ਪਠਾਨਕੋਟ ਦੇ ਪਿੰਡ ਮਨਵਾਲ ਵਿਚ ਦੇਰ ਰਾਤ ਇਕ ਸੈਲੂਨ ਦੀ ਦੁਕਾਨ ‘ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀ ਵੱਲੋਂ ਚਲਾਈ ਗਈ ਗੋਲੀ ਦੁਕਾਨ ਦੇ ਸ਼ਟਰ ਨੂੰ ਚੀਰਦੇ ਹੋਏ ਅੰਦਰ ਲੱਗੇ ਐਲੂਮੀਨੀਅਮ ਦੇ ਦਰਵਾਜ਼ੇ ਤੇ ਕਾਊਂਟਰ ਨੂੰ ਪਾਰ ਕਰਕੇ ਦੀਵਾਰ ਵਿਚ ਜਾ ਵੱਜੀ। ਸਵੇਰੇ ਦੁਕਾਨ ਖੋਲ੍ਹਣ ਪਹੁੰਚੇ ਸੈਲੂਨ ਸੰਚਾਲਕ ਨੂੰ ਘਟਨਾ ਦਾ ਪਤਾ ਲੱਗਾ ਜਿਸ ਦੇ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੁਕਾਨ ਦੇ ਅੰਦਰ ਤੋਂ ਗੋਲੀ ਬਰਾਮਦ ਕੀਤੀ ਗਈ ਹੈ।
ਸੈਲੂਨ ਸੰਚਾਲਕ ਰਾਹੁਲ ਨੇ ਦੱਸਿਆ ਕਿ ਉਹ ਰਾਤ ਲਗਭਗ 9 ਵਜੇ ਰੋਜ਼ਾਨਾ ਵਾਂਗ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਸਵੇਰ ਜਦੋਂ ਉੁਹ ਦੁਕਾਨ ਖੋਲ੍ਹਣ ਪਹੁੰਚਿਆ ਤਾਂ ਸ਼ਟਰ ‘ਤੇ ਗੋਲੀ ਲੱਗਣ ਨਾਲ ਹੋਇਆ ਛੇਕ ਦਿਖਾਈ ਦਿੱਤਾ। ਅੰਦਰ ਜਾ ਕੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਗੋਲੀ ਸ਼ਟਰ ਨੂੰ ਚੀਰਦੇ ਹੋਏ ਐਲੂਮੀਨੀਅਮ ਦੀ ਸ਼ੀਟ ਤੇ ਕਾਊਂਟਰ ਨੂੰ ਪਾਰ ਕਰਕੇ ਅੰਦਰ ਦੀ ਦੀਵਾਰ ਵਿਚ ਜਾ ਲੱਗੀ ਸੀ। ਰਾਹੁਲ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਪੁਰਾਣੀ ਰੰਜਿਸ਼ ਨਹੀਂ ਹੈ ਤੇ ਨਾ ਹੀ ਇਸ ਘਟਨਾ ਸਬੰਧੀ ਕਿਸੇ ‘ਤੇ ਸ਼ੱਕ ਹੈ।
ਇਹ ਵੀ ਪੜ੍ਹੋ : ‘ਪਾਇਲਟ ਨੂੰ ਲੱਗਿਆ ਹੋਵੇਗਾ ਕਿ ‘ਰਾਜਾ’ ਦੀ ਛੁੱਟੀ ਕਰ ਦਿੱਤੀ ਜਾਵੇ’ ਪੰਜਾਬ ਕਾਂਗਰਸ ਇੰਚਾਰਜ ‘ਤੇ ਰਾਜਾ ਵੜਿੰਗ ਦਾ ਤੰਜ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਪਿੰਡ ਕੋਠੇ ਮਨਵਾਲ ਸਥਿਤ ਸੈਲੂਨ ‘ਤੇ ਪਹੁੰਚੀ। ਪੁਲਿਸ ਨੇ ਦੁਕਾਨ ਦਾ ਮੁਆਇਨਾ ਕੀਤਾ ਤੇ ਮੌਕੇ ਤੋਂ ਇਕ ਗੋਲੀ ਬਰਾਮਦ ਕੀਤੀ। ਸ਼ੁਰੂਆਤੀ ਜਾਂਚ ਵਿਚ ਇਕ ਹੀ ਰਾਊਂਡ ਫਾਇਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਆਸ-ਪਾਸ ਦੇ ਇਲਾਕਿਆਂ ਤੋਂ ਫਾਇਰਿੰਗ ਨਾਲ ਸਬੰਧਤ ਸਬੂਤ ਇਕੱਠਾ ਕਰ ਰਹੀ ਹੈ।ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








