ਭਾਰਤ ਦੀ ਇਕ ਵੱਡੀ ਇਤਿਹਾਸਕ ਉਪਲਬਧੀ ‘ਸਰਜੀਕਲ ਸਟ੍ਰਾਈਕ’ ਨੂੰ ਇਕ ਦਿਨ ਬਾਅਦ 10 ਸਾਲ ਪੂਰੇ ਹੋਣ ਜਾ ਰਹੇ ਹਨ। 10 ਸਾਲ ਪਹਿਲਾਂ 28-29 ਸਤੰਬਰ 2016 ਨੂੰ ਭਾਰਤੀ ਫੌਜ ਨੇ ਪਾਕਿਸਤਾਨ ‘ਚ ਅੱਤਵਾਦੀ ਟਿਕਾਣਿਆਂ ‘ਤੇ ਕਾਰਵਾਈ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਦੇ 138ਵੇਂ ਐਪੀਸੋਡ ਵਿਚ ਬਾਲਾਕੋਟ ਏਅਰ ਸਟ੍ਰਾਇਕ ਤੇ ਆਪ੍ਰੇਸ਼ਨ ਸਿੰਧੂਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ LOC ਦੇ ਉਸ ਪਾਰ ਜਾ ਕੇ ਭਾਰਤੀ ਜਵਾਨਾਂ ਨੇ ਅੱਤਵਾਦ ਖਿਲਾਫ ਜਿਸ ਤਰ੍ਹਾਂ ਕਾਰਵਾਈ ਕੀਤੀ ਸੀ, ਉਸ ਨਾਲ ਦੁਨੀਆ ਹੈਰਾਨ ਸੀ।
PM ਮੋਦੀ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਨੇ ਪੂਰੀ ਦੁਨੀਆ ਦੇ ਸਾਹਮਣੇ ਭਾਰਤ ਦੀ ਅੱਤਵਾਦੀ ਵਿਰੋਧੀ ਨੀਤੀ ਦਾ ਇਕ ਨਵਾਂ ਉਦਾਹਰਣ ਪੇਸ਼ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਅੱਤਵਾਦੀ ਹਮਲਿਆਂ ਦੇ ਕਾਰਨ ਲੰਬੇ ਸਮੇਂ ਤੋਂ ਭਾਰਤ ਨੂੰ ਝੇਲਣੀ ਪੈ ਰਹੀ ਪੀੜਾ ਦਾ ਫੈਸਲਾਕੁੰਨ ਜਵਾਬ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਬਾਲਾਕੋਟ ਏਅਰ ਸਟ੍ਰਾਈਕ ਤੋਂ ਲੈ ਕੇ ‘ਆਪ੍ਰੇਸ਼ਨ ਸਿੰਦੂਰ’ ਤੱਕ ਭਾਰਤ ਨੇ ਵਾਰ-ਵਾਰ ਸਪੱਸ਼ਟ ਸੰਦੇਸ਼ ਦਿੱਤਾ ਕਿ ਜੇਕਰ ਅੱਤਵਾਦੀ ਭਾਰਤ ‘ਤੇ ਬੁਰੀ ਨਜ਼ਰ ਪਾਉਣ ਦੀ ਹਿੰਮਤ ਕਰਨਗੇ ਤਾਂ ਉਨ੍ਹਾਂ ਨੂੰ ਸਹੀ ਜਵਾਬ ਦਾ ਸਾਹਮਣਾ ਕਰਨਾ ਪਵੇਗਾ।
PM ਮੋਦੀ ਨੇ ਕਿਹਾ ਕਿ ਅੱਤਵਾਦੀ ਹਮਲਿਆਂ ਨੇ ਲੰਬੇ ਸਮੇਂ ਤੱਕ ਭਾਰਤ ਨੂੰ ਸੱਟ ਪਹੁੰਚਾਈ ਹੈ. ਇਕ ਸਮਾਂ ਅਜਿਹਾ ਸੀ ਜਦੋਂ ਭਾਰਤ ਵਿਚ ਸੀਰੀਅਲ ਬਲਾਸਟ ਆਮ ਹੁੰਦੇ ਹਨ। ਸਤੰਬਰ ਦੇ ਇਸੇ ਮਹੀਨੇ 13 ਸਤੰਬਰ 2008 ਨੂੰ ਦਿੱਲੀ ਵਿਚ ਹੋਏ ਸੀਰੀਅਲ ਬਲਾਸਟ ਵਿਚ ਕਈ ਨਿਰਦੋਸ਼ ਨਾਗਰਿਕ ਮਾਰੇ ਗਏ ਸਨ। ਇਸ ਦੇ ਕੁਝ ਹੀ ਹਫਤਿਆਂ ਬਾਅਦ ਮੁੰਬਈ ਵਿਚ 26/11 ਦਾ ਵੱਡਾ ਹਮਲਾ ਹੋਇਆ ਸੀ। PM ਮੋਦੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਰ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਂਦੀ ਸੀ ਪਰ ਉਨ੍ਹਾਂ ‘ਤੇ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉੁਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਅੱਤਵਾਦ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾ ਰਿਹਾ ਹੈ।
ਇਹ ਵੀ ਪੜ੍ਹੋ : CM ਮਾਨ ਦੀ 7 ਮੈਂਬਰੀ ਤਾਲਮੇਲ ਕਮੇਟੀ ਨਾਲ ਮੀਟਿੰਗ ਖਤਮ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਤਾਏ ਇਤਰਾਜ਼ਾਂ ‘ਤੇ ਹੋਈ ਚਰਚਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਾਲ 9/11 ਅੱਤਵਾਦੀ ਹਮਲੇ ਨੂੰ ਵੀ 25 ਸਾਲ ਪੂਰੇ ਹੋ ਰਹੇ ਹਨ। ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਵਿਚ ਜਾਨ ਗਾਉਣ ਵਾਲੇ ਨਿਰਦੋਸ਼ ਲੋਕਾਂ ਵਿਚ ਅਮਰੀਕੀਆਂ ਦੇ ਬਾਅਦ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਸੀ। ਉਨ੍ਹਾਂ ਕਿਹਾ ਕਿ 2014 ਵਿਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਜਦੋਂ ਉਹ ਅਮਰੀਕਾ ਗਏ ਸਨ, ਉਦੋਂ ਉਨ੍ਹਾਂ ਨੇ ਨਿਊਾਰਕ ਵਿਚ ਇਨ੍ਹਾਂ ਨਿਰਦੋਸ਼ ਨਾਗਰਿਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








