IPL ਵੱਲੋਂ ਇਕ ਵੱਡਾ ਤੇ ਅਹਿਮ ਐਲਾਨ ਕਰ ਦਿੱਤਾ ਗਿਆ ਹੈ। ਅਗਲੇ ਮਹੀਨੇ ਹੋਣ ਵਾਲੀ ਨੀਲਾਮੀ ਲਈ ਕਿੰਨੇ ਖਿਡਾਰੀ ਸ਼ਾਮਲ ਕੀਤੇ ਗਏ ਹਨ, ਇਸ ਲਈ ਲਿਸਟ ਸਾਹਮਣੇ ਆ ਚੁੱਕੀ ਹੈ। ਇਸ ਵਾਰ ਕੁੱਲ ਮਿਲਾ ਕੇ 17 ਦੇਸ਼ਾਂ ਦੇ ਖਿਡਾਰੀਆਂ ਨੇ ਆਪਣੇ-ਆਪਣੇ ਨਾਂ ਦਿੱਤੇ ਹਨ। ਹਾਲਾਂਕਿ ਇਸ ਵਾਰ ਸਿਰਫ 66 ਖਿਡਾਰੀ ਹੀ ਵਿਕਣਗੇ। ਇੰਨੇ ਹੀ ਸਲਾਟ IPL ਟੀਮਾਂ ਦੇ ਕੋਲ ਖਾਲੀ ਹਨ। ਹਾਲਾਂਕਿ ਹੋ ਸਕਦਾ ਹੈ ਕਿ ਅਜੇ BCCI ਵੱਲੋਂ ਇਸ ਲਿਸਟ ਨੂੰ ਹੋਰ ਵੀ ਛੋਟਾ ਕੀਤਾ ਜਾਵੇ।
ਅਗਲੇ ਸਾਲ ਹੋਣ ਵਾਲੀ IPL ਲਈ 16 ਦਸੰਬਰ ਨੂੰ ਨੀਲਾਮੀ ਗੋਆ ਵਿਚ ਹੋਵੇਗੀ। ਇਸ ਦਾ ਐਲਾਨ ਬੀਸੀਸੀਆਈ ਨੇ ਪਹਿਲਾਂ ਹੀ ਕਰ ਦਿੱਤਾ ਹੈ। ਇਸ ਵਾਰ ਕੁੱਲ ਮਿਲਾ ਕੇ 1220 ਖਿਡਾਰੀਆਂ ਨੇ ਆਪਣੇ ਨਾਂ ਦੇ ਦਿੱਤੇ ਹਨ। ਇਸ ਵਿਚ 939 ਭਾਰਤੀਖਿਡਾਰੀ ਤੇ 17 ਦੇਸ਼ਾਂ ਦੇ 281 ਵਿਦੇਸ਼ੀ ਖਿਡਾਰੀ ਸ਼ਾਮਲ ਹਨ।ਖਾਸ ਗੱਲ ਇਹ ਹੈ ਕਿ ਅਜੇ ਜਦੋਂ ਰਿਟੇਂਸ਼ ਹੋਇਆ ਸੀ ਉਦੋਂ ਸਾਰੀਆਂ 10 ਟੀਮਾਂ ਨੇ ਮਿਲ ਕੇ 184 ਖਿਡਾਰੀਆਂ ਨੂੰ ਆਪਣੇ ਹੀ ਕੋਲ ਰੱਖਣ ਦਾ ਫੈਸਲਾ ਲਿਆ ਸੀ। ਹੁਣ ਸਿਰਫ 66 ਸਲਾਟ ਹੀ ਖਾਲੀ ਹਨ। ਇਨ੍ਹਾਂ ਵਿਚ 25 ਵਿਦੇਸ਼ੀ ਸਲਾਟ ਹਨ, ਬਾਕੀ ਭਾਰਤੀ ਖਿਡਾਰੀ ਚੁਣੇ ਜਾਣਗੇ।
ਰਜਿਸਟਰਡ ਖਿਡਾਰੀਆਂ ਦੀ ਲਿਸਟ ਵਿਚ 184 ਕੈਪਡ, 994 ਅਨਕੈਪਡ ਖਿਡਾਰੀ ਤੇ ਐਸੋਸੀਏਟ ਨੇਸ਼ਨਲ ਦੇ 42 ਖਿਡਾਰੀ ਸ਼ਾਮਲ ਹਨ। ਅਨਕੈਪਡ ਪਲੇਅਰਸ ਵਿਚ 926 ਭਾਰਤੀ ਹਨ ਜਿਨ੍ਹਾਂ ਵਿਚ 127 ਅਜਿਹੇ ਹਨ ਜੋ ਪਿਛਲੇ IPL ਸੀਜ਼ਨ ਵਿਚ ਖੇਡ ਚੁੱਕੇ ਹਨ। ਇਸ ਵਿਚ ਆਸਟ੍ਰੇਲੀਆ ਦੇ 53 ਖਿਡਾਰੀਆਂ ਨੇ ਆਪਣਾ ਰਜਿਸਟ੍ਰੇਸ਼ਨ ਕਰਾਇਆ ਹੈ ਜੋ ਸਭ ਤੋਂ ਵਧ ਹੈ। ਇਸ ਦੇ ਬਾਅਦ ਸਾਊਥ ਅਫਰੀਕਾ ਦੇ 40, ਵੈਸਟਇੰਡੀਜ਼ ਦੇ 36, ਨਿਊਜ਼ੀਲੈਂਡ ਦੇ 25, ਅਫਗਾਨਿਸਤਾਨ ਦੇ 23 ਖਿਡਾਰੀ ਹਨ। ਇਸ ਲਿਸਟ ਵਿਚ ਐਸੋਸੀਏਟ ਨੇਸ਼ਨਸ ਦੇ ਖਿਡਾਰੀ ਵੀ ਸ਼ਾਮਲ ਹਨ ਜਿਨ੍ਹਾਂ ਵਿਚ USA ਦੇ 13 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਾਇਆ ਹੈ। UAE ਤੇ ਨੇਪਾਲ ਨੇ 10-10 ਰਜਿਸਟ੍ਰੇਸ਼ਨ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 ਪੁਲਿਸ ਕਮਿਸ਼ਨਰਾਂ ਸਣੇ 31 IPS-PPS ਅਧਿਕਾਰੀਆਂ ਦੇ ਹੋਏ ਤਬਾਦਲੇ
ਇਸ ਵਾਰ ਸਭ ਤੋਂ ਵਧ ਸਲਾਟ ਦਿੱਲੀ ਕੈਪੀਟਲਸ ਤੇ ਮੁੰਬਈ ਇੰਡੀਅਨਸ ਕੋਲ ਖਾਲੀ ਹਨ। ਇਨ੍ਹਾਂ ਟੀਮਾਂ ਦੇ 9-9 ਖਿਡਾਰੀ ਨੀਲਾਮੀ ਦੇ ਦਿਨ ਖਰੀਦਣਗੇ ਹੋਣਗੇ, ਉਦੋਂ ਉਨ੍ਹਾਂ ਦਾ ਸਕਵਾਡ ਪੂਰਾ ਹੋਵੇਗਾ। CSK, ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਸ ਨੂੰ 6-6 ਖਿਡਾਰੀ ਖਰੀਦਣੇ ਹਨ। LSG ਦੀ ਟੀਮ 7 ਖਿਡਾਰੀਆਂ ਨੂੰ ਚੁਣੇਗੀ। ਗੁਜਰਾਤ ਟਾਈਟਨਸ ਕੋਲ ਸਿਰਫ 3 ਸਲਾਟ ਖਾਲੀ ਹਨ। ਕੇਕੇਆਰ ਦੀ ਟੀਮ 8 ਤੇ RCB ਦੇ ਕੋਲ ਸਿਰਫ 5 ਹੀ ਸਲਾਟ ਖਾਲੀ ਬਚੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








