ਆਪ ਪੰਜਾਬ ਦੀ ਪ੍ਰੈੱਸ ਕਾਨਫਰੰਸ ਮਗਰੋਂ ਅੱਜ ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਗਟ ਸਿੰਘ ਨਾਲ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਚਾਰ ਦਿਨਾਂ ਮਗਰੋਂ ਮੁਲਾਕਾਤ ਕੀਤੀ, ਇਸ ‘ਤੇ ਆਪ ਮੰਤਰੀ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਤੰਜ ਕੱਸਦਿਆਂ ਕਿਹਾ ਕਿ ਆਪ ਪੰਜਾਬ ਵੱਲੋਂ ਕੀਤੇ ਗਏ ਨਿੱਕੇ ਵਾਰ ਤੋਂ ਬਾਅਦ ਖੜਗੇ ਸਾਹਿਬ ਤੋਂ ਬਾਅਦ ਹੁਣ ਰਾਹੁਲ ਗਾਂਧੀ ਵੀ ਕਾਂਗਰਸ ਪਾਰਟੀ ਪ੍ਰਧਾਨ ਨੂੰ ਮਿਲਣ ਲਈ ਤਿਆਰ ਹੋ ਗਏ ਹਨ।
ਮੰਤਰੀ ਅਰੋੜਾ ਨੇ ਕੁਝ ਸ਼ਾਇਰਾਨਾ ਅੰਦਾਜ਼ ਵਿਚ ਟਵੀਟ ਕਰਦਿਆਂ ਲਿਖਿਆ ਕਿ
“ਪ੍ਰਧਾਨ ਬਣਨ ਤੇ ਲੰਘੇ ਦਿਨ ਚਾਰ…
ਇਸ ਮੁਲਾਕਾਤ ਦਾ ਸੀ ਇੰਤਜ਼ਾਰ…
AAP ਪੰਜਾਬ ਦੀ PC ਦਾ ਨਿੱਕਾ ਜਿਹਾ ਵਾਰ….
ਖੜਗੇ ਸਾਹਿਬ ਤੋਂ ਬਾਅਦ ਵਜੇ ਚਾਰ,
ਰਾਹੁਲ ਗਾਂਧੀ ਵੀ ਮਿਲਣ ਨੂੰ ਹੋਇਆ ਤਿਆਰਯ…
ਉਨ੍ਹਾਂ ਕਿਹਾ ਲਿਖਿਆ ਕਿ ਪਰਗਟ ਸਿੰਘ ਭਾਜੀ, ਇਹ ਤੁਹਾਡੀ ਕਾਂਗਰਸ ਹਾਈਕਮਾਂਡ ਕਿਸੇ ਵੀ ਪੰਜਾਬ ਦੇ ਕਾਂਗਰਸੀ ਦੀ ਬਾਹਲੀ ਸੁਣਦੀ-ਸਾਣਦੀ ਨੀਂ! ਮੈਂ ਇਹਨਾਂ ਨੂੰ ਤੁਹਾਡੇ ਨਾਲੋਂ ਵੱਧ ਜਾਣਦਾ! ਜੇ ਅੱਗੇ ਨੂੰ ਵੀ ਕੋਈ ਸੁਣਵਾਈ ਕਰਵਾਉਣੀ ਹੋਈ, ਤਾਂ ਦੱਸਿਓ।

ਦੱਸ ਦੇਈਏ ਕਿ ਪਰਗਟ ਸਿੰਘ ਨੇ ਅੱਜ ਦਿੱਲੀ ਵਿਖੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਅੱਜ ਸ਼ਾਮ 4 ਵਜੇ ਰਾਹੁਲ ਗਾਂਧੀ ਨੂੰ ਵੀ ਮਿਲਣਗੇ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੈ।
ਇਹ ਵੀ ਪੜ੍ਹੋ : SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੰਗਾਨਗਰ ਸਥਿਤ ਗੁਰੂ ਘਰ ‘ਚ ਰਾਜਸਥਾਨ ਪੁਲਿਸ ਦੀ ਕਾਰਵਾਈ ਦੀ ਕੀਤੀ ਨਿੰਦਾ
ਇਸ ਤੋਂ ਪਹਿਲਾਂ ਮੰਤਰੀ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੂੰ ਅਜੇ ਤੱਕ ਰਾਹੁਲ ਗਾਂਧੀ ਵੱਲੋਂ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਦਿੱਲੀ ਵਿਖੇ ਹੀ ਮੌਜੂਦ ਹਨ ਅਤੇ ਪੰਜਾਬ ਵਿੱਚ ਪੈਰ ਨਹੀਂ ਪਾ ਸਕੇ। ਪ੍ਰਧਾਨ ਪਰਗਟ ਸਿੰਘ ਨੂੰ ਵੀ ਰਾਹੁਲ ਗਾਂਧੀ ਵਲੋਂ ਸਮਾਂ ਨਾ ਦੇਣ ਤੋਂ ਪਤਾ ਲੱਗਦਾ ਹੈ ਕਿ ਪੰਜਾਬ ‘ਚ ਕਾਂਗਰਸ ਦੇ ਹਾਲਾਤ ਬਿਲਕੁਲ ਵੀ ਸੁਖਾਵੇਂ ਨਹੀਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .







