ਏਸ਼ੀਅਨ ਗੇਮਸ 2026 ਵਿਚ ਭਾਰਤ ਲਈ ਅੱਜ ਦਾ ਦਿਨ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਨੇ ਏਸ਼ੀਅਨ ਗੇਮਸ ਵਿਚ ਇਕ ਹੀ ਦਿਨ ਕਬੱਡੀ ਦੇ ਦੋਵੇਂ ਗੋਲਡ ਮੈਡਲ ਜਿੱਤ ਲਏ। ਮਹਿਲਾ ਟੀਮ ਨੇ ਫਾਈਨਲ ਵਿਚ ਈਰਾਨ ਨੂੰ 37-34 ਨਾਲ ਹਰਾਇਆ। ਇਸ ਦੇ ਬਾਅਦ ਪੁਰਸ਼ ਟੀਮ ਨੇ ਵੀ ਈਰਾਨ ਨੂੰ 40-34 ਨਾਲ ਹਰਾ ਕੇ ਗੋਲਡ ਆਪਣੇ ਨਾਂ ਕੀਤਾ।
ਅੱਜ ਪੁਰਸ਼ ਟੀਮ ਨੇ ਏਸ਼ੀਅਨ ਗੇਮਸ ਵਿਚ ਲਗਾਤਾਰ 10ਵੀਂ ਵਾਰ ਮੈਡਲ ਜਿੱਤਿਆ। ਮਹਿਲਾ ਟੀਮ ਨੇ ਲਗਾਤਾਰ 5ਵੇਂ ਏਸ਼ੀਆਡ ਵਿਚ ਮੈਡਲ ਹਾਸਲ ਕੀਤਾ। ਕਬੱਡੀ ਤੋਂ ਇਲਾਵਾ ਸਕਵਾਸ਼ ਵਿਚ 18 ਸਾਲ ਦੀ ਅਨਾਹਤ ਸਿੰਘ ਵੂਮੈਨਸ ਸਿੰਗਲਸ ਦੇ ਫਾਈਨਲ ਵਿਚ ਪਹੁੰਚੀ। ਅਭੈ ਸਿੰਘ ਨੇ ਪੁਰਸ਼ ਸਿੰਗਲਸ ਦੇ ਫਾਈਨਲ ਵਿਚ ਥਾਂ ਬਣਾਈ। ਇਹ ਪਹਿਲੀ ਵਾਰ ਹੈ ਜਦੋਂ ਏਸ਼ੀਅਨ ਗੇਮਸ ਵਿਚ ਭਾਰਤ ਦੇ ਦੋ ਖਿਡਾਰੀ ਸਿੰਗਲਸ ਕੈਟਾਗਰੀ ਦੇ ਫਾਈਨਲ ਵਿਚ ਪਹੁੰਚੇ ਹਨ। ਈਰਾਨ ਨੇ ਪਹਿਲੇ ਹਾਫ ਦੇ ਆਖਿਰ ਵਿਚ ਬੜ੍ਹਤ ਬਣਾ ਲਈ ਤੇ ਬ੍ਰੇਕ ਤੱਕ ਸਕੋਰ 18-17 ਉਸ ਦੇ ਪੱਖ ਵਿਚ ਸੀ। ਦੂਜੇ ਹਾਫ ਦੀ ਸ਼ੁਰੂਆਤ ਵਿਚ ਵੀ ਈਰਾਨ ਨੇ ਦਬਾਅ ਬਣਾਏ ਰੱਖਿਆ ਪਰ ਭਾਰਤ ਨੇ ਹੌਲੀ-ਹੌਲੀ ਮੈਚ ਦਾ ਰੁਖ਼ ਬਦਲ ਦਿੱਤਾ। ਸੁਮਿਤ ਨੇ ਡਿਫੈਂਸ ਵਿਚ ਲਗਾਤਾਰ ਅਹਿਮ ਟੈਕਲ ਕੀਤੇ ਜਦੋਂ ਕਿ ਅਰਜੁਨ ਦੇਸ਼ਵਾਲ ਨੇ ਰੇਡਿੰਗ ਵਿਚ ਅੰਕ ਜੁਟਾਏ। ਭਾਰਤ ਨੇ 21-21 ਦੀ ਬਰਾਬਰੀ ਦੇ ਬਾਅਦ ਬੜ੍ਹਤ ਬਣਾਉਣੀ ਸ਼ੁਰੂ ਕੀਤੀ। ਆਖਿਰ ਵਿਚ ਭਾਰਤ ਨੇ 40-34 ਨਾਲ ਜਿੱਤ ਦਰਜ ਕਰਕੇ ਗੋਲਡ ਮੈਡਲ ਆਪਣੇ ਨਾਂ ਕਰ ਲਿਆ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਨੇ ਹੋਰਮੁਜ਼ ਨੂੰ ਦੱਸਿਆ ‘ਟਰੰਪ ਸਟਰੇਟ’, ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੀਤਾ ਸ਼ੇਅਰ ਨਕਸ਼ਾ
ਦੱਸ ਦੇਈਏ ਕਿ ਅੱਜ ਮਹਿਲਾ ਕਬੱਡੀ ਟੀਮ ਨੇ ਵੀ ਈਰਾਨ ਨੂੰ 37-34 ਨਾਲ ਹਰਾ ਕੇ ਗੋਲਡ ਜਿੱਤਿਆ ਸੀ। ਭਾਰਤ ਨੇ ਮੁਕਾਬਲੇ ਵਿਚ ਕਈ ਮੌਕਿਆਂ ‘ਤੇ ਬੜ੍ਹਤ ਬਣਾਈ ਪਰ ਈਰਾਨ ਨੇ ਵਾਪਸੀ ਦੀ ਕੋਸ਼ਿਸ਼ ਜਾਰੀ ਰੱਖੀ। ਆਖਿਰੀ ਮਿੰਟਾਂ ਵਿਚ ਭਾਰਤੀ ਡਿਫੈਂਸ ਨੇ ਬੜ੍ਹਤ ਬਣਾਏ ਰੱਖੀ ਤੇ ਮੈਚ 37-34 ਨਾਲ ਆਪਣੇ ਨਾਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








