ਐਪਲ ਸਾਈਡਰ ਵਿਨੇਗਰ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾ ਸਕਦਾ ਹੈ। ਇਸ ਦੀ ਵਰਤੋਂ ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਹੋਰ ਵੀ ਫਾਇਦੇ ਹਨ? ਡਾ. ਸਲੀਮ ਜ਼ੈਦੀ ਨੇ ਆਪਣੇ ਯੂਟਿਊਬ ਚੈਨਲ ‘ਤੇ ਇਸ ਦੇ ਫਾਇਦਿਆਂ ਬਾਰੇ ਦੱਸਿਆ ਹੈ। ਤਾਂ ਆਓ ਜਾਣਦੇ ਹਾਂ ਇਸਦੇ ਫਾਇਦਿਆਂ ਬਾਰੇ।
ਭਾਰ ਅਤੇ ਪੇਟ ਦੀ ਚਰਬੀ ਘਟਾਉਣ ਵਿੱਚ ਮਦਦਗਾਰ : ਡਾ. ਸਲੀਮ ਜ਼ੈਦੀ ਮੁਤਾਬਕ ਐਪਲ ਸਾਈਡਰ ਵਿਨੇਗਰ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਓਵਰਈਟਿੰਗ ਨਹੀਂ ਹੁੰਦੀ ਅਤੇ ਤੇਜ਼ੀ ਨਾਲ ਫੈਟ ਬਰਨ ਹੁੰਦਾ ਹੈ।

ਸ਼ੂਗਰ ਕੰਟਰੋਲ : ਇਹ ਇਨਸੁਲਿਨ ਸੈਂਸਟੀਵਿਟੀ ਨੂੰ ਸੁਧਾਰਦਾ ਹੈ ਅਤੇ ਕਾਰਬੋਹਾਈਡਰੇਟ ਵਾਲੇ ਖਾਣੇ ਤੋਂ ਬਾਅਦ ਅਚਾਨਕ ਵਧਣ ਵਾਲੇ ਬਲੱਡ ਸਪਾਈਕਸ ਨੂੰ ਰੋਕਦਾ ਹੈ।
ਕੋਲੈਸਟ੍ਰੋਲ ਅਤੇ ਦਿਲ ਦੀ ਸਿਹਤ ਲਈ: ਇਸ ਵਿੱਚ ਮੌਜੂਦ ਐਸੀਟਿਕ ਐਸਿਡ ਬੈਡ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨਾਲ ਹੋਈ ਪਰਗਟ ਸਿੰਘ ਦੀ ਮੁਲਾਕਾਤ, ਲਿਖਿਆ- ‘ਇਹ ਮੇਰੀ ਖੁਸ਼ਕਿਸਮਤੀ…’
ਪਾਚਨ ਸਿਹਤ ਵਿੱਚ ਸੁਧਾਰ : ਇਹ ਪੇਟ ਦੇ ਐਸਿਡ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ, ਜਿਸ ਨਾਲ ਪਾਚਨ ਕਿਰਿਆ ਆਸਾਨ ਹੁੰਦੀ ਹੈ ਅਤੇ ਗੈਸ, ਐਸਿਡਿਟੀ ਅਤੇ ਬਲੋਟਿੰਗ ਤੋਂ ਰਾਹਤ ਮਿਲਦੀ ਹੈ।
ਸੇਵਨ ਕਰਨ ਦਾ ਸਹੀ ਤਰੀਕਾ : ਇੱਕ ਗਲਾਸ ਕੋਸੇ ਪਾਣੀ ਵਿੱਚ 1 ਤੋਂ 2 ਚੱਮਚ (5-10 ਮਿ.ਲੀ.) ਐਪਲ ਸਾਈਡਰ ਵਿਨੇਗਰ ਮਿਲਾਓ। ਇਸ ਨੂੰ ਸਵੇਰੇ ਖਾਲੀ ਪੇਟ ਜਾਂ ਦੁਪਹਿਰ ਦੇ ਖਾਣੇ ਤੋਂ 20-30 ਮਿੰਟ ਪਹਿਲਾਂ ਪੀਓ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .







