ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਫਲਾਈਟ ਦੀ ਹੈਦਰਾਬਾਦ ਵਿਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਫਲਾਈਟ ਵਿਚ ਇਕ ਯਾਤਰੀ ਦਾ ਪਾਵਰ ਬੈਂਕ ਬਲਾਸਟ ਹੋਣ ਨਾਲ ਬੈਗ ਵਿਚ ਅੱਗ ਲੱਗ ਗਈ ਸੀ। ਧੂੰਆਂ ਨਿਕਲਦੇ ਦੇਖ ਯਾਤਰੀਆਂ ਨੇ ਕਰੂ ਮੈਂਬਰ ਨੂੰ ਖਬਰ ਦਿੱਤੀ। ਇਸ ਦੇ ਬਾਅਦ ਪਲੇਨ ਨੂੰ ਹੈਦਰਾਬਾਦ ਡਾਇਵਰਟ ਕਰਕੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਇੰਡੀਗੋ ਨੇ ਕਿਹਾ ਕਿ ਅੱਗ ਲੱਗਣ ਦਾ ਪਤਾ ਲੱਗਦੇ ਹੀ ਕੈਬਿਨ ਕਰੂ ਨੇ ਸਥਿਤੀ ਨੂੰ ਕਾਬੂ ਵਿਚ ਕਰ ਲਿਆ। ਇਸ ਦੇ ਬਾਅਦ ਪਾਇਲਟਾਂ ਨੇ ਜਹਾਜ਼ ਨੂੰ ਡਾਇਵਰਟ ਕੀਤਾ। ਇੰਡੀਗੋ ਨੇ ਦੱਸਿਆ ਕਿ ਯਾਤਰੀਆਂ ਨੂੰ ਚੇਨਈ ਪਹੁੰਚਾਉਣ ਲਈ ਇਕ ਦੂਜੇ ਜਹਾਜ਼ ਦੀ ਵਿਵਸਥਾ ਕੀਤੀ ਗਈ।
ਇਹ ਵੀ ਪੜ੍ਹੋ : “ਭਾਵੇਂ ਪਾਇਲਟ ਸਾਬ੍ਹ ਮੇਰੀ ਟਿਕਟ ਕੱਟ ਦੇਣ,ਮੈਂ Rahul Gandhi ਦਾ ਸਿਪਾਹੀ ਰਹਾਂਗਾ” : ਰਾਜਾ ਵੜਿੰਗ
ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ ਜਿਸ ਵਿਚ ਯਾਤਰੀ ਫਾਇਰ-ਫਾਇਰ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਬਾਅਦ ਉਥੇ ਬੈਠੇ ਦੂਜੇ ਯਾਤਰੀ ਓਵਰਹੈੱਡ ਬਿਨ ਤੋਂ ਸਾਮਾਨ ਹਟਾਉਂਦੇ ਦਿਖ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








