ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਕਾਫਲੇ ਵਿੱਚ ਸ਼ਾਮਿਲ ਟੈਂਪੋ ਟਰੈਵਲ ਗੱਡੀ ਦਾ ਸੜਕ ਹਾਦਸੇ ਦਾ ਸ਼ਿਕਾਰ ਹੋਈ। ਇਹ ਹਾਦਸਾ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਪਿੰਡ ਖੁੱਡੀ ਖੁਰਦ ਕੋਲ ਵਾਪਰਿਆ। ਗ਼ਨੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਇਹ ਹਾਦਸਾ ਸਫ਼ਾਈ ਕਰਨ ਵਾਲੇ ਚਾਲਕ ਦੀ ਵੱਡੀ ਲਾਪਰਵਾਹੀ ਕਾਰਨ ਵਾਪਰਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਆਪਣੇ ਕਾਫਲੇ ਦੇ ਨਾਲ ਬਠਿੰਡਾ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਕਾਫਲੇ ਵਿੱਚ ਸ਼ਾਮਿਲ ਇੱਕ ਟੈਂਪੂ ਟਰੈਵਲ ਗੱਡੀ ਸੜਕ ‘ਤੇ ਖੜੀ ਟ੍ਰੈਕਟਰ-ਟਰਾਲੀ ਨਾਲ ਟਕਰਾਈ ਗਈ। ਟੈਪੋ ਟਰੈਵਲ ਦੇ ਚਾਲਕ ਦੀ ਸੂਝ-ਬੁੱਝ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ। ਹਾਦਸੇ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਸਾਥੀ ਵਾਲ ਵਾਲ ਬਚੇ।
ਇਹ ਵੀ ਪੜ੍ਹੋ : ਸ਼ੀਆਈ ਖੇਡਾਂ 2026: ਨੀਰੂ ਨੇ ਟ੍ਰੈਪ ਸ਼ੂਟਿੰਗ ‘ਚ ਜਿੱਤਿਆ ਸੋਨ ਤਗਮਾ, ਭਾਰਤ ਨੇ 5 Gold ਸਣੇ 47 ਮੈਡਲ ਜਿੱਤੇ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








