ਸੋਮਵਾਰ (28 ਸਤੰਬਰ) ਨੂੰ ਭਾਰਤ ਦੇ ਗੁਲਵੀਰ ਸਿੰਘ ਨੇ 2026 ਏਸ਼ੀਆਈ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ, ਮਹਿਲਾ ਦੌੜਾਕ ਵਿਥਿਆ ਰਾਮਰਾਜ ਨੇ 400 ਮੀਟਰ ਰੁਕਾਵਟ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਜਿਸ ਨੇ ਮਹਾਨ ਪੀਟੀ ਊਸ਼ਾ ਦਾ 43 ਸਾਲ ਪੁਰਾਣਾ ਰਿਕਾਰਡ ਤੋੜਿਆ।
ਗੁਲਵੀਰ ਨੇ 3:36.72 ਮਿੰਟ ਵਿੱਚ ਦੌੜ ਪੂਰੀ ਕੀਤੀ, ਜੋ ਕਿ ਇੱਕ ਨਿੱਜੀ ਸਰਵੋਤਮ ਪ੍ਰਦਰਸ਼ਨ ਸੀ। ਕਾਜ਼ੂਟੋ ਆਈਜ਼ਾਵਾ ਨੇ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਜਾਪਾਨ ਨੇ ਵੀ ਕਾਂਸੀ ਦਾ ਤਗਮਾ ਜਿੱਤਿਆ, ਜੋ ਕਿ ਨਾਗਾਇਆ ਮੋਰੀ ਨੇ ਜਿੱਤਿਆ। ਸੋਨ ਤਗਮਾ ਜੇਤੂ ਕਾਜ਼ੂਟੋ ਨੇ 3:36.35 ਮਿੰਟ ਵਿੱਚ ਦੌੜ ਪੂਰੀ ਕੀਤੀ, ਜਦੋਂ ਕਿ ਕਾਂਸੀ ਤਗਮਾ ਜੇਤੂ ਨਾਗਾਇਆ ਨੇ 3:37.92 ਮਿੰਟ ਵਿੱਚ ਖਤਮ ਕੀਤੀ।

ਇਸ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਨੂੰ ਗੁਲਵੀਰ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਵਿੱਚ, ਭਾਰਤੀ ਦੌੜਾਕ ਨੇ 28:29.38 ਮਿੰਟ ਵਿੱਚ ਦੌੜ ਪੂਰੀ ਕੀਤੀ।
ਵਿਥਿਆ ਰਾਮਰਾਜ ਨੇ ਸੋਮਵਾਰ ਨੂੰ 2026 ਏਸ਼ੀਆਈ ਖੇਡਾਂ ਵਿੱਚ ਮਹਿਲਾ 400 ਮੀਟਰ ਹਰਡਲਸ ਦੌੜ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਰਾਮਰਾਜ ਨੇ ਇੱਕ ਰੋਮਾਂਚਕ ਫਾਈਨਲ ਵਿੱਚ 54.75 ਸਕਿੰਟ ਦਾ ਨਿੱਜੀ ਸਰਵੋਤਮ ਸਮਾਂ ਕੱਢ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਵਿਥਿਆ ਨੇ ਮਹਾਨ ਭਾਰਤੀ ਐਥਲੀਟ ਪੀਟੀ ਊਸ਼ਾ ਦਾ 43 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ।
ਪੀ.ਟੀ. ਊਸ਼ਾ ਨੇ ਵਿਥਿਆ ਰਾਮਰਾਜ ਨੂੰ ਇਸ ਪ੍ਰਾਪਤੀ ਲੀ ਵਧਾਈ ਦਿੰਦਿਆਂ ਕਿਹਾ ਕਿ “ਇੱਕ ਖਿਡਾਰੀ ਲਈ ਰਿਕਾਰਡ ਤਾਂ ਟੁੱਟਣ ਲਈ ਹੀ ਬਣਦੇ ਹਨ, ਇਸ ਤੋਂ ਵੱਡਾ ਕੋਈ ਇਨਾਮ ਨਹੀਂ ਹੋ ਸਕਦਾ ਕਿ ਉਹ ਅਗਲੀ ਪੀੜ੍ਹੀ ਨੂੰ ਉਨ੍ਹਾਂ ਹੱਦਾਂ ਤੋਂ ਅੱਗੇ ਵਧਦੇ ਦੇਖੇ ਜੋ ਕਦੇ ਅਸੀਂ ਤੈਅ ਕੀਤੀਆਂ ਸਨ। 400 ਮੀਟਰ ਹਰਡਲਸ ਦੌੜ ‘ਚ ਵਿਥਿਆ ਰਾਮਰਾਜ ਵੱਲੋਂ ਮੇਰੇ 43 ਸਾਲ ਪੁਰਾਣੇ ਰਾਸ਼ਟਰੀ ਰਿਕਾਰਡ ਨੂੰ ਤੋੜਨਾ ਇੱਕ ਬੇਹੱਦ ਖਾਸ ਪਲ ਹੈ।”
ਦੱਸ ਦੇਈਏ ਕਿ ਭਾਰਤੀ ਐਥਲੀਟ ਪੂਰੀ ਦੌੜ ਦੌਰਾਨ ਤਗਮੇ ਦੀ ਦੌੜ ਵਿੱਚ ਰਹੀ। ਉਸ ਨੇ ਆਖਰੀ ਪਲਾਂ ਵਿੱਚ ਵੀ ਆਪਣੀ ਸਥਿਤੀ ਬਣਾਈ ਰੱਖੀ, ਪਰ ਮਰੀਅਮ ਕਰੀਮ ਦੀ ਬਰਾਬਰੀ ਨਹੀਂ ਕਰ ਸਕੀ। ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਮਰੀਅਮ ਕਰੀਮ ਨੇ 54.31 ਸਕਿੰਟ ਦੇ ਖੇਡਾਂ-ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ, ਜਦੋਂ ਕਿ ਕਜ਼ਾਕਿਸਤਾਨ ਦੀ ਐਡੇਲੀਨਾ ਜੈਮਸ ਨੇ 54.58 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ।

ਵਿਥਿਆ ਰਾਮਰਾਜ ਨੇ 55.42 ਸਕਿੰਟ ਦੇ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.67 ਸਕਿੰਟ ਨਾਲ ਸੁਧਾਰਿਆ। ਇਹ ਰਿਕਾਰਡ ਪੀਟੀ ਊਸ਼ਾ ਨੇ 1984 ਦੇ ਲਾਸ ਏਂਜਲਸ ਓਲੰਪਿਕ ਵਿੱਚ ਬਣਾਇਆ ਸੀ, ਜਿੱਥੇ ਉਹ ਓਲੰਪਿਕ ਫਾਈਨਲ ਵਿੱਚ ਚੌਥੇ ਸਥਾਨ ‘ਤੇ ਰਹੀ ਸੀ।
ਪੀਟੀ ਊਸ਼ਾ ਦਾ 55.42 ਸਕਿੰਟ ਦਾ ਰਿਕਾਰਡ 1984 ਦੇ ਲਾਸ ਏਂਜਲਸ ਓਲੰਪਿਕ ਵਿੱਚ ਸੀ, ਜਿੱਥੇ ਉਹ ਪੋਡੀਅਮ ਤੋਂ ਥੋੜ੍ਹੀ ਜਿਹੀ ਖੁੰਝ ਗਈ ਅਤੇ ਚੌਥੇ ਸਥਾਨ ‘ਤੇ ਰਹੀ। ਰਾਮਰਾਜ ਨੇ 2023 ਵਿੱਚ ਇਸ ਰਿਕਾਰਡ ਦੀ ਬਰਾਬਰੀ ਕੀਤੀ, ਪਰ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਇਸ ਵਿੱਚ ਸੁਧਾਰ ਕਰਕੇ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ।
ਇਹ ਵੀ ਪੜ੍ਹੋ : CBSE 6ਵੀਂ ਜਮਾਤ ਦੇ ਸਟੂਡੈਂਟਸ ਨੂੰ ਵੱਡੀ ਰਾਹਤ! ਤਿੰਨ ਭਾਸ਼ਾ ਨੀਤੀ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਰਾਮਰਾਜ ਨੇ ਪਹਿਲਾਂ 2023 ਦੀਆਂ ਏਸ਼ੀਆਈ ਖੇਡਾਂ ਵਿੱਚ ਊਸ਼ਾ ਦੇ ਰਿਕਾਰਡ ਦੀ ਬਰਾਬਰੀ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਸੀ। ਤਿੰਨ ਸਾਲ ਬਾਅਦ ਉਸਨੇ ਅਖੀਰ ਵਿੱਚ ਭਾਰਤੀ ਐਥਲੈਟਿਕਸ ਵਿੱਚ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਰਿਕਾਰਡਾਂ ਵਿੱਚੋਂ ਇੱਕ ਨੂੰ ਪਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








