ਪਠਾਨਕੋਟ ਵਿਚ AK-47 ਰਾਈਫਲ ਨਾਲ ਗੋਲੀ ਲੱਗਣ ਨਾਲ ਏਐੱਸਆਈ ਰਾਮ ਸਿੰਘ ਦੀ ਮੌਤ ਹੋ ਗ। ਘਟਨਾ ਅੱਜ ਸਵੇਰੇ ਲਗਭਗ 5 ਵਜੇ ਦੀ ਹੈ। ਰਾਮ ਸਿੰਘ ਰਾਤ ਦੀ ਡਿਊਟੀ ‘ਤੇ ਨਾਈਟ ਮੁਨਸ਼ੀ ਵਜੋਂ ਤਾਇਨਾਤ ਸੀ। ਸਬ-ਇੰਸਪੈਕਟਰ ਪਲਵਿੰਦਰ ਸਿੰਘ ਮੁਤਾਬਕ ਏਐੱਸਆਈ ਰਾਮ ਸਿੰਘ ਰਾਤ ਦੀ ਡਿਊਟੀ ‘ਤੇ ਸੀ। ਸਵੇਰੇ ਚਾਹ ਪੀਣ ਦੇ ਬਾਅਦ ਉਹ ਆਪਣੇ ਦਫਤਰ ਵਿਚ ਬੈਠੇ ਸਨ। ਇਸ ਦੌਰਾਨ ਉਹ ਆਪਣੀ AK-47 ਰਾਈਫਲ ਸਾਫ ਕਰ ਰਹੇ ਸਨ।
ਰਾਈਫਲ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ ਜੋ ਉਨ੍ਹਾਂ ਦੇ ਗਲੇ ਤੋਂ ਸਿਰ ਦੇ ਆਰ-ਪਾਰ ਹੋਈ। ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਰਾਤ ਦੀ ਡਿਊਟੀ ‘ਤੇ ਸਨ। ਬਾਰਡਰ ਏਰੀਆ ਹੋਣ ਕਰਕੇ ਨਾਈਟ ਡਿਊਟੀ ਵਿਚ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਲੋਡ ਰਹਿੰਦੇ ਹਨ। ਡਿਊਟੀ ਪੂਰੀ ਕਰਨ ਦੇ ਬਾਅਦ ਸਵੇਰੇ ਲਗਭਗ 7 ਵਜੇ ਉਹ ਥਾਣੇ ਦੇ ਬਾਹਰ ਬਣੇ ਟੈਂਟ ਸ਼ੈੱਡ ਵਿਚ ਬੈਠੇ ਸਨ ਤੇ ਰੋਜ਼ਾਨਾ ਵਾਂਗ ਆਪਣੀ AK-47 ਸਾਫ ਕਰ ਰਹੇ ਸਨ। ਰਾਈਫਲ ਸਾਫ ਕਰਨ ਦੌਰਾਨ ਅਚਾਨਕ ਟ੍ਰਿਗਰ ਦਬ ਗਿਆ ਤੇ ਫਾਇਰ ਹੋ ਗਿਆ। ਗੋਲੀ ਰਾਮ ਸਿੰਘ ਦੇ ਗਲੇ ਵਿਚ ਲੱਗੀ ਤੇ ਸਿਰ ਤੋਂ ਬਾਹਰ ਨਿਕਲ ਗਈ। ਗੋਲੀ ਦੀ ਆਵਾਜ਼ ਸੁਣਦੇ ਹੀ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮ ਤੇ ਗਾਰਡ ਮੌਕੇ ‘ਤੇ ਪਹੁੰਚੇ ਉਦੋਂ ਤੱਕ ਰਾਮ ਸਿੰਘ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : CM ਦੇ OSD ਰਾਜਬੀਰ ਘੁੰਮਣ ਸਣੇ 6 ਲੋਕਾਂ ਖ਼ਿਲਾਫ਼ FIR, CBI ਨੇ 251 ਪੰਨਿਆਂ ਦੀ FIR ਕੀਤੀ ਦਰਜ
ਰਾਮ ਸਿੰਘ ਲਗਭਗ 8 ਸਾਲ ਤੋਂ ਪਠਾਨਕੋਟ ਪੁਲਿਸ ਲਾਈਨ ਵਿਚ ਤਾਇਨਾਤ ਸਨ। ਉਹ ਪਠਾਨਕੋਟ ਦੇ ਪਿੰਡ ਭੂਆ ਦੇ ਰਹਿਣ ਵਾਲੇ ਸਨ। ਹਾਦਸੇ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਤੇ FSL ਟੀਮ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








