ਅੱਜ ਕਾਕਰੋਚ ਜਨਤਾ ਪਾਰਟੀ ਦਾ ਵੱਡਾ ਪ੍ਰਦਰਸ਼ਨ ਹੈ ਤੇ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਹੈ ਤੇ ਇਸ ਦੇ ਨਾਲ ਹੀ ਪ੍ਰਦਰਸ਼ਨ ਤੋਂ ਪਹਿਲਾਂ ਜੰਤਰ-ਮੰਤਰ ‘ਤੇ ਅਨਾਊਸਮੈਂਟਾਂ ਹੋ ਰਹੀਆਂ ਹਨ।
ਪ੍ਰਦਰਸ਼ਨ ਨੂੰ ਲੈ ਕੇ ਜਿਥੇ ਦਿੱਲੀ ਵਿਚ ਸਖਤਾਈ ਨਜ਼ਰ ਆ ਰਹੀ ਹੈ ਤੇ ਚੈਕਿੰਗ ਵਿਚ ਬੀਤੇ 2 ਦਿਨਾਂ ਤੋਂ ਕੀਤੀ ਜਾ ਰਹੀ ਹੈ ਤੇ ਅੱਜ ਵੀ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਹੈ। ਲਗਭਗ 38 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ ਜਿਸ ਵਿਚ BSF ਜਵਾਨ ਵੀ ਸ਼ਾਮਲ ਹਨ। CJP ਵੱਲੋਂ ਅੱਜ ਜੰਤਰ-ਮੰਤਰ ‘ਤੇ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ। ਪਾਰਟੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਤੇ SIR ਰੋਕਣ ਦੀ ਮੰਗ ਕਰ ਰਹੀ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਹੈ।
ਪ੍ਰਦਰਸ਼ਨਕਾਰੀ ਜੰਤਰ-ਮੰਤਰ, ਕਨਾਟ ਪਲੇਸ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਟਾ ਰਹੀ ਹੈ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਰਹੀ ਹੈ। ਪ੍ਰਦਰਸ਼ਨ ਨੂੰ ਦੇਖਦੇ ਹੋਏ ਜੰਤਰ-ਮੰਤਰ, ਕਨਾਟ ਪਲੇਸ ਤੇ ਜਨਪਥ ਰੋਡ ਸਣੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਵਧਾਈ ਗਈ ਹੈ। ਨਵੀਂ ਦਿੱਲੀ ਤੇ ਹਜਰਤ ਨਿਜਾਮੂਦੀਨ ਸਟੇਸ਼ਨ ਆਉਣ ਵਾਲੀਆਂ 250 ਮੇਲ ਤੇ ਐਕਸਪ੍ਰੇਸ ਟ੍ਰੇਨਾਂ ਅੱਜ ਕੈਂਸਲ ਰਹਿਣਗੀਆਂ। 45 ਮੈਟ੍ਰੋ ਸਟੇਸ਼ਨ ਬੰਦ ਕੀਤੇ ਗਏ ਹਨ ਜਦੋਂ ਕਿ 10 ਡਿਟੇਂਸ਼ਨ ਸੈਂਟਰ ਬਣਾਏ ਗਏ ਹਨ। ਦੂਜੇ ਪਾਸੇ ਇੰਡੀਆ ਗੇਟ ਦੇ ਆਸ-ਪਾਸ 4 ਕਿਲੋਮੀਟਰ ਦਾਇਰੇ ਵਿਚ ਇੰਟਰਨੈੱਟ ਬੰਦ ਰਹੇਗਾ।
ਇਹ ਵੀ ਪੜ੍ਹੋ : ਜਗਤਾਰ ਸਿੰਘ ਹਵਾਰਾ ਨਾਲ ਜੁੜੀ ਵੱਡੀ ਖ਼ਬਰ, ਇੱਕ ਦਿਨ ਦੀ ਪੈਰੋਲ ਲਈ ਹੋਏ ਰਾਜ਼ੀ
ਦੱਸ ਦੇਈਏ ਕਿ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਤੱਕ ਜੰਤਰ-ਮੰਤਰ ਦੇ ਨੇੜੇ ਦੋਵੇਂ ਰੇਲਵੇ ਸਟੇਸ਼ਨਾਂ ਵਿਚ ਟ੍ਰੇਨਾਂ ਨਹੀਂ ਜਾਣਗੀਆਂ। 45 ਮੈਟ੍ਰੋ ਸਟੇਸ਼ਨਾਂ ‘ਤੇ ਐਂਟਰੀ ਤੇ ਐਗਜ਼ਿਟ ਬੰਦ ਹੋ ਸਕਦੀ ਹੈ। ਯੂਨੀਵਰਸਿਟੀ-ਕਾਲਜ ਮੁਖੀਆਂ ਤੇ ਪੀਜੀ ਮਾਲਕਾਂ ਨਾਲ ਸੰਪਰਕ ਕਰਕੇ ਵਿਦਿਆਰਥੀਆਂ ਨੂੰ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ। ਨਵੀਂ ਦਿੱਲੀ ਇਲਾਕੇ ਵਿਚ BNSS ਦੀ ਧਾਰਾ 163 ਲਾਗੂ ਹੈ। ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮ ਤੋੜਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









