ਬਟਾਲਾ ਦੇ ਗਾਂਧੀ ਕੈਂਪ ਦੇ ਰਹਿਣ ਵਾਲੇ ਪਾਸਟਰ ਬਲਵਿੰਦਰ ਪਾਲ ਉਰਫ ਲਾਡੀ ਦਾ ਕਤਲ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਲਾਡੀ ਆਪਣੇ ਘਰ ਦੇ ਵਿੱਚ ਚਰਚ ਚਲਾਉਂਦਾ ਸੀ ਤੇ ਉਹ ਪਾਸਟਰ ਸੀ। ਅੱਜ ਸਵੇਰੇ ਕੁਝ ਲੋਕ ਉਸ ਦੇ ਘਰ ਆਏ ਅਤੇ ਉਸ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਜ਼ਖਮੀ ਕਰ ਗਏ।
ਜਦੋਂ ਉਸਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤੇ ਉੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਜਾਣਕਾਰੀ ਮ੍ਰਿਤਕ ਦੇ ਭਰਾ ਨੇ ਦਿੱਤੀ। ਉਹਨਾਂ ਦੱਸਿਆ ਕਿ ਉਹ ਇਕੱਲੇ ਹੀ ਆਪਣੇ ਘਰ ਦੇ ਵਿੱਚ ਰਹਿੰਦਾ ਸੀ ਘਰ ਦੇ ਵਿੱਚ ਹੀ ਚਰਚ ਚਲਾਉਂਦਾ ਸੀ ਤੇ ਲੋਕ ਉਸਦੇ ਕੋਲ ਸੰਗਤ ਵੱਜੋਂ ਆਉਂਦੇ ਸੀ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਕਿਸੇ ਵੱਲੋਂ ਉਸਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਮੌਕੇ ‘ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਮੁਖੀ ਨੇ ਕਿਹਾ ਕਿ ਹੁਣੇ-ਹੁਣੇ ਜਾਣਕਾਰੀ ਮਿਲੀ ਸੀ ਕਿ ਬਲਵਿੰਦਰ ਪਾਲ ਉਰਫ ਲਾਡੀ ਜੋ ਕਿ ਪਾਸਟਰ ਹੈ ਉਹ ਗੰਭੀਰ ਜਖਮੀ ਹੈ। ਅਸੀਂ ਜਦੋਂ ਸਿਵਲ ਹਸਪਤਾਲ ਪਹੁੰਚੇ ਹਾਂ ਤੇ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









