ਭਾਰਤੀ ਟੀ-20 ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਵੈਭਵ ਸੂਰਯਵੰਸ਼ੀ ਅਜੇ ਸਿੱਧੇ ਟੀਮ ਵਿਚ ਆ ਸਕਦੇ ਹਨ, ਅਜਿਹਾ ਨਹੀਂ ਹਨ। ਸਾਡੇ ਓਪਨਰ ਲਗਾਤਾਰ ਦੌੜਾਂ ਬਣਾ ਰਹੇ ਹਨ ਤੇ ਉਨ੍ਹਾਂ ਨੇ ਵਿਸ਼ਵ ਕੱਪ ਜਿੱਤਿਆ ਹੈ। ਵੈਭਵ ਨੌਜਵਾਨ ਹੈ ਤੇ ਉਸਨੂੰ ਅੱਗੇ ਹੋਰ ਵੀ ਮੌਕੇ ਮਿਲਣਗੇ। ਵਿਦੇਸ਼ਾਂ ਵਿਚ ਖੇਡਣ ਦਾ ਤਜਰਬਾ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰੇਗਾ।
ਭਾਰਤੀ ਟੀ-20 ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਵੈਭਵ ਸੂਰਯਵੰਸ਼ੀ ਨੂੰ ਡ੍ਰੈਸਿੰਗ ਰੂਮ ਵਿਚ ਖੁਸ਼ ਰਹਿਣਾ ਚਾਹੀਦਾ ਹੈ। ਵੈਭਵ ਨੌਜਵਾਨ ਹਨ ਤੇ ਉਨ੍ਹਾਂ ਕੋਲ ਮੌਕੇ ਪਾਉਣ ਦੇ ਲਈ ਕਈ ਸਾਲ ਹਨ। ਇੰਗਲੈਂਡ ਤੇ ਆਇਰਲੈਂਡ ਦੌਰੇ ਲਈ ਚੁਣੇ ਜਾਣ ਦੇ ਬਾਅਦ ਤੋਂ ਵੈਭਵ ਨੇ ਅੱਠ ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ 2 ਫਿਫਟੀ ਦੇ ਸਹਾਰੇ 186.36 ਦੇ ਸਟ੍ਰਾਈਕ ਰੇਟ ਨਾਲ 246 ਦੌੜਾਂ ਬਣਾਈਆਂ। ਇਸ ਦੌਰਾਨ ਰੈਗੂਲਰ ਓਪਨਰ ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਕਾਮਯਾਬੀ, 7 ਮੁਲਜ਼ਮਾਂ ਨੂੰ ਹੈਂ/ਡ ਗ੍ਰ/ਨੇਡ, 2 ਪਿ/ਸਤੌ/ਲ ਤੇ 3.491 ਕਿਲੋ ਹੈ/ਰੋਇ/ਨ ਸਣੇ ਕੀਤਾ ਕਾਬੂ
ਅਈਅਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੈਭਵ ਦਾ ਤਜਰਬਾ ਭਵਿੱਖ ਦੀ ਸੀਰੀਜ ਲਈ ਉਨ੍ਹਾਂ ਦੀ ਤਿਆਰੀ ਬੇਹਤਰ ਕਰੇਗਾ। ਜਦੋਂ ਉਹ ਵਿਦੇਸ਼ਾਂ ਵਿਚ ਖੇਡਣਗੇ ਤਾਂ ਉਨ੍ਹਾਂ ਨੂੰ ਇਨ੍ਹਾਂ ਖਾਸ ਪਿਚਾਂ ‘ਤੇ ਬੱਲੇਬਾਜ਼ੀ ਕਰਨ ਦਾ ਚੰਗਾ ਅੰਦਾਜ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਅਗਲੀ ਵਾਰ ਜਦੋਂ ਉਹ ਇਨ੍ਹਾਂ ਹਾਲਾਤਾਂ ਵਿਚ ਆਉਣਗੇ ਤਾਂ ਉਹ ਪੂਰੀ ਤਰ੍ਹਾਂ ਤਿਆਰ ਰਹਿਣਗੇ। ਉਹ ਪਹਿਲੀ ਵਾਰ ਇਥੇ ਆਉਣ ਵਾਲੇ ਟੀਮ ਦੇ ਦੂਜੇ ਖਿਡਾਰੀਆਂ ਨੂੰ ਵੀ ਸਲਾਹ ਦੇ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








