ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਰੋਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ‘ਹੁਨਰ ਪੰਜਾਬ ਪੋਰਟਲ’ ਲਾਂਚ ਕੀਤਾ। ਇਸ ਦੇ ਨਾਲ ਹੀ ਫਾਸਟ ਟਰੈਕ ਪੰਜਾਬ ਪੋਰਟਲ ‘ਤੇ ਫਿਕਸਲ ਇੰਸੈਂਟਿਵ ਮਾਡਿਊਲ ਵੀ ਸ਼ੁਰੂ ਕੀਤਾ ਗਿਆ। ਲਾਂਚ ਦੇ ਮੌਕੇ ‘ਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੂਰੀ ਪਹਿਲ ਤਹਿਤ ਕੁੱਲ ਚਾਰ ਮਾਡਿਊਲ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚੋਂ 2 ਮਾਡਿਊਲ ਬੁੱਧਵਾਰ ਨੂੰ ਲਾਂਚ ਕੀਤੇ ਗਏ ਹਨ ਜਦੋਂ ਕਿ ਦੋ ਹੋਰ ਮਾਡਿਊਲ ਬਾਅਦ ਵਿਚ ਲਾਂਚ ਕੀਤੇ ਜਾਣਗੇ।
ਹੁਨਰ ਪੰਜਾਬ ਪੋਰਟਲ ਤਹਿਤ ਸੂਬੇ ਦੇ ਲਗਭਗ 1750 ਟ੍ਰੇਨਿੰਗ ਇੰਸਟੀਚਿਊਟਾਂ ਨੂੰ ਇਕ ਮੰਚ ‘ਤੇ ਜੋੜਿਆ ਗਿਆ ਹੈ। ਇਨ੍ਹਾਂ ਵਿਚ ਆਈਟੀ, ਪੌਲੀਟੈਕਨਿਕ, ਮੈਡੀਕਲ ਕਾਲਜ ਤੇ ਯੂਨੀਵਰਸਿਟੀ ਸ਼ਾਮਲ ਹਨ। ਇਸ ਦਾ ਮੁੱਖ ਉਦੇਸ਼ ਉਦਯੋਗਾਂ ਦੀ ਜ਼ਰੂਰਤ ਤੇ ਨੌਜਵਾਨਾਂ ਦੇ ਹੁਨਰ ਵਿਚ ਸਿੱਧਾ ਸੰਪਰਕ ਸਥਾਪਤ ਕਰਨਾ ਹੈ। ਪੋਰਟਲ ਦਾ ਸਿੱਧਾ ਫਾਇਦਾ ਇਹ ਹੋਵੇਗੀ ਕਿ ਉਦਯੋਗਾਂ ਨੂੰ ਇਕ ਹੀ ਜਗ੍ਹਾ ‘ਤੇ ਇਹ ਜਾਣਕਾਰੀ ਮਿਲ ਸਕੇਗੀ ਕਿ ਪੰਜਾਬ ਦੇ ਵੱਖ-ਵੱਖ ਸੰਸਥਾਵਾਂ ਵਿਚ ਕਿਹੜੇ ਕੋਰਸ ਚੱਲ ਰਹੇ ਹਨ ਤੇ ਉਨ੍ਹਾਂ ਵਿਚ ਕਿੰਨੇ ਵਿਦਿਆਰਥੀ ਟ੍ਰੇਨਿੰਗ ਹਾਸਲ ਕਰ ਰਹੇ ਹਨ। ਇਸ ਦੇ ਆਧਾਰ ‘ਤੇ ਕੰਪਨੀਆਂ ਆਪਣੀ ਲੋੜ ਮੁਤਾਬਕ ਸਬੰਧਤ ਸੰਸਥਾਵਾਂ ਨਾਲ ਸੰਪਰਕ ਕਰ ਸਕਣਗੀਆਂ ਤੇ ਟ੍ਰੇਡ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਹੋ ਸਕਣਗੇ।
ਇਹ ਵੀ ਪੜ੍ਹੋ : ਬਟਾਲਾ : ਅਣਪਛਾਤਿਆਂ ਨੇ ਘਰ ‘ਚ ਦਾਖਲ ਹੋ ਪਾਸਟਰ ਦਾ ਕੀਤਾ ਕ.ਤ/ਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਅਧਿਕਾਰੀਆਂ ਨੇ ਦੱਸਿਆ ਕਿ ਉਦਯੋਗ ਆਪਣੇ ਲਾਗਇਨ ਜ਼ਰੀਏ ਪੋਰਟਲ ‘ਤੇ ਉਪਲਬਧ ਕੋਰਸ ਤੇ ਵਿਦਿਆਰਥੀਆਂ ਦੀ ਜਾਣਕਾਰੀ ਦੇਖ ਸਕਣਗੇ। ਇਸ ਦੇ ਬਾਅਦ ਉਹ ਆਪਣੀ ਲੋੜ ਮੁਤਾਬਕ ਸਬੰਧਤ ਸੰਸਥਾ ਨੂੰ ਮੰਗ ਭੇਜ ਸਕਣਗੇ। ਸੰਸਥਾ ਵੀ ਟ੍ਰੇਡ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕਿਆਂ ਨਾਲ ਜੋੜ ਸਕਣਗੇ। ਇਸ ਨਾਲ ਉਦਯੋਗਾਂ ਨੂੰ ਟ੍ਰੇਂਡ ਮੈਨਪਾਵਰ ਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਸਕਿਲ ਮੁਤਾਬਕ ਰੋਜ਼ਗਾਰ ਉਪਲਬਧ ਕਰਾਉਣ ਵਿਚ ਸਿੱਧਾ ਸੰਪਰਕ ਤਿਆਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








