ਮੋਹਾਲੀ ‘ਚ ਗਮਾਡਾ ਦਫਤਰ ਮਗਰੋਂ ਹੁਣ ਰੀਅਲ ਅਸਟੇਟ ਕੰਪਨੀ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ। ਸੈਕਟਰ-119 ਵਿਖੇ ਨਾਮੀ ਕੰਪਨੀ ਦੇ ਦਫ਼ਤਰ ‘ਚ ਈਡੀ ਨੇ ਰੇਡ ਕੀਤੀ। ED ਦੇ 10 ਤੋਂ 15 ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਕੀਤੀ ਜਾ ਰਹੀ ਹੈ। ਟੀਮ ਵੱਲੋਂ ਦਫ਼ਤਰ ‘ਚ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਮਾਮਲਾ PR-6 ਸੜਕ ਦੇ ਜ਼ਮੀਨੀ ਮੁਆਵਜ਼ੇ ਨਾਲ ਜੁੜਿਆ ਹੋਇਾ ਹੈ।
ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਕੱਲ੍ਹ ਤੋਂ ਜਾਰੀ ਹੈ ਤੇ ਹੁਣ ਤੱਕ ਇਸ ਨੂੰ 30 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਟੀਮ ਵੱਲੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਫੋਨ ਜ਼ਬਤ ਕਰਕੇ ਰਿਕਾਰਡ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਹ ਕਾਰਵਾਈ ਮੋਹਾਲੀ ਗਮਾਡਾ ਦੇ ਦਫਤਰ ਵਿਚ ਰੇਡ ਦੇ 4 ਦਿਨਾਂ ਮਗਰੋਂ ਕੀਤੀ ਗਈ।

ਜਾਣਕਾਰੀ ਮੁਤਾਬਕ PR-6 ਸੜਕ ਲਈ ਜ਼ਮੀਨੀ ਮੁਆਵਜ਼ੇ ਨਾਲ ਜੁੜੇ ਹੋਏ ਇਸ ਮਾਮਲੇ ਵਿਚ ਕਰੀਬ 6 ਕਰੋੜ ਰੁਪਏ ਦੀ ਗੜਬੜੀ ਦੇ ਇਲਜ਼ਾਮ ਲਾਏ ਜਾ ਰਹੇ ਹਨ। ਦੋਸ਼ ਹੈ ਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਲਈ ਗਈ ਹੈ, ਜਿਨ੍ਹਾਂ ਦਾ CLU ਹੋਣ ਤੋਂ ਬਾਅਦ ਕੰਪਨੀ ਵੱਲੋਂ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਂ ‘ਤੇ ਜ਼ਮੀਨਾਂ ਦੀਆੰ ਰਜਿਸਟਰੀਆਂ ਕਰਾ ਕੇ ਜ਼ਮੀਨ ਦਾ ਵੱਧ ਮੁਆਵਜ਼ਾ ਹਾਸਲ ਕੀਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 10 ਕਿਲੋ ਹੈਰੋਇਨ ਸਣੇ 3 ਮੁਲਜ਼ਮ ਕੀਤੇ ਕਾਬੂ
ਫਿਲਹਾਲ ਈਡੀ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ। 30 ਘੰਟੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਤੇ ਇਹ ਛਾਪੇਮਾਰੀ ਹੋਰ ਕਿੰਨਾ ਸਮਾਂ ਚੱਲਦੀ ਹੈ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਰੇਡ ਤੋਂ ਬਾਅਦ ਅਧਿਕਾਰੀ ਵੱਲੋਂ ਕੁਝ ਦੱਸੇ ਜਾਣ ‘ਤੇ ਹੋਰ ਖੁਲਾਸੇ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








