ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਤੇ ਉਨ੍ਹਾਂ ਬਾਰੇ ਆਪਣੇ ਪੁਰਾਣੇ ਹਾਕੀ ਪ੍ਰੇਮ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਤਾਂ ਵਿਧਾਨ ਸਭਾ ‘ਚ ਵੀ ਉਨ੍ਹਾਂ ਨੂੰ ਕਪਤਾਨ ਸਾਬ੍ਹ ਕਹਿ ਕੇ ਬੁਲਾਉਂਦਾ। ਉਹ ਸਾਡੀ ਹਾਕੀ ਟੀਮ ਦੇ ਕੈਪਟਨ ਸਨ ਤੇ ਮੈਂ ਹਾਕੀ ਦਾ ਬਹੁਤ ਵੱਡਾ ਫੈਨ ਹਾਂ।
CM ਮਾਨ ਨੇ ਕਿਹਾ ਕਿ ਮੈਂ ਪਰਗਟ ਸਿੰਘ ਦਾ ਪ੍ਰਸ਼ੰਸਕ ਰਿਹਾ ਹਾਂ, ਉਹ ਜਿਹੜੀ ਮਰਜ਼ੀ ਪਾਰਟੀ ‘ਚ ਰਹਿਣ, ਮੈਨੂੰ ਉਮੀਦ ਹੈ ਕਿ ਉਨ੍ਹਾਂ ਦੇ ਖਿਡਾਰੀ ਵੀ ਉਨ੍ਹਾਂ ਦਾ ਸਾਥ ਦੇਣਗੇ ਪਰ ਨਾਲ ਹੀ ਸਿਆਸੀ ਵਿਅੰਗ ਕੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਰਗਟ ਸਿੰਘ ਦੀ ਟੀਮ ਦੇ ਖਿਡਾਰੀ ਵੀ ਉਨ੍ਹਾਂ ਦਾ ਸਾਥ ਦੇਣਗੇ, ਕਿਉਂਕਿ ਜੇ ਪਾਸ ਹੀ ਨਾ ਮਿਲੇ ਤਾਂ ਗੋਲ ਵੀ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ : Mad Sandhu ਦੇ ਕ.ਤ/ਲ ਮਾਮਲੇ ‘ਚ CP ਹਰਮਨਬੀਰ ਸਿੰਘ ਗਿੱਲ ਦਾ ਦਾਅਵਾ-‘ਮੁਲਜ਼ਮਾਂ ਨੂੰ ਜਲਦੀ ਭੇਜਿਆ ਜਾਵੇਗਾ ਜੇਲ੍ਹ’
ਦੱਸ ਦੇਈਏ ਕਿ ਬੀਤੇ ਦਿਨੀਂ ਹੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਾਈਕਮਾਨ ਨੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਹ ਫ਼ੈਸਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੁਝ ਸਮਾਂ ਬਾਅਦ ਹੀ ਆਇਆ ਹੈ। ਵੜਿੰਗ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਹੋਈ ਮੁਲਾਕਾਤ ਤੋਂ ਬਾਅਦ ਆਪਣਾ ਅਸਤੀਫ਼ਾ ਸੌਂਪਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








