ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਅਗਨੀਵੀਰਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਕੈਬਨਿਟ ਦੀ ਸਿਫ਼ਾਰਿਸ਼ ਦੇ ਆਧਾਰ ‘ਤੇ ਸਰਕਾਰ ਨੇ 75 ਫੀਸਦੀ ਅਗਨੀਵੀਰਾਂ ਨੂੰ ਦੋ ਸਾਲ ਦਾ ਵਾਧੂ ਐਕਸਟੈਂਸ਼ਨ ਦੇਣ ਦਾ ਫੈਸਲਾ ਲਿਆ ਹੈ। ਇਸ ਸਰਕਾਰੀ ਫੈਸਲੇ ਨਾਲ ਹੁਣ ਅਗਨੀਵੀਰ ਦੋ ਸਾਲ ਵਾਧੂ ਨੌਕਰੀ ਕਰ ਸਕਣਗੇ। ਇਸ ਫੈਸਲੇ ਦਾ ਫਾਇਦਾ ਸੈਂਕੜੇ ਅਗਨੀਵੀਰਾਂ ਨੂੰ ਹੋਵੇਗਾ।
ਅਗਨੀਵੀਰਾਂ ਦੇ ਕਾਰਜਕਾਲ ਸੰਬੰਧੀ ਕੇਂਦਰ ਸਰਕਾਰ ਦੇ ਫੈਸਲੇ ਨੇ ਉਨ੍ਹਾਂ ਨੂੰ ਦੀਵਾਲੀ ਤੋਂ ਪਹਿਲਾਂ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਇਸ ਫੈਸਲੇ ਨਾਲ ਅਗਨੀਵੀਰਾਂ ਨੂੰ ਦੋ ਸਾਲ ਦਾ ਐਕਸਟੈਂਸ਼ਨ ਮਿਲੇਗਾ। ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਨੇ ਕਿਹਾ ਕਿ ਇਹ ਐਕਸਟੈਂਸ਼ਨ ਉਨ੍ਹਾਂ ਅਗਨੀਵੀਰਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਹਥਿਆਰਬੰਦ ਸੈਨਾ ਤੋਂ ਬਾਹਰ ਜਾਣਾ ਸੀ।

CDS ਨੇ ਕਿਹਾ ਕਿ ਦੋ ਸਾਲ ਦਾ ਐਕਸਟੈਂਸ਼ਨ ਪਾਉਣ ਵਾਲੇ ਅਗਨੀਵੀਰਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਮੁਲਾਂਕਣ ਦੇ ਆਧਾਰ ‘ਤੇ ਸਥਾਈ ਅਹੁਦੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਅਗਨੀਵੀਰਾਂ ਨੂੰ ਐਕਸਟੈਂਸ਼ਨ ਮਿਲੇਗਾ, ਉਨ੍ਹਾਂ ਨੂੰ ਬਿਹਤਰ ਤਨਖਾਹ-ਭੱਤੇ ਮਿਲਣਗੇ। ਕੈਬਨਿਟ ਦੇ ਇਸ ਫੈਸਲੇ ਨੇ ਸਾਰੇ ਅਗਨੀਵੀਰਾਂ ਲਈ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦਾ ਰਾਹ ਖੋਲ੍ਹ ਦਿੱਤਾ ਹੈ।
ਕੇਂਦਰ ਸਰਕਾਰ ਦੇ ਕੈਬਨਿਟ ਦੇ ਇਸ ਫੈਸਲੇ ਨਾਲ ਦੋਵਾਂ ਪਾਸਿਆਂ ਨੂੰ ਫਾਇਦਾ ਹੋਵੇਗਾ। ਜਿੱਥੇ ਫੌਜ ਨੂੰ ਜਵਾਨ ਮਿਲਣਗੇ ਉਥੇ ਅਗਨੀਵੀਰਾਂ ਨੂੰ ਰੋਜ਼ਗਾਰ। ਸੇਵਾ ਵਿਸਥਾਰ ਨਾਲ ਅਗਨੀਵੀਰਾਂ ਨੂੰ ਲੰਮੇ ਸਮੇਂ ਤੱਕ ਡਿਊਟੀ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਬਿਹਤਰ ਤਜ਼ਰਬਾ ਮਿਲੇਗਾ ਅਤੇ ਫੌਜ ਵਿਚ ਲੰਮੇ ਸਮੇਂ ਤੱਕ ਰਹਿਣ ਦਾ ਫਾਇਦਾ। ਦੂਜੇ ਪਾਸੇ ਫੌਜ ਨੂੰ ਵੀ ਇਸ ਨਾਲ ਫਾਇਦਾ ਹੋਵੇਗਾ ਕਿ ਉਨ੍ਹਾਂ ਨੂੰ ਆਪਣੀ ਤਾਕਤ ਬਣਾਈ ਰੱਖਣ ਵਿਚ ਕਮੀ ਨਹੀਂ ਆਏਗੀ।
ਇਹ ਵੀ ਪੜ੍ਹੋ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਲਿਆ ਵੱਡਾ ਫੈਸਲਾ! ‘ਅਕਾਲੀ ਦਲ ਪੁਨਰ ਸੁਰਜੀਤ’ ਤੋਂ ਹੋਏ ਵੱਖ
ਰਿਪੋਰਟਾਂ ਮੁਤਾਬਕ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਵੱਲੋਂ ਲਿਆ ਗਿਆ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਲਗਭਗ 18,000 ਅਗਨੀਵੀਰ ਹਥਿਆਰਬੰਦ ਸੈਨਾਵਾਂ ਵਿੱਚ ਆਪਣਾ ਕਾਰਜਕਾਲ ਪੂਰਾ ਕਰਨ ਦੇ ਨੇੜੇ ਹਨ। ਅਗਨੀਪਥ ਯੋਜਨਾ ਦੇ ਤਹਿਤ, ਸੈਨਿਕਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਭਰਤੀ ਕੀਤਾ ਗਿਆ ਸੀ, ਜਿਸ ਵਿੱਚ ਸਿਰਫ 25 ਫੀਸਦੀ ਨੂੰ ਹੀ ਰੈਗੂਲਰ ਸੇਵਾ ਵਿੱਚ ਬਰਕਰਾਰ ਰੱਖਣ ਦੀ ਵਿਵਸਥਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








