ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਤਪਾ ਮੰਡੀ ਦੇ ਇੱਕ ਹੋਟਲ ਵਿੱਚ ਇੱਕ ਵਿਆਹੁਤਾ ਮਹਿਲਾ ਦੇ ਸਾਥੀ ਦੋਸਤ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਦੇ ਕਮਰੇ ਵਿੱਚੋਂ ਮਹਿਲਾ ਦੀ ਖੂਨ ਨਾਲ ਲੱਥ ਪੱਥ ਲਾਸ ਮਿਲੀ। ਜਿਸ ਦੀ ਪਹਿਚਾਣ 31 ਸਾਲ ਦੀ ਜਸਬੀਰ ਕੌਰ ਪਤਨੀ ਮੰਗਾ ਸਿੰਘ ਵਾਸੀ ਬਾਜ਼ੀਗਰ ਬਸਤੀ ਤਪਾ ਮੰਡੀ ਵਜੋਂ ਹੋਈ ਹੈ। ਜੋ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਔਰਤ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਮੌਕੇ ਪਿੰਡ ਧਿੰਗੜ ਦੇ ਸਰਪੰਚ ਜਗਪਾਲ ਸਿੰਘ ਅਤੇ ਵਾਰਡ ਨੰਬਰ 12 ਤਪਾ ਦੇ ਕੌਂਸਲਰ ਹੈਪੀ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਬਠਿੰਡਾ ਦੇ ਪਿੰਡ ਧਿੰਗੜ ਦੀ ਰਹਿਣ ਵਾਲੀ ਮ੍ਰਿਤਕ ਜਸਬੀਰ ਕੌਰ ਪੁੱਤਰੀ ਗੁਰਮੇਲ ਕੌਰ ਜੋ ਪਿੰਡ ਬਦਰਾ ਦੇ ਮੰਗਾ ਸਿੰਘ ਨੂੰ ਵਿਆਹੀ ਗਈ ਸੀ। ਉਹ ਆਪਣੇ ਪਤੀ ਮੰਗਾ ਸਿੰਘ ਨਾਲ ਪਿੰਡ ਬਦਰਾ ਰਹਿ ਰਹੀ ਸੀ ਪਰ ਗੁਆਂਡ ਵਿੱਚ ਰਹਿਣ ਵਾਲੇ ਅਮਨਦੀਪ ਸਿੰਘ ਜੋ ਬਾਰ-ਬਾਰ ਜਸਵੀਰ ਕੌਰ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਜਿਸ ਤੋਂ ਦੁਖੀ ਹੋ ਕੇ ਤਿੰਨ ਸਾਲ ਪਹਿਲਾਂ ਹੀ ਜਸਵੀਰ ਕੌਰ ਆਪਣੇ ਪਤੀ ਮੰਗਾ ਸਿੰਘ ਸਮੇਤ ਤਿੰਨ ਬੱਚਿਆਂ ਨਾਲ ਤਪਾ ਮੰਡੀ ਰਹਿਣ ਲੱਗ ਪਈ, ਪਰ ਉੱਥੇ ਵੀ ਪਿੰਡ ਬਦਰਾ ਦੇ ਅਮਨਦੀਪ ਸਿੰਘ ਨੇ ਜਸਵੀਰ ਕੌਰ ਦਾ ਪਿੱਛਾ ਨਹੀਂ ਛੱਡਿਆ।
ਜਿੱਥੇ ਪਿੰਡ ਬਦਰਾ ਦੀ ਸੋਸਾਇਟੀ ਵਿੱਚ ਕੰਮ ਕਰਨ ਵਾਲੇ ਅਮਨਦੀਪ ਸਿੰਘ ਨੇ ਸੋਚੀ ਸਮਝੀ ਸਾਜਿਸ਼ ਤਹਿਤ ਜਸਵੀਰ ਕੌਰ ਨੂੰ ਘਰੋਂ ਬੁਗਰਲਾ ਕੇ ਆਪਣੇ ਨਾਲ ਤਪਾ ਮੰਡੀ ਦੇ ਹੋਟਲ ਵਿੱਚ ਲੈ ਗਿਆ, ਜਿੱਥੇ ਇੱਕ ਕਮਰੇ ਵਿੱਚ ਜਸਵੀਰ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਥੋਂ ਆਪਣੇ ਕੱਪੜੇ ਬਦਲ ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਜਸਬੀਰ ਕੌਰ ਦੇ ਗਲ ਉੱਪਰ ਨਿਸ਼ਾਨ ਦਿਖਾਈ ਦਿੱਤੇ। ਉਸਦੇ ਪੇਟ ਵਿੱਚ 5 ਤੋਂ 6 ਬਾਰ ਕੀਤੇ ਹੋਏ ਸਨ ਅਤੇ ਖੂਨ ਨਾਲ ਲੱਥ ਪੱਥ ਲਾਸ ਹੋਟਲ ਦੇ ਕਮਰੇ ਵਿੱਚੋਂ ਪਈ ਸੀ।
ਇਹ ਵੀ ਪੜ੍ਹੋ : “ਬੈਰੀਕੇਡ ਹਟਾਓ, ਇੰਟਰਨੈੱਟ ਸੇਵਾਵਾਂ ਕੀਤੀਆਂ ਜਾਣ ਬਹਾਲ”, ਸੁਪਰੀਮ ਕੋਰਟ ਵੱਲੋਂ ਦਿੱਲੀ ਪੁਲਿਸ ਨੂੰ ਸਖ਼ਤ ਹੁਕਮ ਜਾਰੀ
ਇਸ ਮੌਕੇ ਪਿੰਡ ਦੇ ਧਿੰਗੜ ਸਰਪੰਚ ਜਗਪਾਲ ਸਿੰਘ ਅਤੇ ਕੌਂਸਲਰ ਹੈਪੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਬੀਰ ਕੌਰ ਆਪਣੇ ਪਿੱਛੇ ਰੋਂਦੇ ਕੁਰਲਾਉਂਦੇ ਦੋ 13 ,7 ਸਾਲ ਦੀਆਂ ਧੀਆਂ ਅਤੇ ਇੱਕ 4 ਸਾਲ ਦਾ ਪੁੱਤ ਛੱਡ ਗਈ। ਉਨ੍ਹਾਂ ਮੰਗ ਕਰਦੇ ਕਿਹਾ ਕਿ ਕਾਤਲ ਅਮਨਦੀਪ ਸਿੰਘ ਖਿਲਾਫ ਕਾਨੂਨੀ ਕਾਰਵਾਈ ਕਰਕੇ ਜਲਦ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਪਿੱਛੇ ਭੇਜਿਆ ਜਾਵੇ।
ਇਸ ਮਾਮਲੇ ਵਿੱਚ ਪੁਲਿਸ ਥਾਣਾ ਤਪਾ ਮੰਡੀ ਦੇ ਐਸਐਚਓ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਮ੍ਰਿਤਕ ਮਹਿਲਾ ਜਸਵੀਰ ਕੌਰ ਦੇ ਪਤੀ ਮੰਗਾ ਸਿੰਘ ਸਮੇਤ ਪੰਚਾਇਤ ਮੈਂਬਰਾਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ। ਮ੍ਰਿਤਕਾ ਦੇ ਪਤੀ ਮੰਗਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ, ਬਾਸੀ ਪਿੰਡ ਬਦਰਾ ਖਿਲਾਫ ਬੀ.ਐਨ.ਐਸ 103 (1) ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਜਸਵੀਰ ਕੌਰ ਦੀ ਲਾਸ ਹੋਟਲ ਮਿਲਣ ਤਪਾ ਦੇ ਕਮਰੇ ਵਿੱਚੋਂ ਖੂਨ ਨਾਲ ਲੱਥਪਥ ਮਿਲੀ। ਫਰੋਸੈਂਸਿੰਗ ਟੀਮਾਂ ਵੱਲੋਂ ਸਾਰੀ ਜਾਂਚ ਕੀਤੀ ਗਈ। ਉੱਥੇ ਹੋਟਲ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲੀ ਜਾ ਰਹੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








