾਂ ਮਹਿਲਾ ਕ੍ਰਿਕਟ ਟੀਮ ਨੇ ਗੇਮਸ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਭਾਰਤੀ ਟੀਮ 50 ਮੀਟਰ ਰਾਈਫਲ ਥਰੀ ਪੋਜ਼ੀਸ਼ਨ ਟੀਮ ਈਵੈਂਟ ਵਿਚ 1762 ਅੰਕ ਦੇ ਨਾਲ ਦੂਜੇ ਸਥਾਨ ‘ਤੇ ਰਹੀ। ਇਸ ਵਿਚ ਚੀਨ ਨੂੰ ਗੋਲਡ ਤੇ ਸਾਊਥ ਕੋਰੀਆ ਨੂੰ ਕਾਂਸੇ ਦੇ ਤਮਗਾ ਮਿਲਿਆ।
ਇਹ ਵੀ ਪੜ੍ਹੋ : ‘ਮੈਂ ਭਾਜਪਾ ‘ਚ 4 ਸਾਲ ਕੁਝ ਨਹੀਂ ਖੱਟਿਆ’- BJP ‘ਚ ਆਪਣੇ ਸਫ਼ਰ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ
ਇਸ ਗੋਲਡ ਮੈਡਲ ਦੇ ਨਾਲ ਭਾਰਤ ਮੈਡਲ ਟੇਬਲ ਵਿਚ 12ਵੇਂ ਸਥਾਨ ‘ਤੇ ਆ ਗਿਆ ਹੈ। ਉਸ ਨੇ ਹੁਣ ਤੱਕ 2 ਗੋਲਡ, 8 ਚਾਂਦੀ, 9 ਕਾਂਸੇ ਦੇ ਤਮਗੇ ਸਣੇ 19 ਮੈਡਲ ਜਿੱਤੇ ਹਨ। 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਫਾਈਨਲ ਵਿਚ ਸੁਰੂਚੀ ਤੇ ਕਮਲਜੀਤ ਦੀ ਭਾਰਤੀ ਜੋੜੀ ਚਾਂਦੀ ਜਿੱਤਣ ਵਾਲੀ ਸਾਊਥ ਕੋਰੀਆ ਤੋਂ 6.6 ਅੰਕ ਅੱਗੇ ਰਹੀ। ਇੰਡੀਆ ਨੇ 484.6 ਅੰਕ ਹਾਸਲ ਕੀਤੇ। ਜਦੋ ਕਿ ਸਾਊਥ ਕੋਰੀਆ ਨੂੰ 478.0 ਅੰਕ ਮਿਲੇ। ਈਰਾਨ ਨੇ 415.8 ਅੰਕ ਨਾਲ ਕਾਂਸੇ ਦਾ ਤਮਗਾ ਜਿੱਤਿਆ।







