ਲੁਧਿਆਣਾ ਵਿਚ ਤੇਜ਼ ਰਫਤਾਰ ਸਕੂਲ ਬੱਸ ਨੇ ਵਿਦਿਆਰਥਣ ਨੂੰ ਕੁਚਲ ਦਿੱਤਾ। ਵਿਦਿਆਰਥਣ ਬੱਸ ਦੇ ਹੇਠਾਂ ਆ ਗਈ। ਗੰਭੀਰ ਤੌਰ ਤੋਂ ਜ਼ਖਮੀ ਬੱਚੀ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ।
ਹਾਦਸਾ 6 ਅਕਤੂਬਰ ਨੂੰ ਹੋਇਆ। ਬੱਚੀ ਥਰੀਕੇ ਪਿੰਡ ਦੇ ਸਰਕਾਰੀ ਸਕੂਲ ਵਿਚ 6ਵੀਂ ਕਲਾਸ ਵਿਚ ਪੜ੍ਹਦੀ ਹੈ। ਵਿਦਿਆਰਥਣ ਸੀਆ ਸਾਈਕਲ ਤੋਂ ਘਰ ਪਰਤ ਰਹੀ ਸੀ। ਬੱਚੇ ਸੜਕ ਕਿਨਾਰੇ ਸਾਈਕਲ ਨਾਲ ਜਾ ਰਹੀ ਸੀ ਕਿ ਇਸ ਦੌਰਾਨ ਪਿੱਛੇ ਤੋਂ ਆ ਰਹੀ ਸਕੂਲ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਅਚਾਨਕ ਹੋਏ ਹਾਦਸੇ ਨਾਲ ਪਰਿਵਾਰ ਸਦਮੇ ਵਿਚ ਹੈ।
ਇਹ ਵੀ ਪੜ੍ਹੋ : Mad Sandhu ਦੇ ਕ.ਤ/ਲ ਮਾਮਲੇ ‘ਚ CP ਹਰਮਨਬੀਰ ਸਿੰਘ ਦਾ ਖੁਲਾਸਾ, 2 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ
ਹਾਦਸੇ ਦੇ ਤੁਰੰਤ ਬਾਅਦ ਖੂਨ ਨਾਲ ਲੱਥਪੱਥ ਬੱਚੀ ਨੂੰ ਇਲਾਜ ਲਈ ਅਗਰ ਨਗਰ ਸਥਿਤ ਰਘੂਨਾਥ ਹਸਪਤਾਲ ਲਿਜਾਇਆ ਗਿਆ। ਬੱਚੀ ਦੀ ਮਾਂ ਵੀ ਇਸੇ ਹਸਪਤਾਲ ਵਿਚ ਸਫਾਈ ਮੁਲਾਜ਼ਮ ਵਜੋਂ ਕੰਮ ਕਰਦੀ ਹੈ। ਡਾਕਟਰਾਂ ਮੁਤਾਬਕ ਬੱਚੀ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








