ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR) ਤੋਂ ਬਾਅਦ ਲਗਭਗ 13 ਲੱਖ ਵੋਟਰਾਂ ਦੇ ਨਾਮ ਲਿਸਟ ਵਿੱਚੋਂ ਹਟਾ ਦਿੱਤੇ ਗਏ ਹਨ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਇਹ ਜਾਣਕਾਰੀ ਦਿੱਤੀ। SIR ਪ੍ਰਕਿਰਿਆ ਤੋਂ ਪਹਿਲਾਂ ਸੂਬੇ ਵਿੱਚ ਲਗਭਗ 2.14 ਕਰੋੜ ਵੋਟਰ ਰਜਿਸਟਰਡ ਸਨ, ਜਦੋਂਕਿ ਸੋਧ ਤੋਂ ਬਾਅਦ ਇਹ ਗਿਣਤੀ ਲਗਭਗ 2.01 ਕਰੋੜ ਰਹਿ ਗਈ ਹੈ।
ਵੋਟਰ ਲਿਸਟ ਵਿੱਚ ਇਸ ਬਦਲਾਅ ਤੋਂ ਬਾਅਦ ਪੰਜਾਬ ਵਿੱਚ ਵੋਟਰਾਂ ਦੀ ਕੁੱਲ ਗਿਣਤੀ ਵਿੱਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ। SIR ਦੇ ਤਹਿਤ ਵੋਟਰ ਲਿਸਟਾਂ ਵਿੱਚ ਦਰਜ ਨਾਵਾਂ ਅਤੇ ਸੰਬੰਧਿਤ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਸੋਧ ਕੀਤੀ ਜਾਂਦੀ ਹੈ, ਤਾਂ ਜੋ ਸੂਚੀ ਨੂੰ ਅਪਡੇਟ ਕੀਤਾ ਜਾ ਸਕੇ।
ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਮੁਤਾਬਕ ਇਸ ਪ੍ਰਕਿਰਿਆ ਤੋਂ ਬਾਅਦ ਰਾਜ ਦੀ ਵੋਟਰ ਸੂਚੀ ਵਿੱਚ ਲਗਭਗ 13 ਲੱਖ ਵੋਟਰਾਂ ਦੀ ਕਮੀ ਆਈ ਹੈ। ਚੋਣ ਕਮਿਸ਼ਨ ਨੇ ਸੀਈਓ ਪੰਜਾਬ ਦੀ ਵੈੱਬਸਾਈਟ ‘ਤੇ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਹੈ। ਲੋਕ www.ceopunjab.gov.in ‘ਤੇ ਕਲਿੱਕ ਕਰਕੇ ਆਪਣੇ ਨਾਮ ਚੈੱਕ ਕਰ ਸਕਦੇ ਹਨ। ਇੱਥੇ, ਵੋਟਰ ਸੂਚੀ ਚੈੱਕ ਕਰਨ ਦਾ ਆਪਸ਼ਨ ਫਾਈਨਲ ਰੋਲ 2026 ਦੇ ਨਾਮ ਹੇਠ ਦਿੱਤਾ ਗਿਆ ਹੈ।
ਕਮਿਸ਼ਨ ਮੁਤਾਬਕ ਲਗਭਗ 7,00,000 ਵੋਟਰ ਪੰਜਾਬ ਤੋਂ ਚਲੇ ਗਏ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਆਪਣੀਆਂ ਵੋਟਾਂ ਦੂਜੇ ਰਾਜਾਂ ਵਿੱਚ ਦਰਜ ਕਰਵਾਈਆਂ ਹਨ। ਇਸ ਦੌਰਾਨ ਲਗਭਗ 4,00,000 ਵੋਟਰਾਂ ਨੂੰ ਮ੍ਰਿਤਕ ਐਲਾਨਿਆ ਗਿਆ ਹੈ। ਜਾਂਚ ਵਿੱਚ 1,00,000 ਤੋਂ ਵੱਧ ਵੋਟਰਾਂ ਦੀਆਂ ਡੁਪਲੀਕੇਟ ਵੋਟਾਂ ਮਿਲੀਆਂ ਹਨ।

ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ CEO ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਡਰਾਫਟ ਸੂਚੀ ਵਿੱਚ 1.94 ਲੱਖ ਵੋਟਰ ਸਨ। ਅੰਤਿਮ ਵੋਟਰ ਸੂਚੀ ਵਿੱਚ ਹੋਰ 8 ਲੱਖ ਲੋਕ ਸ਼ਾਮਲ ਕੀਤੇ ਗਏ ਹਨ। ਚੋਣ ਕਮਿਸ਼ਨ ਦਾ ਟੀਚਾ ਹਰ ਵੋਟਰ ਤੱਕ ਪਹੁੰਚਣਾ ਸੀ।
ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਅਗਲੀਆਂ ਚੋਣਾਂ ਲਈ ਰਜਿਸਟਰੇਸ਼ਨ ਕਰਵਾਉਣ ਦੀ ਚਾਹਵਾਨ ਕੋਈ ਵੀ ਵਿਅਕਤੀ ਆਨਲਾਈਨ ਜਾਂ BLO ਜਾਂ ERO ਨੂੰ ਫਾਰਮ ਨੰਬਰ 6 ਜਮ੍ਹਾਂ ਕਰਵਾ ਕੇ ਅਜਿਹਾ ਕਰ ਸਕਦਾ ਹੈ। ਇਸ ਮੰਤਵ ਲਈ ਅਸੀਂ ਅਗਲੇ ਹਫ਼ਤੇ ਤੋਂ ਵਿਸ਼ੇਸ਼ ਕੈਂਪ ਵੀ ਸ਼ੁਰੂ ਕਰ ਰਹੇ ਹਾਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ASI ‘ਤੇ ਫਾਇਰਿੰਗ ਕਰਨ ਵਾਲੇ ਦਾ ਐਨਕਾਊਂਟਰ, ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀਲ
ਇਨ੍ਹਾਂ ਕੈਂਪਾਂ ਦੇ ਦੋ ਕੰਮ ਹੋਣਗੇ। ਪਹਿਲਾ BLO ਫਾਈਨਲ ਵੋਟਰ ਸੂਚੀ ਦੇ ਨਾਲ ਬੈਠੇਗਾ ਅਤੇ ਵੋਟਰਾਂ ਨੂੰ ਆਪਣੇ ਨਾਵਾਂ ਦੀ ਜਾਂਚ ਕਰਵਾਏਗਾ। ਇਹ ਸੂਚੀ ਵੈੱਬਸਾਈਟ ‘ਤੇ ਉਪਲਬਧ ਹੈ, ਪਰ ਕਈ ਵਾਰ ਲੋਕ ਇਸ ਨੂੰ ਫਿਜ਼ੀਕਲ ਤੌਰ ‘ਤੇ ਦੇਖਣਾ ਚਾਹੁੰਦੇ ਹਨ। ਦੂਜਾ, ਅਸੀਂ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਸੂਚੀ ਵੀ ਉਪਲਬਧ ਕਰਵਾਈ ਹੈ, ਤਾਂ ਜੋ ਉਹ ਇਸ ਦੀ ਜਾਂਚ ਕਰ ਸਕਣ। ਜੇਕਰ ਕੋਈ ਰਹਿ ਜਾਂਦਾ ਹੈ, ਤਾਂ ਉਹ ਉੱਥੇ ਅਰਜ਼ੀ ਦੇ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








