ਰਾਏਕੋਟ ਦੇ ਪਿੰਡ ਹੇਰਾਂ ਵਿਖੇ ਪਿੰਡ ਰਾਜੋਆਣਾ ਕਲ੍ਹਾਂ ਲਿੰਕ ਰੋਡ ਉੱਪਰ ਅੱਜ ਤੜਕੇ 4.19 ਵਜੇ ਇੱਕ ਚਿੱਟੀ ਕਾਰ ‘ਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀਆਂ ਨੇ ਕੈਨੇਡਾ ਰਹਿੰਦੇ ਪਿੰਡ ਦੇ ਇੱਕ ਪ੍ਰਵਾਸੀ ਪੰਜਾਬੀ ਜਿੰਦਰ ਸਿੰਘ ਦੀ ਬੰਦ ਪਈ ਕੋਠੀ ‘ਤੇ ਦੋ ਰਾਊਂਡ ਫਾਇਰ ਕੀਤੇ, ਜਦਕਿ ਇਹ ਵਾਰਦਾਤ NRI ਦੀ ਕੋਠੀ ਲਾਗਲੇ ਇੱਕ ਘਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਪਿੰਡ ਦੇ ਬੱਸ ਸਟੈਂਡ ਵੱਲੋਂ ਪਿੰਡ ਰਾਜੋਆਣਾ ਕਲ੍ਹਾਂ ਲਿੰਕ ਸੜਕ ਤੇ ਆਉਂਦੀ ਨਜ਼ਰ ਆ ਰਹੀ ਹੈ ਅਤੇ ਐਨਆਰ ਆਈ ਦੀ ਕੋਠੀ ਕੋਲ ਆ ਕੇ ਉਸ ਵਿੱਚੋ ਇੱਕ ਤੋਂ ਬਾਅਦ ਦੋ ਫਾਇਰ ਹੁੰਦੇ ਹਨ ਅਤੇ ਕੁੱਝ ਸਮੇੰ ਬਾਅਦ ਇੱਕ ਵਿਅਕਤੀ ਕਾਰ ਵਿੱਚੋਂ ਬਾਹਰ ਨਿਕਲਦਾ ਹੈ ਪਰ ਲਾਗਲੇ ਇੱਕ ਘਰ ਦੇ ਗੇਟ ਨੂੰ ਖੋਲ੍ਹਣ ਦੀ ਆਵਾਜ਼ ਸੁਣ ਕੇ ਉਕਤ ਵਿਅਕਤੀ ਕਾਰ ਵਿੱਚ ਬੈਠ ਕੇ ਪਿੰਡ ਰਾਜੋਆਣਾ ਲਿੰਕ ਰੋਡ ਵੱਲ ਨੂੰ ਭੱਜ ਜਾਂਦੇ ਹਨ। ਅੱਜ ਤੜਕੇ ਅੰਮ੍ਰਿਤ ਵੇਲੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਂਦਾ ਹੋ ਗਿਆ।
ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਡੀਐਸਪੀ ਦਾਖਾ ਕੁਲਵੰਤ ਸਿੰਘ ਅਤੇ ਐਸਐਚਓ ਪੁਲਿਸ ਥਾਣਾ ਸੁਧਾਰ ਕੁਲਵਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਰੋਡ ਤੇ ਘਰਾਂ-ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਕਤ ਵਿਅਕਤੀਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ, ਉੱਥੇ ਹੀ ਤਕਨੀਕੀ ਅਤੇ ਫੋਰੈਂਸਿੰਗ ਟੀਮਾਂ ਨੇ ਮੌਕੇ ਤੇ ਪਹੁੰਚ ਚੁੱਕੇ ਅਮਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਇਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਭਵਨਦੀਪ ਸਿੰਘ ਨੇ ਆਖਿਆ ਕਿ ਅੱਜ ਤੱਕ ਉਨ੍ਹਾਂ ਦੇ ਪਿੰਡ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਨਹੀਂ ਹੋਈ ਪਰ ਅੱਜ ਤੜਕੇ ਵਾਪਰੀ ਘਟਨਾ ਨਾਲ ਗੁਰੂਘਰ ਤੇ ਸੈਰ ਲਈ ਜਾਣ ਵਾਲੇ ਘਬਰਾ ਗਏ, ਉੱਥੇ ਹੀ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਂਦਾ ਹੋ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਨ ਅਤੇ ਸਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਡੀਐਸਪੀ ਮੁਲਾਂਪੁਰ ਦਾਖਾ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਤੜਕੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਐਨਆਰਆਈ ਦੀ ਬੰਦ ਪਈ ਕੋਠੀ ‘ਤੇ ਫਾਇਰਿੰਗ ਕੀਤੀ ਹੈ, ਜਿਸ ਸਬੰਧ ਵਿੱਚ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਜਲਦ ਇਸ ਮਾਮਲੇ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ ਜਾਵੇਗਾ ਅਤੇ ਉਕਤ ਸ਼ਰਾਰਤੀ ਅਨਸਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : SGPC ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ‘ਚ ਵੱਡਾ ਫ਼ੈਸਲਾ, ਚਾਵਲਾ ਕੇਸ ਦੀ CBI ਜਾਂਚ ਦੀ ਕੀਤੀ ਮੰਗ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ