ਸੌਂਦੇ ਸਮੇਂ ਲਾਰ ਵਗਣਾ ਜਾਂ ਸਵੇਰੇ ਉੱਠਣ ‘ਤੇ ਸਿਰਹਾਣੇ ‘ਤੇ ਲਾਰ ਦੇ ਨਿਸ਼ਾਨ ਦਿਸਣਾ ਕਾਫ਼ੀ ਆਮ ਹੁੰਦਾ ਹੈ ਅਤੇ ਆਮ ਤੌਰ ‘ਤੇ ਹਰ ਕਿਸੇ ਨਾਲ ਹੁੰਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕੀ ਸੌਂਦੇ ਸਮੇਂ ਲਾਰ ਆਉਣਾ ਆਮ ਹੈ ਜਾਂ ਕਿਸੇ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ। ਡਾ. ਕਸ਼ਿਤਿਜਾ ਪਾਠਕ, ਸਲਾਹਕਾਰ – ਈਐਨਟੀ ਇਸ ਦੇ ਪਿੱਛੇ ਅਸਲ ਕਾਰਨ ਦੱਸ ਰਹੇ ਹਨ।
ਸਵੇਰੇ ਉੱਠਣ ‘ਤੇ ਸਿਰਹਾਣੇ ‘ਤੇ ਲਾਰ ਦੇ ਨਿਸ਼ਾਨ ਦਿਸਣਾ ਜ਼ਰੂਰੀ ਤੌਰ ‘ਤੇ ਸਿਹਤ ਨਾਲ ਸਬੰਧਤ ਨਹੀਂ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਨੀਂਦ ਦੌਰਾਨ ਮੂੰਹ ਵਿੱਚੋਂ ਲਾਰ ਨਿਕਲਦੀ ਹੈ, ਖਾਸ ਕਰਕੇ ਜਦੋਂ ਕੋਈ ਵਿਅਕਤੀ ਆਪਣੇ ਪਾਸੇ ਜਾਂ ਪੇਟ ਦੇ ਭਾਰ ਸੌਂਦਾ ਹੈ। ਹਾਲਾਂਕਿ, ਬਹੁਤ ਜ਼ਿਆਦਾ ਲਾਰ ਆਉਣਾ ਇੱਕ ਅੰਦਰੂਨੀ ਸਿਹਤ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਮੂੰਹ ਤੋਂ ਸਾਹ ਲੈਣਾ ਵੀ ਲਾਰ ਆਉਣ ਦਾ ਇੱਕ ਆਮ ਕਾਰਨ ਹੈ। ਨੱਕ ਬੰਦ ਹੋਣਾ, ਐਲਰਜੀ, ਨੱਕ ਦੀ ਹੱਡੀ ਟੇਢੀ ਹੋਣਾ ਅਤੇ ਏਡੇਨਾਇਡਸ ਦੇ ਵਧਣ ਵਰਗੀਆਂ ਸਮੱਸਿਆਵਾਂ ਕਾਰਨ ਨੱਕ ਤੋਂ ਹਵਾ ਆਉਣ-ਜਾਣ ਦੇ ਆਮ ਰਸਤੇ ਵਿਚ ਰੁਕਾਵਟ ਹੋ ਸਕਦੀ ਹੈ, ਜਿਸ ਨਾਲ ਵਿਅਕਤੀ ਨੂੰ ਸੌਂਦੇ ਸਮੇਂ ਆਪਣੇ ਮੂੰਹ ਰਾਹੀਂ ਸਾਹ ਲੈਣਾ ਪੈਂਦਾ ਹੈ। ਕੁਝ ਲੋਕਾਂ ਵਿਚ ਟਾਂਸਿਲ ਦਾ ਵਧਣਾ ਅਤੇ ਆਬਸਟ੍ਰਕਟਿਵ ਸਲੀਪ ਐਪਨੀਆ ਵੀ ਇਸ ਦਾ ਕਾਰਨ ਹੋ ਸਕਦੇ ਹਨ। ਇਸ ਤੋਂ ਇਲਾਵਾ ਨਿਗਲਣ ਵਿਚ ਰੁਕਾਵਟ, ਤੰਤ੍ਰਿਕਾ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਕੁਝ ਦਵਾਈਆਂ ਦਾ ਸੇਵਨ ਦੀ ਕਦੇ-ਕਦੇ ਲਾਰ ਟਪਕਣ ਦਾ ਕਾਰਨ ਹੋ ਸਕਦਾ ਹੈ।

ਜੇਕਰ ਕਦੇ-ਕਦੇ ਸਿਰਹਾਣਿਆਂ ‘ਤੇ ਲਾਰ ਦੇ ਨਿਸ਼ਾਨ ਬਿਨਾਂ ਹੋਰ ਲੱਛਣਾਂ ਦੇ ਦਿਖਾਈ ਦਿੰਦੇ ਹਨ, ਤਾਂ ਚੰਗੀ ਨੀਂਦ ਦੀਆਂ ਆਦਤਾਂ ਅਪਣਾਉਣ, ਨੱਕ ਦੀ ਐਲਰਜੀ ਨੂੰ ਕੰਟਰੋਲ ਕਰਨ ਅਤੇ ਨੱਕ ਬੰਦ ਹੋਣ ਦੀ ਸਮੱਸਿਆ ਦਾ ਇਲਾਜ ਕਰਨ ਵਿਚ ਮਦਦ ਮਿਲ ਸਕਦੀ ਹੈ। ਬਹੁਤ ਸਾਰਾ ਪਾਣੀ ਪੀਣਾ ਅਤੇ ਮੂੰਹ ਦੀ ਸਾਫ-ਸਫਾਈ ਬਣਾਈ ਰੱਖਣਾ ਵੀ ਫਾਇਦੇਮੰਦ ਹੈ। ਹਾਲਾਂਕਿ, ਸਿਰਫ਼ ਬਹੁਤ ਸਾਰਾ ਪਾਣੀ ਪੀਣ ਨਾਲ ਲਾਰ ਆਉਣੀ ਬੰਦ ਹੋ ਜਾਏ, ਇਹ ਜ਼ਰੂਰੀ ਨਹੀਂ ਹੈ।।
ਇਹ ਵੀ ਪੜ੍ਹੋ : ਬਦਰੀਨਾਥ ਤੋਂ ਦੇਹਰਾਦੂਨ ਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਸਣੇ 6 ਲੋਕ ਸਨ ਸਵਾਰ
ਡਾਕਟਰ ਦੀ ਸਲਾਹ ਲੈਣੀ ਕਦੋਂ ਜ਼ਰੂਰੀ
ਹਾਲਾਂਕਿ, ਜੇਕਰ ਕਿਸੇ ਵਿਅਕਤੀ ਦੀ ਲਗਾਤਾਰ ਅਤੇ ਬਹੁਤ ਜ਼ਿਆਦਾ ਲਾਰ ਵਗਦੀ ਹੈ, ਜਿਸ ਦੇ ਨਾਲ ਘੁਰਾੜੇ ਮਾਰਨਾ, ਨੀਂਦ ਦੌਰਾਨ ਸਾਹ ਲੈਣ ਵਿੱਚ ਮੁਸ਼ਕਲ, ਵਾਰ-ਵਾਰ ਦਮ ਘੁੱਟਣ ਵਰਗਾ ਮਹਿਸੂਸ ਹੋਣਾ, ਨਿਗਲਣ ਵਿੱਚ ਮੁਸ਼ਕਲ ਜਾਂ ਲਗਾਤਾਰ ਨੱਕ ਬੰਦ ਹੋਣਾ ਵਰਗੇ ਲੱਛਣ ਹੁੰਦੇ ਹਨ, ਤਾਂ ਉਸਨੂੰ ਇੱਕ ENT ਮਾਹਰ ਨਾਲ ਸਲਾਹ ਕਰਨੀ ਚਾਹੀਦੀ ਹੈ। ਜਾਂਚ ਨਾਲ ਇਸ ਗੱਲ ਦਾ ਪਤਾ ਲੱਗ ਸਕਦਾ ਹੈ ਕਿ ਕੀ ਸਮੱਸਿਆ ਨੱਕ ਦੀ ਰੁਕਾਵਟ, ਵਧੇ ਹੋਏ ਟੌਨਸਿਲ, ਜਾਂ ਨੀਂਦ ਦੌਰਾਨ ਸਾਹ ਲੈਣ ਵਿੱਚ ਸਮੱਸਿਆ ਕਾਰਨ ਹੈ। ਲਗਾਤਾਰ ਲਾਰ ਆਉਣ ਨੂੰ ਨੀਂਦ ਦੀ ਆਦਤ ਵਜੋਂ ਅਣਗੌਲਿਆਂ ਨਹੀਂ ਕਰਨਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








