ਬਾਗੇਸ਼ਵਰ ਧਾਮ ਸਰਕਾਰ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਪਹੁੰਚੇ। ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪੰਡਿਤ ਧੀਰੇਂਦਰ ਸ਼ਾਸਤਰੀ ਪਹਿਲੀ ਵਾਰ ਇਥੇ ਹਨੂੰਮਾਨ ਕਥਾ ਸੁਣਾਉਣਗੇ। ਮੰਗਲਮ ਵੈਲਫੇਅਰ ਐਂਡ ਚੈਰੀਟੇਬਲ ਸੋਸਾਇਟੀ ਨੇ ਸ਼ਨੀਵਾਰ ਤੋਂ 30 ਸਤੰਬਰ ਤੱਕ ਪੰਜ ਦਿਨਾਂ ਧਾਰਮਿਕ ਅਤੇ ਅਧਿਆਤਮਿਕ ਸਮਾਗਮ ਦਾ ਆਯੋਜਨ ਕੀਤਾ ਹੈ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਅੱਜ ਕਥਾ ਵਿੱਚ ਹਿੱਸਾ ਲੈਣਗੇ। ਸੀਐਮ ਸੈਣੀ ਸ਼ਾਮ 5:15 ਵਜੇ ਲੁਧਿਆਣਾ ਪਹੁੰਚਣਗੇ ਅਤੇ ਸ਼ਾਮ 7 ਵਜੇ ਹਲਵਾਰਾ ਹਵਾਈ ਅੱਡੇ ਤੋਂ ਰਵਾਨਾ ਹੋਣਗੇ। ਕਥਾ ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿੱਲ ਦੇ ਸਾਹਮਣੇ ਗਲਾਡਾ ਗਰਾਊਂਡ ਵਿੱਚ ਹੋ ਰਹੀ ਹੈ। ਟ੍ਰੈਫਿਕ ਪੁਲਿਸ ਨੇ ਇੱਕ ਡਾਇਵਰਸ਼ਨ ਪਲਾਨ ਜਾਰੀ ਕੀਤਾ ਹੈ।
ਇਨ੍ਹਾਂ ਰਸਤਿਆਂ ‘ਤੇ ਡਾਇਵਰਜ਼ਨ
ਸਮਰਾਲਾ ਚੌਂਕ ‘ਤੇ ਆਮ ਵਾਹਨਾਂ ਨੂੰ ਡਾਇਵਰਟ ਕਰਕੇ ਟਰਾਂਸਪੋਰਟ ਨਗਰ ਕਟ ਤੇ ਹੀਰਾ ਨਗਰ ਵੱਲ ਭੇਜਿਆ ਜਾਏਗਾ। ਹੀਰਾ ਨਗਰ ਤੋਂ ਅੱਗੇ ਵਾਹਨ ਓਸਵਾਲ ਚੌਂਕ, ਸ਼ੇਰਪੁਰ ਚੌਂਕ ਤੇ ਗਿਆਸਪੁਰਾ ਚੌਂਕ ਵੱਲ ਜਾ ਸਕਣਗੇ। ਉਥੇ ਹੀ ਜਮਾਲਪੁਰ ਲਾਈਟਸ ਤੋਂ ਆਮ ਵਾਹਨਾਂ ਲਈ ਡਾਇਵਰਜ਼ਨ ਰੂਟ ਗਿਆਸਪੁਰਾ ਚੌਂਕ ਵੱਲ ਰੱਖਿਆ ਗਿਆ ਹੈ। ਦੂਜੇ ਪਾਸੇ ਕੋਹਾੜਾ ਚੌਂਕ ਤੋਂ ਵਾਹਨਾਂ ਨੂੰ ਸਾਹਨੇਵਾਲ ਵੱਲੋਂ ਡਾਇਵਰਟ ਕੀਤਾ ਜਾਏਗਾ।
ਰੂਟ ਪਲਾਨ ਵਿਚ ਸੰਜੇ ਗਾਂਧੀ ਕੱਟ, ਅੰਮ੍ਰਿਤ ਕਟ ਕਾਂਡਾ ਕਟ, ਸੈਂਟਰਲ ਜੇਲ੍ਹ, ਕੀਰਤੀ ਚੌਂਕ, ਚੀਮਾ ਚੌਂਕ, ਢੋਲੇਵਾਲ ਚੌਂਕ, ਮੰਜੂ ਕਟ ਤੇ ਯਾਰਡ ਚੌਂਕ ਸਮੇਤ ਹਰੇ ਰੰਗ ਨਾਲ ਚਿੰਨ੍ਹਿਤ ਰਸਤਿਆਂ ‘ਤੇ ਦੋਵੇਂ ਪਾਸੇ ਆਮ ਟ੍ਰੈਫਿਕ ਚਲਾਉਣ ਦੀ ਵਿਵਸਥਾ ਦਿਖਾਈ ਗਈ ਹੈ। ਸ਼ਰਧਾਲੂਆਂ ਦੇ ਵਾਹਨਾਂ ਲਈ 4 ਪਾਰਕਿੰਗ ਸਥਾਨ ਬਣਾਏ ਗਏ ਹਨ, ਜਿਨ੍ਹਾਂ ਵਿਡ ਗਲਾਡਾ ਗ੍ਰਾਊਂਡ, ਮੋਹਿਨੀ ਰਿਜ਼ੋਰਟ ਤੇ ਐਵਰੇਸਟ ਸਕੂਲ ਜਨਰਲ ਪਾਲਕਿੰਗ ਤੇ ਸ਼੍ਰੀ ਰਾਮ ਦਰਬਾਰ ਵੀਆਈਪੀ ਪਾਰਕਿੰਗ ਲਈ ਹੋਵੇਗਾ। ਇਹ ਟ੍ਰੈਫਿਕ ਰੂਟ ਪਲਾਨ ਸ਼ਨੀਵਾਰ 26 ਸਤੰਬਰ ਤੋਂ ਬੁੱਧਵਾਰ 30 ਸਤੰਬਰ 2026 ਤੱਕ ਲਾਗੂ ਰਹੇਗਾ।

ਦੱਸ ਦੇਈਏ ਕਿ 100,000 ਵਰਗ ਫੁੱਟ ਵਿੱਚ ਫੈਲਿਆ ਇੱਕ ਪੰਡਾਲ ਸਜਾਇਆ ਜਾ ਰਿਹਾ ਹੈ, ਜਿਸ ਵਿਚ ਲਗਭਗ 70,000 ਲੋਕਾਂ ਲਈ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਪੰਡਿਤ ਧੀਰੇਂਦਰ ਸ਼ਾਸਤਰੀ ਕਥਾ ਸਥਾਨ ਤੋਂ ਲਗਭਗ ਸਾਢੇ ਤਿੰਨ ਕਿਲੋਮੀਟਰ ਦੂਰ ਕੈਲਾਸ਼ ਨਗਰ ਵਿੱਚ ਰਹਿ ਰਹੇ ਹਨ।
ਕਮੇਟੀ ਦੇ ਪ੍ਰਧਾਨ ਵਰਿੰਦਰ ਸਹਿਗਲ ਨੇ ਦੱਸਿਆ ਕਿ ਲੁਧਿਆਣਾ ਵਿੱਚ ਪਹਿਲੀ ਵਾਰ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਹਨੂੰਮਾਨ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਭਗਵਾਨ ਸ਼੍ਰੀ ਰਾਮ ਨਾਲ ਸਬੰਧਤ ਕਥਾਵਾਂ ਸੁਣਨ ਦਾ ਮੌਕਾ ਮਿਲੇਗਾ।
ਪ੍ਰਬੰਧਕਾਂ ਮੁਤਾਬਕ ਪੰਜ ਦਿਨਾਂ ਦੀ ਇਸ ਕਥਾ ਵਿੱਚ ਭਗਵਾਨ ਸ਼੍ਰੀ ਹਨੂੰਮਾਨ ਲਈ ਵਿਸ਼ੇਸ਼ ਪ੍ਰਾਰਥਨਾਵਾਂ, ਸ਼੍ਰੀ ਰਾਮ ਕਥਾ ਦੇ ਐਪੀਸੋਡ, ਧਾਰਮਿਕ ਰਸਮਾਂ ਅਤੇ ਇੱਕ ਵਿਸ਼ਾਲ ਦਰਬਾਰ ਸ਼ਾਮਲ ਹੋਵੇਗਾ। ਇਸ ਸਮਾਗਮ ਦਾ ਉਦੇਸ਼ ਸ਼ਰਧਾਲੂਆਂ ਨੂੰ ਧਾਰਮਿਕ ਅਤੇ ਅਧਿਆਤਮਿਕ ਵਾਤਾਵਰਣ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਨਾਤਨ ਸੱਭਿਆਚਾਰ ਨਾਲ ਜੋੜਨਾ ਹੈ।
ਇਹ ਵੀ ਪੜ੍ਹੋ : ‘ਮਚ ਗਿਆ ਸ਼ੋਰ ਸਾਰੀ ਨਗਰੀ ਰੇ…’, PM ਮੋਦੀ ਨੇ Gen-Z ਨਾਲ ਕੀਤੀ ਭਜਨ ਕਲੱਬਿੰਗ, ਵਜਾਈ ਖੰਜਰੀ
ਪਹੁੰਚਣਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਥਾ ਵਿੱਚ ਸਿਰਫ਼ ਲੁਧਿਆਣਾ ਤੋਂ ਹੀ ਨਹੀਂ ਸਗੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਗੁਆਂਢੀ ਰਾਜਾਂ ਤੋਂ ਵੀ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਨੂੰ ਦੇਖਦੇ ਹੋਏ ਸਥਾਨ ‘ਤੇ ਬੈਠਣ, ਪੀਣ ਵਾਲੇ ਪਾਣੀ, ਡਾਕਟਰੀ ਸਹਾਇਤਾ, ਪਾਰਕਿੰਗ, ਸੁਰੱਖਿਆ ਅਤੇ ਪ੍ਰਵੇਸ਼ ਪ੍ਰਬੰਧਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਸਮਾਗਮ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ, ਵੱਖਰੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਵਲੰਟੀਅਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਜਾਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਥਾ ਦੌਰਾਨ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਾ ਆਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








