ਅੱਜ ਆਈਚੀ ਪ੍ਰੀਫੈਕਚਰਲ ਜਨਰਲ ਸ਼ੂਟਿੰਗ ਗੈਲਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਸ਼ਵਰਯ ਪ੍ਰਤਾਪ ਸਿੰਘ ਤੋਮਰ, ਨੀਰਜ ਕੁਮਾਰ ਤੇ ਰੁਦਰਾਕਸ਼ ਪਾਟਿਲ ਦੀ ਭਾਰਤੀ ਸ਼ੂਟਿੰਗ ਟੀਮ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਫਾਈਨਲ ਵਿਚ ਚਾਂਦੀ ਦਾ ਤਮਗਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ਾਂ ਨੇ ਫਾਈਨਲ ਵਿਚ ਕੁੱਲ 1762-94x ਦਾ ਸਕੋਰ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਚੀਨ ਨੇ ਗੋਲਡ ਤੇ ਦੱਖਣ ਕੋਰੀਆ ਨੇ ਕਾਂਸੇ ਦਾ ਤਮਗਾ ਜਿੱਤਿਆ।
ਪੁਰਸ਼ਾਂ ਤੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਈਵੈਂਟ ਵਿਚ ਮੈਡਲ ਨਾ ਜਿੱਤ ਪਾਉਣ ਦੇ ਬਾਅਦ ਭਾਰਤੀ ਸ਼ੂਟਿੰਗ ਟੀਮ ਦੀ ਆਲੋਚਨਾ ਹੋ ਰਹੀ ਸੀ। ਹਾਲਾਂਕਿ ਰਾਈਫਲ ਈਵੈਂਟ ਤੋਂ ਇਕ ਹੋਰ ਮੈਡਲ ਮਿਲਿਆ ਜਦੋਂ ਕਿ ਉਸੇ ਦਿਨ ਸੁਰੂਚੀ ਫੋਗਾਟ ਤੇ ਕਮਲਜੀਤ ਨੇ 10 ਮੀਟਰ ਪਿਸਟਲ ਮਿਕਸਟ ਟੀਮ ਈਵੈਂਟ ਵਿਚ ਗੋਲਡ ਮੈਡਲ ਜਿੱਤਿਆ।
ਰਾਈਫਲ ਈਵੈਂਟ ਦੀ ਗੱਲ ਕਰੀਏ ਤਾਂ ਭਾਰਤੀ ਨਿਸ਼ਾਨੇਬਾਜ਼ਾਂ ਨੇ ਦੋ ਨੀਲਿੰਗ ਸੀਰੀਜ ਵਿਚ 587 ਪੁਆਇੰਟ ਹਾਸਲ ਕੀਤੇ। ਉਨ੍ਹਾਂ ਨੇ ਪ੍ਰੋਨ ਸੀਰੀਜ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦੋ ਸੀਰੀਜ ਵਿਚ 593 ਪੁਆਇੰਟ ਹਾਸਲ ਕਰਕੇ ਪਹਿਲੀ ਦੋ ਪੁਜ਼ੀਸ਼ਨਾਂ ਵਿਚ ਕੁੱਲ 1180 ਦਾ ਸਕੋਰ ਬਣਾਇਆ।
ਇਹ ਵੀ ਪੜ੍ਹੋ : ‘ਮੈਂ ਭਾਜਪਾ ‘ਚ 4 ਸਾਲ ਕੁਝ ਨਹੀਂ ਖੱਟਿਆ’- BJP ‘ਚ ਆਪਣੇ ਸਫ਼ਰ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ
ਇਸ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਸਟੈਂਡਿੰਗ ਸੀਰੀਜ ਵਿਚ 582 ਦਾ ਸਕੋਰ ਕੀਤਾ ਜਿਸ ਨਾਲ ਉਨ੍ਹਾਂ ਦਾ ਕੁੱਲ ਸਕੋਰ 1762-94x ਰਿਹਾ। ਨਾਲ ਹੀ ਐਸ਼ਵਰਯ ਤੇ ਨੀਰਜ ਵਿਅਕਤੀਗਤ ਫਾਈਨਲ ਲਈ ਕੁਆਲੀਫਾਈ ਕਰ ਗਏ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

।







