ਬੁੱਧਵਾਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੇ ਫਲਾਈਦੁਬਈ ਦੇ ਜਹਾਜ਼ ਨੂੰ ਹਾਈਜੈੱਕ ਕਰਕੇ ਕ੍ਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮ ਸਹਿ-ਪਾਇਲਟ ਹੀ ਸੀ ਪਰ ਜਹਾਜ਼ ਦੇ ਭਾਰਤੀ ਪਾਇਲਟ ਸਮਿਤ ਮਛਾਰ ਨੇ ਮੁਲਜ਼ਮ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਸਹਿ-ਪਾਇਲਟ ਨੇ ਸਮਿਤ ਮਛਾਰ ‘ਤੇ ਚਾਕੂ ਨਾਲ ਹਮਲਾ ਕੀਤਾ ਤੇ ਜਹਾਜ਼ ਦੇ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਮੁਸ਼ਕਲ ਹਾਲਾਤ ਵਿਚ ਵੀ ਕੈਪਟਨ ਸਮਿਤ ਮਛਾਰ ਨੇ ਚਾਕੂ ਦੇ ਕਈ ਵਾਰ ਝੇਲਣ ਦੇ ਬਾਵਜੂਦ ਹਿੰਮਦ ਦਿਖਾਉਂਦੇ ਹੋਏ ਜਹਾਜ਼ ਦੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਜਿਸ ਦੇ ਬਾਅਦ ਜਹਾਜ਼ ਵਿਚ ਸਵਾਰ ਦੋ ਆਫ ਡਿਊਟੀ ਇਜ਼ਰਾਈਲੀ ਪਾਇਲਟ ਤੇ ਹੋਰ ਯਾਤਰੀਆਂ ਨੇ ਹਮਲਾਵਰ ਨੂੰ ਕਾਬੂ ਕੀਤਾ ਤੇ 174 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾ ਲਿਆ। ਘਟਨਾ ਵਿਚ ਕੈਪਟਨ ਮਛਾਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ ਤੇ ਉਨ੍ਹਾਂ ਦਾ ਸਾਊਦੀ ਅਰਬ ਦੇ ਤਾਬੁਕ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : LPG ਦੀਆਂ ਕੀਮਤਾਂ ‘ਚ ਆਇਆ ਉਛਾਲ, ਅੱਜ ਤੋਂ 62.50 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ
PM ਨਰਿੰਦਰ ਮੋਦੀ ਨੇ ਸੈਂਕੜੇ ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਕੈਪਟਨ ਸਮਿਤ ਮਛਾਰ ਦੀ ਤਾਰੀਫ ਕੀਤੀ ਹੈ। ਪੀਐੱਮ ਮੋਦੀ ਨੇ ਪਾਇਲਟ ਸਮਿਤ ਮਛਾਰ ਨੂੰ ਹੀਰੋ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਕਿਹਾ ਕਿ ਸਮਿਤ ਮਛਾਰ ਇਕ ਹੀਰੋ ਹੈ। ਉਨ੍ਹਾਂ ਨੇ ਬਹੁਤ ਹੀ ਖਤਰਨਾਕ ਹਾਲਤ ਤੇ ਗੰਭੀਰ ਤੌਰ ਤੋਂ ਜ਼ਖਮੀ ਹੋਣ ਦੇ ਬਾਵਜੂਦ ਦੂਜਿਆਂ ਦੀ ਜਾਨ ਬਚਾਉਣ ਵਿਚ ਬਹੁਤ ਹੀ ਹਿੰਮਤ ਦਿਖਾਈ। ਉਨ੍ਹਾਂ ਦੀ ਬਹਾਦੁਰੀ ਦੀ ਵਜ੍ਹਾ ਤੋਂ ਸੈਂਕੜੇ ਲੋਕਾਂ ਦੀ ਜਾਨ ਬਚੀ ਤੇ ਇਕ ਵੱਡੀ ਤ੍ਰਾਸਦੀ ਟਲ ਗਈ। ਭਾਰਤ ਨੂੰ ਕੈਪਟਨ ਮਛਾਰ ‘ਤੇ ਮਾਣ ਹੈ। ਅਸੀਂ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








